ਵਿਪਾਸਨਾ ਦੇ ਵੀ ਵਰੰਟ ਜਾਰੀ

0
456

ਚੰਡੀਗੜ੍ਹ — 25 ਅਗਸਤ ਨੂੰ ਪੰਚਕੂਲਾ ‘ਚ ਰਾਮ ਰਹੀਮ ਦੇ ਸਮਰਥਕਾਂ ਵਲੋਂ ਅੱਗ ਲਗਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ ‘ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੋਣ ਦੀ ਖਬਰ ਤੋਂ ਪਹਿਲਾਂ ਹੀ ਵਿਪਾਸਨਾ ਅੰਡਰਗਰਾਊਂਡ ਦੱਸੀ ਜਾ ਰਹੀ ਹੈ।
ਪੰਚਕੂਲਾ ਦੀ ਐੱਸ.ਆਈ.ਟੀ. ਟੀਮ ਵਲੋਂ ਦੋ ਵਾਰ ਡੇਰੇ ‘ਚ ਰੇਡ ਕੀਤੀ ਗਈ, ਪਰ ਉਹ ਨਹੀਂ ਮਿਲੀ। ਪੁਲਸ ਨੇ ਵਿਪਾਸਨਾ ਨੂੰ ਕਈ ਵਾਰ ਪੁੱਛਗਿੱਛ ਲਈ ਨੋਟਿਸ ਦੇ ਕੇ ਵੀ ਬੁਲਾਇਆ, ਜਿਸ ਤੋਂ ਬਾਅਦ ਉਹ ਸਿਰਫ ਇਕ ਵਾਰ ਹੀ ਪੁਲਸ ਦੇ ਸਾਹਮਣੇ ਪੇਸ਼ ਹੋਈ। ਉਸ ਤੋਂ ਬਾਅਦ ਕਈ ਵਾਰ ਨੋਟਿਸ ਭੇਜਣ ‘ਤੇ ਵੀ ਵਿਪਾਸਨਾ ਨਹੀਂ ਆਈ। ਇਸ ਕਾਰਨ ਪੁਲਸ ਨੇ ਜ਼ਿਲਾ ਅਦਾਲਤ ਤੋਂ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਲੈ ਲਿਆ ਹੈ।

ਵਿਪਾਸਨਾ ਖਿਲਾਫ ਪੁਲਸ ਨੂੰ ਕਈ ਸਬੂਤ ਮਿਲੇ ਹਨ, ਜਿਨ੍ਹਾਂ ‘ਚ 17 ਅਗਸਤ ਨੂੰ ਸਿਰਸਾ ਵਿਚ ਹੋਈ ਮੀਟਿੰਗ ‘ਚ ਵਿਪਾਸਨਾ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਨੂੰ ਸ਼ੱਕ ਹੈ ਕਿ ਵਿਪਾਸਨਾ ਹਿੰਸਾ ਤੋਂ ਇਲਾਵਾ ਡੇਰੇ ਨਾਲ ਸਬੰਧਿਤ ਹੋਰ ਕਈ ਰਾਜ਼ ਜਾਣਦੀ ਹੈ। ਡੇਰੇ ‘ਚੋਂ ਮਿਲੀ ਹਾਰਡ ਡਿਸਕ ਬਾਰੇ ਵੀ ਵਿਪਾਸਨਾ ਤੋਂ ਪੁੱਛਗਿੱਛ ਕਰਨੀ ਬਾਕੀ ਹੈ।
ਵਿਪਾਸਨਾ ਤੋਂ ਸਿਰਸਾ ਪੁਲਸ ਵੀ ਪੁੱਛਗਿੱਛ ਕਰ ਚੁੱਕੀ ਹੈ। ਪਰ ਹੁਣ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਵਿਪਾਸਨਾ ਗਾਇਬ ਹੈ।