ਸ਼ਤਰੂਘਨ ਦੇ ਘਰ ਚੱਲੀ ਗੋਲੀ

0
472

ਮੁੰਬਈ :  ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿਨਹਾ ਦੇ ਮੁੰਬਈ ਸਥਿਤ ਘਰ ‘ਚ ਤੈਨਾਤ ਇਕ ਸਕਿਓਰਿਟੀ ਗਾਰਡ ਦੇ ਸਰਕਾਰੀ ਹਥਿਆਰ ਤੋਂ ਅਚਾਨਕ ਇਕ ਗੋਲੀ ਚੱਲ ਗਈ। ਹਾਲਾਂਕਿ ਘਟਨਾ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜੁਹੂ ‘ਚ ਸਿਨਹਾ ਦੇ ਘਰ 28 ਜੁਲਾਈ ਦੀ ਸ਼ਾਮ ਨੂੰ ਇਹ ਘਟਨਾ ਉਸ ਸਮੇਂ ਹੋਈ, ਜਦੋਂ ਉਨ੍ਹਾਂ ਦੀ ਸੁਰੱਖਿਆ ‘ਚ ਤੈਨਾਤ ਕਾਂਸਟੇਬਲ ਬੰਦੂਕ ‘ਚ ਕੁਝ ਦੇਖ ਰਿਹਾ ਸੀ। ਬਿਹਾਰ ‘ਚ ਪਟਨਾ ਸਾਹਿਬ ਦੇ ਲੋਕ ਸਭਾ ਸੰਸਦ ਦੇ ਮੈਬਰ ਸ਼ਤਰੂਘਨ ‘ਰਾਮਾਇਣ’ ਨਾਂ ਦੀ ਇਮਾਰਤ ਦੀ 8ਵੀਂ ਮੰਜ਼ਿਲ ‘ਤੇ ਰਹਿੰਦੇ ਹਨ।