ਮਾਲਜ਼ ”ਚ ਫਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ

0
483

ਲੁਧਿਆਣਾ : ਫਿਲਮ ਦੇਖਣ ਦੇ ਸ਼ੌਕੀਨਾਂ ਲਈ ਵੱਡੇ-ਵੱਡੇ ਮਾਲਜ਼ ‘ਚ ਬਣੇ ਥੀਏਟਰਾਂ ‘ਚ ਜਾਣਾ ਮਹਿੰਗਾ ਪੈ ਰਿਹਾ ਹੈ ਕਿਉਂਕਿ ਉੱਥੇ ਖਾਣ-ਪੀਣ ਦੀਆਂ ਵਸਤੂਆ ਕਈ ਗੁਣਾ ਜ਼ਿਆਦਾ ਮੁੱਲ ‘ਤੇ ਮਿਲਦੀਆਂ ਹਨ। ਇਸ ਨੂੰ ਲੈ ਕੇ ਸ਼ਹਿਰ ਦੇ ਲੋਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਮਾਲ ‘ਚ ਫਿਲਮ ਦੇਖਣ ਜਾਣ ਵਾਲਾ ਕੋਈ ਵੀ ਵਿਅਕਤੀ ਆਪਣੇ ਨਾਲ ਖਾਣ-ਪੀਣ ਦੀਆਂ ਵਸਤੂਆਂ ਬਾਹਰ ਤੋਂ ਨਹੀਂ ਲਿਜਾ ਸਕਦਾ। ਥੀਏਟਰਾਂ ‘ਚ ਐਂਟਰੀ ਤੋਂ ਪਹਿਲਾਂ ਹਰ ਕਿਸੇ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਲੋਕਾਂ ਨੂੰ ਥੀਏਟਰ ਅੰਦਰ ਬਣੀ ਕੰਟੀਨ ਤੋਂ ਹੀ ਸਮਾਨ ਖਰੀਦਣ ਦੀ ਮਨਜ਼ੂਰੀ ਹੁੰਦੀ ਹੈ। ਇਸ ਦੌਰਾਨ ਫਿਲਮ ਦੇਖਣ ਵਾਲਿਆਂ ਨੂੰ ਥੀਏਟਰ ਦੇ ਅੰਦਰ ਕੰਟੀਨ ਦੇ ਕਰਿੰਦਿਆਂ ਦੀ ਦਾਦਾਗਿਰੀ ਤੇ ਆਰਥਿਕਤਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਪਾਣੀ ਦੀ ਬੋਤਲ 100 ਰੁਪਏ, ਪੋਪਕਾਰਨ 350 ਤੇ ਕੋਲਡ ਡ੍ਰਿੰਕਸ 500 ਰੁਪਏ ‘ਚ ਮਿਲ ਰਹੀ ਹੈ ਤੇ ਫਿਲਮ ਦੇਖਣ ਵਾਲਿਆਂ ਦੀ ਜੇਬ ‘ਤੇ ਡਾਕਾ ਪੈ ਰਿਹਾ ਹੈ। ਇਸ ਸਬੰਧੀ ਸ਼ਹਿਰ ਦੇ ਪ੍ਰਮੁੱਖ ਐਡਵੋਕੇਟ ਅਜੇ ਕੁਮਾਰ ਜਿੰਦਲ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਸ ਨਾਲ ਕੌਂਸਲਰ ਪੰਕਜ ਸ਼ਰਮਾ, ਸੁਖਵਿੰਦਰ ਕੁਮਾਰ ਤੇ ਐਡਵੋਕੇਟ ਅਭੀ ਜਿੰਦਲ ਵੀ ਮੌਜੂਦ ਸਨ। ਐਡਵੋਕੇਟ ਜਿੰਦਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ ‘ਚ ਮੁੰਬਈ ਹਾਈਕੋਰਟ ‘ਚ ਕਿਸੇ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਮਹਾਂਰਾਸ਼ਟਰ ਸਰਕਾਰ ਦੇ ਖਾਧ ਤੇ ਸਪਲਾਈ ਮੰਤਰੀ ਨੂੰ ਮਾਮਲੇ ਦੀ ਜਾਂਚ ਕਰਕੇ ਅਗਸਤ ਤੱਕ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।