ਨਵੀਂ ਦਿੱਲੀ : ਬੁੱਧਵਾਰ 26 ਅਕਤੂਬਰ ਨੂੰ ਸਰਾਫਾ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਦੇਖਣ ਨੂੰ ਮਿਲੀ। ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਉਸ ਤੋਂ ਪਹਿਲਾਂ ਸੋਨੇ ਦੀ ਕੀਮਤ ਜਾਣ ਲੈਣੀ ਚਾਹੀਦੀ ਹੈ।
ਕਿੰਨਾ ਮਹਿੰਗਾ ਹੋ ਗਿਆ ਸੋਨਾ?
ਅੱਜ ਸੋਨੇ ਦੀਆਂ ਕੀਮਤਾਂ ‘ਚ 300 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਐਚਡੀਐਫਸੀ ਸਕਿਓਰਿਟੀਜ਼ ਦੇ ਅਨੁਸਾਰ, ਦਿੱਲੀ ਵਿੱਚ ਸੋਨੇ ਦੀ ਕੀਮਤ 300 ਰੁਪਏ ਵਧ ਕੇ 62,000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਕੱਲ੍ਹ ਸੋਨੇ ਦੀ ਕੀਮਤ 61,700 ਰੁਪਏ ਸੀ। ਮਾਹਿਰਾਂ ਮੁਤਾਬਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ।
ਚਾਂਦੀ ਕਿੰਨੀ ਹੋਈ ਮਹਿੰਗੀ?
ਸੋਨੇ ਦੇ ਨਾਲ-ਨਾਲ ਅੱਜ ਚਾਂਦੀ ਵੀ 500 ਰੁਪਏ ਵਧ ਕੇ 75,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਗਲੋਬਲ ਬਾਜ਼ਾਰਾਂ ‘ਚ ਸੋਨਾ 1,988 ਅਮਰੀਕੀ ਡਾਲਰ ਪ੍ਰਤੀ ਔਂਸ ਅਤੇ ਚਾਂਦੀ 23.05 ਅਮਰੀਕੀ ਡਾਲਰ ਪ੍ਰਤੀ ਔਂਸ ‘ਤੇ ਰਹੀ।
ਤੁਹਾਡੇ ਸ਼ਹਿਰ ਵਿੱਚ 10 ਗ੍ਰਾਮ ਸੋਨੇ ਦਾ ਕੀ ਰੇਟ ਹੈ?
ਗੁੱਡ ਰਿਟਰਨਜ਼ ਵੈੱਬਸਾਈਟ ਦੇ ਅਨੁਸਾਰ, ਅੱਜ ਸੋਨੇ ਦੀਆਂ ਕੀਮਤਾਂ ਇਸ ਤਰ੍ਹਾਂ ਹਨ:
- ਦਿੱਲੀ ‘ਚ 24 ਕੈਰੇਟ, 10 ਗ੍ਰਾਮ ਸੋਨਾ 62,110 ਰੁਪਏ ਹੈ।
- 24 ਕੈਰੇਟ, 10 ਗ੍ਰਾਮ ਸੋਨਾ ਮੁੰਬਈ ਵਿੱਚ 61,960 ਰੁਪਏ ਹੈ।
- ਕੋਲਕਾਤਾ ‘ਚ 24 ਕੈਰੇਟ, 10 ਗ੍ਰਾਮ ਸੋਨਾ 61,960 ਰੁਪਏ ਹੈ।
- ਚੇਨਈ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 62,200 ਰੁਪਏ ਹੈ।
- ਬੈਂਗਲੁਰੂ ‘ਚ 24 ਕੈਰੇਟ, 10 ਗ੍ਰਾਮ ਸੋਨਾ 61,960 ਰੁਪਏ ਹੈ।
- ਹੈਦਰਾਬਾਦ ‘ਚ 24 ਕੈਰੇਟ, 10 ਗ੍ਰਾਮ ਸੋਨਾ 61,960 ਰੁਪਏ ਹੈ
- ਚੰਡੀਗੜ੍ਹ ‘ਚ 24 ਕੈਰੇਟ, 10 ਗ੍ਰਾਮ ਸੋਨਾ 62,110 ਰੁਪਏ ਹੈ।
- ਜੈਪੁਰ ‘ਚ 24 ਕੈਰੇਟ, 10 ਗ੍ਰਾਮ ਸੋਨਾ 62,110 ਰੁਪਏ ਹੈ।
- ਪਟਨਾ ‘ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 62,010 ਰੁਪਏ ਹੈ।
- ਲਖਨਊ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 62,110 ਰੁਪਏ ਹੈ।