ਹੁਣ ਭਾਰਤੀਆਂ ਨੂੰ ਫਰਾਂਸ ਵਿੱਚ ਟਰਾਂਜ਼ਿਟ ਵੀਜ਼ੇ ਦੀ ਲੋੜ ਨਹੀਂ

0
1019

ਨਵੀਂ ਦਿੱਲੀ – ਫਰਾਂਸ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚੋਂ ਲੰਘਣ ਦੌਰਾਨ ਭਾਰਤੀ ਪਾਸਪੋਰਟ ਹੋਲਡਰਾਂ ਨੂੰ ਹੁਣ ਟਰਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਭਾਰਤ ਵਿਚ ਫਰਾਂਸ ਦੇ ਰਾਜਦੂਤ ਅਲੈਗਜ਼ੈਂਡਰ ਜੇਗਲਰ ਨੇ ਪਿਛਲੇ ਹਫਤੇ ਟਵਿੱਟਰ ‘ਤੇ ਕਿਹਾ,”ਮੈਨੂੰ ਇਹ ਐਲਾਨ ਕਰਨ ਵਿਚ ਖੁਸ਼ੀ ਹੋ ਰਹੀ ਹੈ ਕਿ 23 ਜੁਲਾਈ 2018 ਤੋਂ ਭਾਰਤੀ ਪਾਸਪੋਰਟ ਹੋਲਡਰਾਂ ਨੂੰ ਫਰਾਂਸ ਵਿਚ ਕਿਸੇ ਵੀ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਖੇਤਰ ਵਿਚੋਂ ਲੰਘਣ ਦੌਰਾਨ ਟਰਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਹੋਵੇਗੀ।