ਟ੍ਰਿਬਿਊਨ ਦੀ ਪੱਤਰਕਾਰ ਰਚਨਾ ਖਹਿਰਾ ਦੇ ਹੱਕ ‘ਚ ਨਿੱਤਰੇ ਐਡਵਰਡ ਸਨੋਡਨ

0
461

ਅਮਰੀਕਾ ਵਿੱਚ ਕਈ ਘਟਨਾਵਾਂ ਨੂੰ ਉਜਾਗਰ ਕਰਨ ਵਾਲੇ ਐਡਵਰਡ ਜੋਸਫ ਸਨੋਡਨ ਵੀ ਆਧਾਰ ਕਾਰਡ ਦੀ ਜਾਣਕਾਰੀ ਲੀਕ ਹੋਣ ਦਾ ਖੁਲਾਸਾ ਕਰਨ ਵਾਲੀ ਪੱਤਰਕਾਰ ਰਚਨਾ ਖਹਿਰਾ ਦੇ ਹੱਕ ਵਿੱਚ ਆਏ ਹਨ। ਵਿਸਲਬਲੋਅਰ ਐਡਵਰਡ ਸਨੋਡਨ ਨੇ ਟਵੀਟ ਕਰਕੇ ਰਚਨਾ ਖਹਿਰਾ ਦੀ ਤਾਰੀਫ਼ ਕੀਤੀ। ਉਨ੍ਹਾਂ ਲਿਖਿਆ ਕਿ ਆਧਾਰ ਕਾਰਡ ਬਾਰੇ ਖੁਲਾਸਾ ਕਰਨ ਵਾਲੀ ਪੱਤਰਕਾਰ ਸਨਮਾਨ ਦੀ ਹੱਕਦਾਰ ਹੈ ਨਾਕਿ ਜਾਂਚ ਦੀ।

ਜੇਕਰ ਸਰਕਾਰ ਅਸਲ ‘ਚ ਨਿਆਂ ਲਈ ਚਿੰਤਤ ਸੀ ਤਾਂ ਉਸ ਪਾਲਿਸੀ ਵਿੱਚ ਸੁਧਾਰ ਕਰਦੀ, ਜਿਸਨੇ ਅਰਬਾਂ ਭਾਰਤੀਆਂ ਦੀ ਜਾਣਕਾਰੀ ਨੂੰ ਨਸ਼ਟ ਕੀਤਾ।

ਉਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਪੱਤਰਕਾਰ ਰਾਹੁਲ ਕੰਵਲ ਦੇ ਟਵੀਟ ਨੂੰ ਰੀਟਵੀਟ ਕਰਕੇ ਉਨ੍ਹਾਂ ਨੇ ਗੱਲ ਆਖੀ।

ਰਾਹੁਲ ਕਵੰਲ ਨੇ ਵੀ ਰਚਨਾ ਖਹਿਰਾ ਖ਼ਿਲਾਫ਼ ਦਰਜ ਹੋਈ ਐਫਆਈਆਰ ਨੂੰ ਗ਼ਲਤ ਕਰਾਰ ਦਿੱਤਾ ਸੀ।