ਟਰੰਪ ਦੀ ਧਮਕੀ ਤੋਂ ਬਾਅਦ ਚੀਨ ਨੇ ਦਿਖਾਈਆਂ ਅਮਰੀਕਾ ਨੂੰ ”ਅੱਖਾਂ”

0
328

ਬੀਜਿੰਗ— ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੇਕਰ 200 ਅਰਬ ਡਾਲਰ ਦੇ ਸਾਮਾਨ ਦੀ ਦਰਾਮਦ ‘ਤੇ ਟੈਰਿਫ ਵਧਾਉਂਦੇ ਹਨ ਤਾਂ ਉਹ ਜਵਾਬੀ ਕਾਰਵਾਈ ਕਰ ਸਕਦਾ ਹੈ। ਦੁਨੀਆ ਦੀਆਂ ਦੋ ਪ੍ਰਮੁੱਖ ਅਰਥਵਿਵਸਥਾਵਾਂ ਦੇ ਵਿਚਾਲੇ ਵਪਾਰਕ ਰਿਸ਼ਤੇ ‘ਚ ਤਣਾਅ ਖਤਮ ਕਰਨ ਲਈ ਆਯੋਜਿਤ ਹੋਣ ਵਾਲੀ 11ਵੇਂ ਦੌਰ ਦੀ ਅਹਿਮ ਬੈਠਕ ਤੋਂ ਪਹਿਲਾਂ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।

ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਲੇ ਤੇ ਅਮਰੀਕਾ ਦੇ ਵਪਾਰ ਪ੍ਰਤੀਨਿਧ ਰਾਬਰਟ ਲਾਈਟਾਈਜ਼ਰ ਤੇ ਅਮਰੀਕਾ ਦੇ ਵਿੱਤ ਮੰਤਰੀ ਸਟੀਵ ਮੇਨੁਚਿਨ ਦੇ ਵਿਚਾਲੇ ਵਾਸ਼ਿੰਗਟਨ ‘ਚ 9-10 ਮਈ ਨੂੰ ਗੱਲਬਾਤ ਪ੍ਰਸਤਾਵਿਤ ਹੈ। ਗੱਲਬਾਤ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚੀਨ ਦੇ 200 ਅਰਬ ਡਾਲਰ ਦੇ ਮੁੱਲ ਦੇ ਉਤਪਾਦਾਂ ‘ਤੇ ਟੈਕਸ ਨੂੰ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦੇਣਗੇ।

ਟਰੰਪ ਨੇ ਸ਼ਾਇਦ ਵਪਾਰ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਪੂਰੀ ਕਰਨ ਲਈ ਚੀਨ ‘ਤੇ ਦਬਾਅ ਬਣਾਉਣ ਦੇ ਟੀਚੇ ਨਾਲ ਇਹ ਬਿਆਨ ਦਿੱਤਾ ਸੀ। ਚੀਨ ਦੇ ਵਣਜ ਮੰਤਰਾਲੇ ਨੇ ਅਮਰੀਕਾ ਦੇ ਇਸ ਕਦਮ ‘ਤੇ ਖੇਦ ਵਿਅਕਤ ਕਰਦੇ ਹੋਏ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਜਵਾਬੀ ਕਦਮ ਚੁੱਕਣਗੇ। ਮੰਤਰਾਲੇ ਨੇ ਕਿਹਾ ਕਿ ਚੀਨ ਇਸ ‘ਤੇ ਗਹਿਰਾ ਖੇਦ ਵਿਅਕਤੀ ਕਰਦਾ ਹੈ ਤੇ ਅਮਰੀਕਾ ਦੇ ਟੈਰਿਫ ਸਬੰਧੀ ਕਦਮ ਚੁੱਕਣ ਤੋਂ ਬਾਅਦ ਜਵਾਬੀ ਕਾਰਵਾਈ ਕਰੇਗਾ।