ਹਾਂਗਕਾਂਗ ਵਿੱਚ ਬੇਘਰ ਲੋਕਾਂ ਦੀ ਗਿਣਤੀ ਵਧੀ

0
594

ਹਾਂਗਕਾਂਗ ( ਗਰੇਵਾਲ): ਹਾਂਗਕਾਂਗ ਵਿੱਚ ਸਭ ਕੁਝ ਹੈ ਤੇ ਜੋ ਬਹੁਤ ਜਿਆਦਾ ਹੈ ਉਹ ਘਰਾਂ ਦੇ ਕਿਰਾਏ, ਪਰਾਪਰਟੀ ਦੇ ਦਿਨੋ ਦਿਨ ਅਸਮਾਨ ਨੂੰ ਛੂਹਦੇ ਰੇਟ। ਇਸੇ ਕਾਰਨ ਹਰ ਸਾਲ ਕੁਝ ਲੋਕਾਂ ਨੂੰ ਘਰਾਂ ਵਿਚੋ ਨਿਕਲ ਤੇ ਬਾਹਰ ਦਿਨ ਗੁਜਾਰਨ ਲਈ ਮਜ਼ਬੂਰ ਹੋਣਾ ਪੈਦਾ ਹੈ। ਇਨਾਂ ਵਿਚੋ ਬਹੁਤੇ ਲੋਕੀ ਪੁਲਾਂ ਹੇਠਾਂ ਜਾਂ ਪਾਰਕਾਂ ਆਦਿ ਵਿਚ ਸੌਣ ਲਈ ਮਜ਼ਬੂਰ ਹਨ। ਇਨਾਂ ਵਿਚੋ ਕਈ ਆਪਣੀ ਰਾਤ 24 ਘੰਟੇ ਖੁੱਲਣ ਵਾਲ ਮੈਕਡੋਨਲਜ ਵਿਚ ਵੀ ਗੁਜਾਰਦੇ ਹਨ। ਉਥੇ ਕੰਮ ਕਰਦਾ ਸਟਾਫ ਵੀ ਇਨਾਂ ਦੀ ਮਜਬੂਰੀ ਸਮਝਦੇ ਹੋਏ ਇਨਾਂ ਨੂੰ ਨਹੀਂ ਰੋਕਦਾ। ਤਾਜ਼ਾ ਅੰਕੜੇ ਦੱਸਦੇ ਹਨ ਕਿ ਇਕ ਦਹਾਕੇ ਦੌਰਾਨ ਬੇਘਰੇ ਲੋਕਾਂ ਦੀ ਗਿਣਤੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਇਸ ਸੰਖਿਆ ਜੋ 10 ਸਾਲ ਪਹਿਲਾ 600 ਸੀ ਹੁਣ 1600 ਤੋ ਟੱਪ ਗਈ ਹੈ। ਬੇਘਰੇ ਲੋਕਾਂ ਦੀ ਜਿਅਦਾ ਗਿਣਤੀ ਮਰਦਾਂ ਦੀ ਹੈ ਜਿਨਾਂ ਦੀ ਉਮਰ 45 ਤੋ 64 ਸਾਲ ਵਿਚਕਾਰ ਹੈ। ਬਹੁਤੇ ਪਿਛਲੇ 10 ਸਾਲਾਂ ਤੋ ਹੀ ਘਰਾਂ ਤੋ ਬਾਹਰ ਰਹਿਣ ਲਈ ਮਜਬੂਰ ਹਨ।ਕਈ ਸਮਾਜ ਸੇਵੀ ਜੰਥੇਬੰਦੀਆਂ ਸਰਕਾਰ ਤੋ ਇਨਾਂ ਲੋਕਾਂ ਲਈ ਵੱਖ ਵੱਖ ਤਰਾਂ ਨਾਲ ਮਦਦ ਦੀ ਅਪੀਲ਼ ਕਰ ਚੁੱਕੀਆਂ ਹਨ।