ਵਿਸ਼ਵ ਕਵੀ ਡਾ ਜਰਨੈਲ ਸਿੰਘ ਆਨੰਦ ਦੀ ਰਚਨਾ ਤੇ ਅੰਤਰਰਾਸ਼ਟਰੀ ਡਿਸਕੋਰ੍ਸ

0
345

ਡਾ ਜਰਨੈਲ ਸਿੰਘ ਆਨੰਦ ਅੰਗਰੇਜ਼ੀ ਦੇ ਵਿਸ਼ਵ ਪ੍ਰਸਿੱਧ ਸ਼ਾਇਰ ਹਨ ਅਤੇ ਵਿਸ਼ਵ ਸਾਹਿਤ ਦੇ ਖੇਤਰ ਵਿਚ ਓਹਨਾ ਦਾ ਨਾਂ ਮੂਹਰਲੀਆਂ ਕਿਤਾਰਾਂ ਵਿਚ ਲਿਆ ਜਾਂਦਾ ਹੈ. ਪਿਛਲੇ ਦਿਨੀ ਓਹਨਾ ਨੂੰ ਫਰਾਂਜ਼ ਕਾਫਕਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ. ੧੪੦ ਤੋਂ ਵੱਧ ਪੁਸਤਕਾਂ ਦੇ ਰਚੇਤਾ ਡਾ ਆਨੰਦ ਨੇ ਮਹਾਕਾਲ ਤ੍ਰਿਲੋਜੀ ਦੀ ਰਚਨਾ ਕੀਤੀ ਹੈ ਜਿਸਦੀਆਂ ਪਹਿਲੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ. Lustus ਅਤੇ ਡੋਮੀਨੀਓਂਨ ਆਫ ਦ ਨੇਥਰਵਰਲ੍ਡ. ਤੀਸਰੀ ਪੁਸਤਕ ਛਪਾਈ ਅਧੀਨ ਹੈ. ਇਹਨਾਂ ਰਚਨਾਵਾਂ ਨੂੰ ਲੈ ਕੇ ਵਿਸ਼ਵ ਦੀਆ ਸਾਹਿਤਕ ਸੰਸਥਾਵਾਂ ਅਤੇ ਸਾਹਿਤਕਾਰਾਂ ਵਿਚ ਕਾਫੀ ਚਰਚਾ ਹੈ. Lustus ਉੱਤਰ ਆਧੁਨਿਕ ਯੁਗ ਦੀ ਇਕ phenomenal ਰਚਨਾ ਹੈ ਜਿਸਨੇ ਭਾਰਤ ਦੇ ਅੰਗਰੇਜ਼ੀ ਸਾਹਿਤ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ ਅਤੇ ਵਿਸ਼ਵ ਸਾਹਿਤ ਨੂੰ ਇਕ ਨਵਾਂ ਵਿਸ਼ਾ ਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ. ਇਸ ਰਚਨਾ ਨੇ ਡਾ ਆਨੰਦ ਨੂੰ ਵਿਸ਼ਵ ਦੇ ਓਹਨਾ ਸਾਹਿਤਕਾਰਾਂ ਦੀ ਕਿਤਾਰ ਵਿਚ ਲਿਆ ਖੜਾ ਕੀਤਾ ਹੈ ਜਿਨ੍ਹਾਂ ਦੀਆਂ ਰਚਨਾਵਾਂ ਨੇ ਮਾਨਵੀ ਸੱਭਿਅਤਾ ਦੇ ਮਾਰਗ ਵਿਚ ਮਹਾਆਕਾਰੀ ਮੋੜ ਲਿਆਉਣ ਵਿਚ ਵੱਡੀ ਭੂਮਿਕਾ ਨਿਭਾਈ ਅਤੇ ਮਾਨਵ ਦੀ ਬਦਲਦੀ ਚੇਤਨਾ ਨੂੰ ਰੂਪਮਾਨ ਕੀਤਾ.
ਆਜ਼ਾਦ ਫਾਊਂਡੇਸ਼ਨ ਅਤੇ ਵਰਲਡ ਲਿਟਰੇਚਰ ਇੰਡੀਆ ਦੀ ਤਰਫੋਂ “ਡਾ ਆਨੰਦ ਦੀ ਵਿਸ਼ਵ ਸਾਹਿਤ ਨੂੰ ਦੇਣ” ਦੇ ਵਿਸ਼ੇ ਤੇ ਇਕ ਅੰਤਰਰਾਸ਼ਟਰੀ ਡਿਸਕੋਰ੍ਸ ਦੌਰਾਨ ਡਾ ਆਨੰਦ ਦੁਆਰਾ ਰਚਿਤ ਚਾਰ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ. ਇਹ ਪੁਸਤਕਾਂ ਹਨ: ਡੋਮੀਨੀਓਂਨ ਆਫ ਦ ਨੇਥਰਵਰਲ੍ਡ ਜੋ ਕਿ ਡਾ ਆਨੰਦ ਦੀ ਮਹਾਕਾਲ ਤ੍ਰਿਲੋਜੀ ਦੀ ਦੂਸਰੀ ਰਚਨਾ ਹੈ. ਪਹਿਲੀ ਰਚਨਾ Lustus ਕੁਝ ਮਹੀਨੇ ਪਹਿਲਾਂ ਰਿਲੀਜ ਕੀਤੀ ਗਈ ਸੀ. ਦੂਸਰੀ ਰਚਨਾ ਸੀ ਇਰਾਨ ਦੀ ਨੀਸ਼ਾਬਰ ਯੂਨੀਵਰਸਿਟੀ ਦੀ ਪ੍ਰੋ ਰੋਹਾਯਾ ਫਾਰਸੀ ਦੀ ਤਰਫੋਂ ਅੰਗਰੇਜ਼ੀ ਵਿਭਾਗ ਦੇ ਇਕ ਰਿਸਰਚ ਪ੍ਰੋਜੈਕਟ ਦੀ ਪ੍ਰਕਾਸ਼ਨਾ ਜਿਸਦਾ ਸਿਰਲੇਖ ਹੈ: ਡਾ ਜ.ਸ. ਆਨੰਦ, ਸੋਰਾਬ ਸਪੇਹਰਿ ਅਤੇ ਫਰੋ ਫਰੋਖ਼ਜ਼ਾਦ ਦੀ ਕਵਿਤਾ ਦਾ ਤੁਲਨਾਤਮਕ ਅਧਿਅਨ. ਰਿਲੀਜ਼ ਹੋਣ ਵਾਲੀ ਤੀਸਰੀ ਰਚਨਾ ਸੀ ਪੁਆਇੰਟ ਕਾਉੰਟਰ ਪੁਆਇੰਟ – ਜਿਸ ਵਿਚ ਡਾ ਆਨੰਦ ਦੁਆਰਾ ਕੁਝ ਲੇਖਕਾਂ ਦੁਆਰਾ ਪੁਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਸਾਹਿਤਕ ਉਲਝਣਾਂ ਪ੍ਰਤੀ ਆਪਣੀ ਫਿਲਾਸਫੀ ਦਾ ਪ੍ਰਗਟਾਅ ਕੀਤਾ ਹੈ. ਡਾ ਆਨੰਦ ਦੀ ਇਹ ਰਚਨਾ ਇਟਲੀ ਦੀ ਨੋਬਲ ਲੌਰੀਏਟ Grazia Deledda ਨੂੰ ਸਮਰਪਿਤ ਹੈ. ਚੌਥੀ ਪੁਸਤਕ ਸੀ ਕੋਸਮਿਕ ਪੋਇਟਰੀ ਵੋਲ.੨ ਜਿਸ ਵਿਚ ੫੦ ਤੋਂ ਵੱਧ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਕਵੀਆਂ ਦੀਆ ਕਵਿਤਾਵਾਂ ਸੰਕਲਨ ਹਨ. ਇਹਨਾਂ ਪੁਸਤਕਾਂ ਨਾਲ ਡਾ ਆਨੰਦ ਦੀਆਂ ਰਚਨਾਵਾਂ ਦੀ ਗਿਣਤੀ ੧੪੫ ਹੋ ਗਈ ਹੈ.
ਡਿਸਕੋਰ੍ਸ ਵਿਚ ਭਾਗ ਲੈਣ ਵਾਲੇ ਕਲਕੱਤਾ ਦੇ ਵਿਦਵਾਨ ਡਾ ਬਾਸੁਦੇਬ ਚਕਰਬੋਰਤੀ ਨੇ ਡਾ ਆਨੰਦ ਦੀ ਰਚਨਾ ਡੋਮੀਨੀਓਂਨ ਓਫ ਨੇਥਰਵਰਲ੍ਡ ਬਾਰੇ ਕਿਹਾ ਕਿ ਡਾ ਆਨੰਦ ਹਿੰਦੁਸਤਾਨ ਦੇ ਹੀ ਨਹੀਂ, ਬਲਕਿ ਵਿਸ਼ਵ ਦੇ ਮਹਾਨ ਲੇਖਕ ਹਨ. ਇਰਾਨ ਨਾਲ ਹਿੰਦੁਸਤਾਨ ਦੀ ਸਦੀਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਓਹਨਾ ਕਿਹਾ ਕਿ ਡਾ ਆਨੰਦ ਦੀਆ ਰਚਨਾਵਾਂ ਦਾ ਇਰਾਨ ਵਿਚ ਅਧਿਅਨ ਹੋਣਾ ਦੇਸ਼ ਲਈ ਇਕ ਅਭਿਮਾਨ ਵਾਲੀ ਗੱਲ ਹੈ. ਇਸ ਪੁਸਤਕ ਨੂੰ ਲੈ ਕੇ ਸਰਬੀਆ ਤੇ ਅਮਰੀਕਾ ਦੀ ਮਹਾਨ ਸਾਹਿਤਕਾਰ ਡਾ ਮਾਇਆ ਹਰਮਨ ਸੇਕੁਲਿਕ ਨੇ ਡਾ ਆਨੰਦ ਦੀ ਤੁਲਨਾ ਅੰਗਰੇਜ਼ੀ ਦੇ ਮਹਾਨ ਵਿਅੰਗਕਾਰ Daniel Defoe ਨਾਲ ਕੀਤੀ ਹੈਂ ਅਤੇ ਡਾ ਆਨੰਦ ਨੂੰ ਦੁਨੀਆ ਦਾ ਸਭ ਤੋਂ ਮਹਾਨ ਲੇਖਕ ਮੰਨਿਆ ਹੈ. ਡਾ ਮਾਇਆ ਲਿਖਦੀ ਹੈ ਕਿ ਡਾ ਆਨੰਦ ਦੀ ਨੇਥਰਵਰਲ੍ਡ ਐਸੀ ਰਚਨਾ ਹੈ, ਜਿਸਦਾ ਅਨੁਭਵ ਖੇਤਰ ਇਤਨਾ ਵਿਸ਼ਾਲ ਹੈ ਕਿ ਤੁਲਨਾ ਕਰਨ ਲਈ ਜਾਂ ਤਾਂ ਪੁਰਾਤਨ ਰਚਨਾਵਾਂ ਵੱਲ ਮੁੜਨਾ ਪਵੇਗਾ ਜਾਂ ਇਸਦਾ ਤੋੜ ਹਾਲੀਵੁਡ ਦੀਆਂ “ਸਟਾਰ ਵਾਰ” ਵਰਗੀਆਂ ਫ਼ਿਲਮਾਂ ਵਿਚ ਮਿਲ ਸਕਦਾ ਹੈ. ਵਰਨਾ ਅਜੋਕੇ ਸਾਹਿਤ ਵਿਚ ਉਸਦਾ ਕੋਈ ਮੁਕਾਬਲਾ ਨਹੀਂ ਹੈ . ਇਸ ਪੁਸਤਕ ਤੇ ਜੰਮੂ ਯੂਨੀਵਰਸਿਟੀ ਦੇ ਸਾਹਿਤਕਾਰ ਤੇ ਵਿਦਵਾਨ ਡਾ ਕੁਲਭੂਸ਼ਨ ਰਾਜ਼ਦਾਨ ਨੇ ਕਿਹਾ ਕਿ ਡਾ ਆਨੰਦ ਦੀ ਇਹ ਰਚਨਾ ਮਿੱਥ ਦੇ ਖੇਤਰ ਵਿਚ ਇਕ ਅਜਿਹੀ ਵਿਲੱਖਣ ਰਚਨਾ ਹੈ ਜੋ ਅਜੋਕੇ ਯੁਗ ਦੀ ਤਰਜਮਾਨੀ ਕਰਦੀ ਹੋਈ ਆਉਣ ਵਾਲੇ ਇਕ ਸੁਨਹਿਰੀ ਯੁਗ ਦੀ ਵੀ ਕਲਪਨਾ ਕਰਦੀ ਹੈ.
ਇਸ ਅਵਸਰ ਤੇ ਪਾਕਿਸਤਾਨ ਦੇ ਅਮਰੀਕਾ ਰਹਿਣ ਵਾਲੇ ਸਾਹਿਤਕਾਰ ਡਾ ਮਕਸੂਦ ਜਾਫਰੀ, ਭਗੀਰਥ ਚੌਧਰੀ, ਅਰਿੰਦਮ ਰਾਏ, ਡਾ ਲਕਸਮੀਸਰੀ ਬੈਨਰਜੀ, ਡਾ ਮੋਲੀ ਜੋਸੇਫ, ਤੇ IHRO ਦੀ ਚੇਅਰਪਰਸਨ ਡਾ ਜੁਪਾਕਾ ਮਾਧਵੀ, ਅਮਰੀਕਾ ਦੇ ਸ਼ਾਇਰ ਤਾਰਿਕ ਮੁਹੰਮਦ, ਜਾਰਡਨ ਦੇ ਸਾਹਿਤਕਾਰ ਨਿਜ਼ਾਰ ਸਰਤਾਵੀ, ਇਟਲੀ ਦੀ ਮਾਰੀਆ ਟੇਰੇਸਾ ਅਤੇ ਹਰਿੰਦਰ ਚੀਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ
ਡਾ ਆਨੰਦ ਦੇ ਵਿਸ਼ਵ ਦਾ ਸਰਵਸ੍ਰੇਸ਼ਟ ਕਵੀ ਤੇ ਫਿਲਾਸਫਰ ਹੋਣ ਦੀ ਅਤੇ ਚਾਰ ਪੁਸਤਕਾਂ ਦੀ ਰਚਨਾ ਅਤੇ ਘੁੰਡ ਚੁਕਾਈ ਤੇ ਵਧਾਈ ਦਿਤੀ.
ਇਸ ਅਵਸਰ ਤੇ ਬੋਲਦਿਆਂ ਡਾ ਆਨੰਦ ਨੇ ਕਿਹਾ ਕੇ ਕਵੀ ਇਕ ਗਵਈਆ ਹੁੰਦਾ ਹੈ ਜੋ ਪੰਛੀਆਂ ਦੀ ਤਰਾਂ ਵਿਚਰਦਾ ਹੈ ਤੇ ਆਪਣੀ ਖੁਸ਼ੀ ਲਈ ਲਿਖਦਾ ਹੈ. ਕਵੀ ਜੋ ਕਹਿੰਦੇ ਹਨ ਉਸ ਵਲ ਰਾਜਨੀਤਕ ਵਿਵਸਥਾ ਕਦੀ ਧਿਆਨ ਨਹੀਂ ਦਿੰਦੀ. ਡਾ ਆਨੰਦ ਨੇ ਕਿਹਾ ਕਿ ਕਵੀ ਮਨੁੱਖਤਾ ਦੇ ਹਮਦਰਦ ਹੁੰਦੇ ਹਨ ਸ਼ਾਇਦ ਇਸੇ ਕਰਕੇ ਓਹਨਾ ਦੀਆਂ ਗੱਲਾਂ ਨੂੰ steamy ਕਹਿਕੇ ਅਣਗੌਲਿਆ ਕਰ ਦਿਤਾ ਜਾਂਦਾ ਹੈ. ਕਿਸੇ ਕੈਬਿਨੇਟ ਵਿਚ ਕਿਸੇ UN ਵਿਚ ਕਵੀ ਲਈ ਕੋਈ ਸਥਾਨ ਨਹੀਂ ਹੈ. ਪਰ ਕਵੀ ਪੰਛੀਆਂ ਦੀ ਤਰਾਂ ਗਾਉਂਦਾ ਰਹਿੰਦਾ ਹੈ, ਕੋਈ ਸੁਣੇ ਜਾਂ ਨਾ ਸੁਣੇ. ਡਾ ਆਨੰਦ ਨੇ ਆਪਣੇ ਵਿੱਕਤਵਿਆ ਵਿਚ ਕਿਹਾ ਕਿ ਸਾਨੂ ਡਿਗਨਿਟੀ ਦੀ ਰੇਖਾ [dignity line ] ਤੋਂ ਨੀਚੇ ਨਹੀਂ ਜਾਣਾ ਚਾਹੀਦਾ ਅਤੇ ਡਿਵਿਨਿਟੀ ਰੇਖਾ [divinity line ] ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿਓਂਕਿ ਮਾਨਵਤਾ ਅੱਜ ਕਲ ਦੋਵੇ ਰੇਖਾਵਾਂ ਤੋਂ ਨੀਚੇ ਰਹਿ ਰਹੀ ਹੈ. ਸਾਨੂੰ ਮਾਨਵਤਾਵਾਦ ਤੋਂ ਊਪਰ ਉੱਠ ਕੇ ਕੋਸਮਿਸਮ [Cosmism ] ਵੱਲ ਵਧਣਾ ਚਾਹੀਦਾ ਹੈ ਕਿਓਂ ਕਿ ਜ਼ਿੰਦਗੀ ਲਈ ਪਸ਼ੂ, ਪੌਦੇ, ਪੰਖੇਰੂ, ਜੰਗਲ, ਦਰਿਆ ਤੇ ਪਹਾੜ ਸਭ ਲੋੜੀਂਦੇ ਹਨ.
ਇਸ ਵੈਬਿਨਾਰ ਨੂੰ ਪੱਛਮੀ ਬੰਗਾਲ ਦੀ ਸੁਹਿਰਦ ਕਵਿਤਰੀ ਪ੍ਰੋ. ਮੰਦਾਕਿਨੀ ਭੱਟਾਚੇਰੀਆ ਦੁਆਰਾ ਬਾਖੂਬੀ ਹੋਸਟ ਕੀਤਾ ਗਿਆ . ਧੰਨਵਾਦ ਦਾ ਮਤਾ ਪ੍ਰੋ ਰਣਧੀਰ ਗੌਤਮ ਦੀ ਤਰਫੋਂ ਪੇਸ਼ ਕੀਤਾ ਗਿਆ.