ਤਹਿਰਾਨ — ਸ਼ੀਆ ਬਹੁਲ ਈਰਾਨ ਨੂੰ ਅਲਗ-ਥਲਗ ਕਰਨ ਦੇ ਨਾਲ ਹੀ ਉਸ ਦੀ ਅਰਥਵਿਵਸਥਾ ‘ਤੇ ਸੱਟ ਮਾਰਨ ਲਈ ਅਮਰੀਕਾ ਵੱਲੋਂ ਲਾਈਆਂ ਗਈਆਂ ਸਖਤ ਪਾਬੰਦੀਆਂ ਦਾ ਅਸਰ ਦਿੱਖਣ ਲੱਗਾ ਹੈ। ਆਰਥਿਕ ਸੰਕਟ ਨਾਲ ਨਜਿੱਠ ਰਹੀ ਈਰਾਨ ਦੀ ਕਰੰਸੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਡਾਲਰ ਦੇ ਮੁਕਾਬਲੇ ਈਰਾਨੀ ਰਿਆਲ ਦੀ ਕੀਮਤ ਸ਼ਨੀਵਾਰ ਨੂੰ 1,12,000 ਤੱਕ ਪਹੁੰਚ ਗਈ ਅਤੇ 1 ਡਾਲਰ ਦੀ ਕੀਮਤ 98,000 ਰਿਆਲ ਸੀ। ਸਰਕਾਰ ਵੱਲੋਂ ਨਿਰਧਾਰਤ ਘੱਟੋਂ-ਘੱਟ ਦਰ ਡਾਲਰ ਦੇ ਮੁਕਾਬਲੇ 44,070 ਸੀ। 1 ਜਨਵਰੀ ਨੂੰ ਇਸ ਕੀਮਤ 35,186 ਸੀ।
ਡਾਲਰ ਦੀ ਤੁਲਨਾ ‘ਚ ਰਿਆਲ ਦੀ ਕੀਮਤ ‘ਚ ਅੱਧੀ ਗਿਰਾਵਟ ਸਿਰਫ 4 ਮਹੀਨਿਆਂ ‘ਚ ਆਈ ਹੈ। ਇਹ ਪਹਿਲੀ ਵਾਰ ਮਾਰਚ ‘ਚ 50,000 ਦੇ ਪੱਧਰ ਤੋਂ ਹੇਠਾਂ ਚੱਲੀ ਗਈ ਸੀ। ਸਰਕਾਰ ਨੇ ਅਪ੍ਰੈਲ ‘ਚ ਦਰ ਨੂੰ 42,000 ‘ਤੇ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਲਾਬਜ਼ਾਰੀ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਸੀ, ਹਾਲਾਂਕਿ ਇਹ ਅਜੇ ਵੀ ਜਾਰੀ ਹੈ। ਈਰਾਨ ਦੇ ਲੋਕ ਅਰਥਵਿਵਸਥਾ ‘ਚ ਗਿਰਾਵਟ ਨੂੰ ਲੈ ਕੇ ਚਿੰਤਾ ‘ਚ ਹਨ ਅਤੇ ਆਪਣੀ ਬਚਤ ਜਾਂ ਨਿਵੇਸ਼ ਨੂੰ ਡਾਲਰ ਦੇ ਰੂਪ ‘ਚ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਕਿਉਂਕਿ ਰਿਆਲ ਦੀ ਕਮੀ ਦਾ ਦੌਰ ਅਜੇ ਜਾਰੀ ਰਹਿ ਸਕਦਾ ਹੈ। ਬੈਂਕ ਆਮ ਤੌਰ ‘ਤੇ ਡਾਲਰ ਆਰਟੀਫਿਸ਼ੀਅਸਲ ਲੋਅ ਰੇਟ ‘ਤੇ ਵੇਚਣ ਤੋਂ ਇਨਕਾਰ ਕਰਦੇ ਹਨ, ਸਰਕਾਰ ਨੂੰ ਜੂਨ ‘ਚ ਆਪਣੇ ਪੱਖ ‘ਚ ਨਰਮੀ ਲਿਆਉਂਦੇ ਹੋਏ ਦਰਾਮਦ ‘ਤੇ ਕੁਝ ਸਮੂਹਾਂ ਨੂੰ ਛੋਟ ਦੇਣੀ ਪਈ।
ਪਿਛਲੇ ਹਫਤੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸ੍ਰੈਂਟਲ ਬੈਂਕ ਦੇ ਚੀਫ ਨੂੰ ਬਦਲ ਦਿੱਤਾ ਸੀ। ਇਸ ਦੇ ਪਿੱਛੇ ਇਕ ਵੱਡਾ ਕਾਰਨ ਸੰਕਟ ਨਾਲ ਨਜਿੱਠਣ ‘ਚ ਅਸਫਲਤਾ ਨੂੰ ਦੱਸਿਆ ਜਾ ਰਿਹਾ ਹੈ। ਅਮਰੀਕਾ ਨੇ 6 ਅਗਸਤ ਅਤੇ 4 ਨਵੰਬਰ ਨੂੰ ਈਰਾਨ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀਆਂ ਲਾ ਦਿੱਤੀਆਂ। ਇਸ ਨਾਲ ਕਈ ਵਿਦੇਸ਼ੀ ਕੰਪਨੀਆਂ ਨੂੰ ਈਰਾਨ ਨਾਲ ਕਾਰੋਬਾਰ ਬੰਦ ਕਰਨਾ ਪਵੇਗਾ। ਇਸ ਤੋਂ ਬਾਅਦ ਈਰਾਨ ਦੀ ਕਰੰਸੀ ‘ਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹੈ।