ਨਵੀਂ ਦਿੱਲੀ : ਜੈੱਟ ਏਅਰਵੇਜ਼ ਨੇ ਉਡਾਣ ਦੌਰਾਨ ਝਗੜਣ ਵਾਲੇ ਦੋਨਾਂ ਪਾਇਲਟਾਂ ਨੂੰ ਬਰਖਾਸਤ ਕਰ ਦਿੱਤਾ ਹੈ। ਲੰਡਨ ਤੋਂ ਮੁੰਬਈ ਆ ਰਹੇ ਜਹਾਜ਼ ‘ਚ ਇਕ ਜਨਵਰੀ ਨੂੰ ਦੋਵੇਂ ਪਾਇਲਟ ਆਪਸ ‘ਚ ਉਲਝ ਗਏ ਸਨ।
ਸੀਨੀਅਰ ਪਾਇਲਟ ਨੇ ਕਥਿਤ ਤੌਰ ‘ਤੇ ਇਕ ਮਹਿਲਾ ਕੋ-ਪਾਇਲਟ ਨੂੰ ਥੱਪੜ ਮਾਰ ਦਿੱਤਾ ਸੀ। ਘਟਨਾ ਦੇ ਬਾਅਦ ਜਹਾਜ਼ ਕੰਪਨੀ ਨੇ ਦੋਨਾਂ ਨੂੰ ਮੁਅੱਤਲ ਕਰ ਦਿੱਤਾ ਸੀ। ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਕ ਜਨਵਰੀ 2018 ਨੂੰ ਲੰਡਨ ਤੋਂ ਮੁੰਬਈ ਦੀ ਉਡਾਣ ਸੰਖਿਆ 9 ਡਬਲਯੂ 119 ‘ਚ ਹੋਈ ਘਟਨਾ ਦੀ ਸਮੀਖਿਆ ਬਾਅਦ ਜੈੱਟ ਏਅਰਵੇਜ਼ ਨੇ ਦੋਨਾਂ ਕਾਕਪਿਟ ਅਮਲੇ ਦੇ ਮੈਂਬਰਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਤੋਂ ਖ਼ਤਮ ਕਰ ਦਿੱਤਾ।
ਜਹਾਜ਼ਰਾਨੀ ਖੇਤਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਇਸ ਮਾਮਲੇ ‘ਚ ਪਹਿਲਾਂ ਹੀ ਪੁਰਖ ਪਾਇਲਟ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਕੰਪਨੀ ਬੁਲਾਰੇ ਨੇ ਇਸ ਘਟਨਾ ਦੇ ਬਾਰੇ ਪਿਛਲੇ ਹਫ਼ਤੇ ਕਿਹਾ ਸੀ ਕਿ ਜਹਾਜ਼ ਦੇ ਅਮਲੇ ਦੇ ਮੈਂਬਰਾਂ ‘ਚ ਕਿਸੇ ਗੱਲ ਨੂੰ ਲੈ ਕੇ ਗ਼ਲਤਫਹਿਮੀ ਹੋ ਗਈ ਸੀ ਜਿਸ ਨੂੰ ਤੁਰੰਤ ਸ਼ਾਂਤੀਪੂਰਨ ਢੰਗ ਨਾਲ ਸੁਲਝਾ ਲਿਆ ਗਿਆ ਸੀ।