ਹਾਂਗਕਾਂਗ (ਪਚਬ): ਕੱਲ ਦੀਆਂ ਵਿਖਾਵਾਕਾਰੀਆਂ ਆਤੇ ਪੁਲੀਸ਼ ਦੀਆਂ ਝੜਪਾਂ ਤੋ ਬਾਅਦ ਭਾਵੇ ਹਾਂਗਕਾਂਗ ਸਰਾਕਰ ਦੇ ਮੁੱਖ ਦਫਤਰ ਦੁਆਲੇ ਕੋਈ ਵੀ ਵਿਖਾਵਾਕਾਰੀ ਨਹੀ ਪਰ ਸੜਕਾਂ ਤੇ ਪਈਆਂ ਰੋਕਾਂ ਕਾਰਨ ਇਸ ਇਲਾਕੇ ਵਿਚ ਅਵਾਜਾਈ ਬਹਾਲ ਨਹੀ ਹੋ ਸਕੀ।ਇਸ ਤੋ ਇਲਾਵਾ ਪੁਲੀਸ ਦੀ ਬੇਨਤੀ ਤੇ ਕਲ ਸ਼ਾਮ ਤੋ ਹੀ ਐਡਮੈਰਲਟੀ ਦਾ ਸਟੇਸ਼ਨ ਬੰਦ ਹੈ।ਇਸ ਇਲਾਕੇ ਦੇ ਬਹੁਤੇ ਦਫਤਰਾਂ ਅਤੇ ਹੋਰ ਵਿਉਪਾਰਕ ਅਦਾਰੇ ਅੱਜ ਬੰਦ ਰਹਿਣਗੇ। ਦੇਰ ਸ਼ਾਮ ਹਾਂਗਕਾਂਗ ਮੁੱਖ ਕੈਰੀ ਲੈਮ, ਹਾਂਗਕਾਂਗ ਹੋ ਰਹੀਆਂ ਘਟਨਾਂ ਬਾਰੇ ਗੱਲ ਕਰਦੇ ਭਾਵਕ ਹੋ ਗਏ ਤੇ ਉਨਾਂ ਦੀਆਂ ਅੱਖਾਂ ਭਰ ਆਈਆ। ਉਨਾਂ ਲੋਕਾਂ ਨੂੰ ਸ਼ਾਤੀ ਦੀ ਅਪੀਲ ਕੀਤੀ।ਕੱਲ ਦੀਆਂ ਘਟਨਾਂਵਾਂ ਵਿਚ ਕੁਲ 72 ਲੋਕਾਂ ਦੇ ਜਖਮੀ ਹੋਣ ਦੀ ਖਬਰ ਵੀ ਹੈ ਤੇ ਕੁਝ ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਵੀ ਲਿਆ ਹੈ।
ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਵਿਚ ਚੀਨ ਿਖ਼ਲਾਫ਼ ਚੱਲ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਪੁਲਿਸ ਵਲੋਂ ਸਥਿਤੀ ‘ਤੇ ਕਾਬੂ ਪਾਉਣ ਲਈ ਕੀਤੇ ਗਏ ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਦੇ ਅਟੈਕ ਅਤੇ ਰਾਇਟ ਰਬੜ ਬੁੁਲੇਟ ਦੀ ਕੀਤੀ ਗੋਲੀਬਾਰੀ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ | ਪ੍ਰਦਰਸ਼ਨਕਾਰੀਆਂ ਦੀਆਂ ਅੱਜ ਸਵੇਰ ਤੋਂ ਪੁਲਿਸ ਨਾਲ ਹੋ ਰਹੀਆਂ ਹਿੰਸਕ ਝੜਪਾਂ ਵਿਚ ਇੱਟਾਂ ਵੱਜਣ ਕਾਰਨ ਇਕ ਪੁਲਿਸ ਕਰਮਚਾਰੀ ਦੇ ਬੇਹੋਸ਼ ਹੋਣ ਅਤੇ ਬਹੁਤ ਸਾਰਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ | ਹਾਂਗਕਾਂਗ ਪੁਲਿਸ ਮੁਖੀ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਨ ਦੇ ਨਾਲ ਚਿਤਾਵਨੀ ਦਿੱਤੀ ਗਈ ਕਿ ਜੇ ਪੁਲਿਸ ਕਰਮਚਾਰੀਆਂ ਦੀ ਜਾਨ ‘ਤੇ ਬਣੀ ਤਾਂ ਅਸਲੀ ਫਾਇਰਿੰਗ ਵੀ ਕੀਤੀ ਜਾ ਸਕਦੀ ਹੈ | ਪ੍ਰਦਰਸ਼ਨ ਨੂੰ ਕਾਬੂ ਕਰਨ ਲਈ ਚੀਨ ਦੀ ਫੌਜ ਦੀ ਵਰਤੋਂ ਨੂੰ ਹਾਂਗਕਾਂਗ ਪੁਲਿਸ ਮੁਖੀ ਨੇ ਸਖ਼ਤੀ ਨਾਲ ਨਕਾਰਦਿਆਂ ਕਿਹਾ ਕਿ ਹਾਂਗਕਾਂਗ ਪੁਲਿਸ ਹਰ ਹਾਲਾਤ ‘ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ | ਹਾਂਗਕਾਂਗ ਸਰਕਾਰ ਵਲੋਂ ਫਰਵਰੀ 2019 ਵਿਚ ਹਵਾਲਗੀ ਬਿੱਲ ਵਿਚ ਸੋਧ ਲਈ ਲੈਜਿਸਲੇਟਿਵ ਕਮੇਟੀ ਕੋਲ ਇਹ ਪੇਸ਼ ਕੀਤਾ ਗਿਆ ਸੀ, ਪਰ ਲੈਜਿਸਲੇਟਿਵ ਕਮੇਟੀ ਵਿਚ ਚਰਚਾ ਤੋਂ ਪਹਿਲਾਂ ਹੀ 31 ਮਾਰਚ ਨੂੰ ਇਸ ਬਿੱਲ ਿਖ਼ਲਾਫ਼ ਲੋਕਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਸੀ | ਬਿੱਲ ਦੇ ਵਿਰੋਧ ਦੇ ਚਲਦਿਆਂ ਹਾਂਗਕਾਂਗ ਸਰਕਾਰ ਵਲੋਂ ਲੈਜਿਸਲੇਟਿਵ ਕਮੇਟੀ ਵਿਚ ਬਿਨਾਂ ਸੋਧ ਚਰਚਾ ਕੀਤਿਆਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਿੱਧਾ ਲੈਜਿਸਲੇਟਿਵ ਕੌਾਸਲ ਵਿਚ ਪੇਸ਼ ਕੀਤਾ ਗਿਆ, ਜਿਸ ‘ਤੇ ਅੱਜ ਬਹਿਸ ਤੋਂ ਬਾਅਦ ਇਸ ਨੂੰ ਪਾਸ ਕੀਤਾ ਜਾ ਸਕਦਾ ਸੀ, ਪਰ ਅੱਜ ਸਵੇਰ ਤੋਂ ਹੀ ਐਡਮਿਰਲਟੀ ਵਿਖੇ ਬਿੱਲ ਦੇ ਵਿਰੋਧ ਵਿਚ ਚੀਨ ਿਖ਼ਲਾਫ਼ ਨਾਅਰੇ ਲਗਾਉਂਦਿਆਂ ਕਰੀਬ 30 ਹਜ਼ਾਰ ਪ੍ਰਦਰਸ਼ਨਕਾਰੀਆਂ ਵਲੋਂ ਲੈਜਿਸਲੇਟਿਵ ਕੌਾਸਲ ਸਮੇਤ ਸਰਕਾਰੀ ਅਦਾਰਿਆਂ ਦੇ ਕੀਤੇ ਘਿਰਾਓ ਤੋਂ ਬਾਅਦ ਇਸ ਮੀਟਿੰਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ, ਜਿਸ ਦਾ ਪ੍ਰਦਰਸ਼ਨਕਾਰੀਆਂ ਵਲੋਂ ਸਵਾਗਤ ਕੀਤਾ ਗਿਆ | ਇਸ ਬਿੱਲ ਦੇ ਵਿਰੋਧ ਵਿਚ ਹਾਂਗਕਾਂਗ ਵਾਸੀਆਂ ਵਲੋਂ ਬੀਤੇ ਐਤਵਾਰ 10 ਲੱਖ ਤੋਂ ਜ਼ਿਆਦਾ ਗਿਣਤੀ ਵਿਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਸੀ | ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਾਂਗਕਾਂਗ ਵਾਸੀਆਂ ਦੀ ਬਿੱਲ ਨਾਲ ਸਬੰਧਿਤ ਹਰ ਗਲਤਫਹਿਮੀ ਗੱਲਬਾਤ ਰਾਹੀਂ ਦੂਰ ਕੀਤੀ ਜਾਵੇਗੀ | ਦੂਜੇ ਪਾਸੇ ਚੀਨ ਦਾ ਕਹਿਣਾ ਹੈ ਕਿ ਹਾਂਗਕਾਂਗ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ ਬਣਦਾ ਜਾ ਰਿਹਾ ਹੈ, ਜਿਸ ਕਾਰਨ ਇਸ ਬਿੱਲ ਦਾ ਪਾਸ ਹੋਣਾ ਜ਼ਰੂਰੀ ਹੈ | ਹਵਾਲਗੀ ਬਿੱਲ ਦਾ ਵਿਰੋਧ ਕਰ ਰਹੀਆਂ ਧਿਰਾਂ ਦਾ ਮੰਨਣਾ ਹੈ ਕਿ ਚੀਨ ਇਸ ਬਿੱਲ ਦੀ ਦੁਰਵਰਤੋਂ ਹਾਂਗਕਾਂਗ ਵਿਚ ਪੂਰਨ ਲੋਕਤੰਤਰ ਦੀ ਮੰਗ ਕਰਨ ਵਾਲਿਆਂ ਸਿਆਸੀ ਆਗੂਆਂ ਿਖ਼ਲਾਫ਼ ਕਰ ਸਕਦਾ ਹੈ | ਇਸ ਬਿੱਲ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਛਿੜੀ ਚਰਚਾ ਦੌਰਾਨ ਅਮਰੀਕਾ ਨੇ ਕਿਹਾ ਕਿ ਜੇਕਰ ਹਾਂਗਕਾਂਗ ਸਰਕਾਰ ਇਹ ਬਿੱਲ ਪਾਸ ਕਰਦੀ ਹੈ ਤਾਂ ਅਮਰੀਕਾ ਹਾਂਗਕਾਂਗ ਨੂੰ ਦਿੱਤੇ ਸਪੈਸ਼ਲ ਸਟੇਟਸ ‘ਤੇ ਮੁੜ ਵਿਚਾਰ ਕਰੇਗਾ | ਜੇਕਰ ਅਜਿਹੇ ਹਾਲਾਤਾਂ ਦੌਰਾਨ ਅਮਰੀਕਾ ਕੋਈ ਸਖ਼ਤ ਫੈਸਲਾ ਲੈਂਦਾ ਹੈ ਤਾਂ ਹਾਂਗਕਾਂਗ ਨੂੰ ਵੱਡੇ ਆਰਥਿਕ ਨੁਕਸਾਨ ਨਾਲ ਜੂਝਣਾ ਪੈ ਸਕਦਾ ਹੈ | ਇਸ ਤੋ ਇਲਾਵਾ ਯੂਰੀਪੀਅਨ ਯੂਨੀਅਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਇਹ ਬਿਲ ਪਾਸ ਹੋਣ ਤੇ ਉਨਾਂ ਦੇ ਸਬੰਧ ਹਾਂਗਕਾਂਗ ਨਾਲ ਬਦਲ ਸਕਦੇ ਹਨ।