‘ਓਲਡ ਮੌਕ’ ਰਮ ਬਣਾਉਣ ਵਾਲੇ ਕਪਿਲ ਮੋਹਨ ਨਹੀਂ ਰਹੇ

0
344

ਨਵੀਂ ਦਿੱਲੀ, 9 ਜਨਵਰੀ (ਏਜੰਸੀ)-ਨਾਮੀ ਰਮ ਬ੍ਰਾਂਡ ‘ਓਲਡ ਮੌਾਕ’ ਨੂੰ ਬਣਾਉਣ ਵਾਲੇ ਕਪਿਲ ਮੋਹਨ ਨਹੀਂ ਰਹੇ | ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸੀ | 88 ਸਾਲ ਦੇ ਕਪਿਲ ਮੋਹਨ ‘ਮੋਹਨ ਮਿਕਿਨ ਲਿਮਟਿਡ’ ਦੇ ਚੇਅਰਮੈਨ ਸੀ | ਖ਼ਬਰਾਂ ਦੇ ਮੁਤਾਬਿਕ ਕਪਿਲ ਮੋਹਨ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ | ਉਨ੍ਹਾਂ ਗਾਜ਼ੀਆਬਾਦ ‘ਚ ਆਖਰੀ ਸਾਹ ਲਏ | ਉਨ੍ਹਾਂ ਦੀ ਕੰਪਨੀ ਰਮ ਦੇ ਇਲਾਵਾ ਹੋਰ ਵੀ ਕਈ ਪੀਣ ਵਾਲੇ ਪਦਾਰਥ ਬਣਾਉਂਦੀ ਹੈ | ਕਪਿਲ ਮੋਹਨ ਫ਼ੌਜ ‘ਚੋਂ ਬਿ੍ਗੇਡੀਅਰ ਦੇ ਅਹੁਦੇ ਤੋਂ ਸੇਵਾਮੁਕਤ ਸਨ | 2010 ‘ਚ ਉਨ੍ਹਾਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ | ਖ਼ਾਸ ਗੱਲ ਇਹ ਸੀ ਕਿ ਪੂਰੀ ਦੁਨੀਆ ‘ਚ ਮਸ਼ਹੂਰ ਰਮ ਬਣਾਉਣ ਵਾਲੇ ਕਪਿਲ ਮੋਹਨ ਨੇ ਆਪ ਕਦੇ ਵੀ ਸ਼ਰਾਬ ਨਹੀਂ ਪੀਤੀ ਸੀ | ਕਪਿਲ ਮੋਹਨ ਨੇ 1954 ‘ਚ ‘ਓਲਡ ਮੌਾਕ’ ਰਮ ਲਾਂਚ ਕੀਤੀ ਸੀ | ਇਹ ਰਮ ਪੂਰੀ ਦੁਨੀਆ ‘ਚ ਲੋਕਪਿ੍ਯ ਹੋਈ ਸੀ | ਸਸਤੀ ਹੋਣ ਕਰਕੇ ਇਕ ਸਮੇਂ ਇਹ ਰਮ ਪੂਰੀ ਦੁਨੀਆ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਰਮ ਬਣ ਚੁੱਕੀ ਸੀ |