ਮੁੰਬਈ : — ਥਾਈਲੈਂਡ ਦੀ ਗੁਫਾ ‘ਚੋਂ ਕਰੀਬ ਤਿੰਨ ਹਫਤੇ ਬਾਅਦ ਬਾਹਰ ਕੱਢੇ ਗਏ 12 ਬੱਚੇ ਅਤੇ ਉਨ੍ਹਾਂ ਦੇ ਕੋਚ ‘ਤੇ ਇਕ ਫਿਲਮ ਬਣਨ ਦੀ ਯੋਜਨਾ ਹੁਣ ਸ਼ੁਰੂ ਹੋ ਚੁੱਕੀ ਹੈ। ਜਦੋਂ ਥਾਈਲੈਂਡ ਦੀ ਜਿਸ ਥਾਮ ਲੁਆਂਗ ਗੁਫਾ ‘ਚ ਫੁੱਟਬਾਲ ਦੀ ਪੂਰੀ ਟੀਮ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਚੱਲ ਰਿਹਾ ਸੀ। ਉਸ ਦੌਰਾਨ ਉੱਥੇ ਕੁਝ ਹਾਲੀਵੁੱਡ ਪ੍ਰੋਡਿਊਸਰ ਮੌਜੂਦ ਸਨ, ਜੋ ਪੂਰੀ ਘਟਨਾ ‘ਤੇ ਧਿਆਨ ਦੇ ਰਹੇ ਸਨ। ਉੱਥੇ ਹੀ ਇਕ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਜਲਦ ਹੀ ਇਸ ਗੁਫਾ ‘ਤੇ ਫਿਲਮ ਬਣੇਗੀ। 23 ਜੂਨ ਨੂੰ ਗੁਫਾ ‘ਚ ਫਸੇ 12 ਬੱਚੇ ਅਤੇ ਉਨ੍ਹਾਂ ਦੇ ਕੋਚ ਆਖਿਰਕਾਰ 10 ਜੁਲਾਈ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਥਾਮ ਲੁਆਂਗ ਗੁਫਾ ‘ਚ ਚੱਲ ਰਹੇ ਬਚਾਅ ਕਾਰਜ ਨੂੰ ਦੇਖਣ ਲਈ ਅਮਰੀਕੀ ਫਿਲਮ ਕਰੂ ਮੈਬਰ ਉੱਥੇ ਪਹੁੰਚੇ ਸਨ। ਪਿਓਰ ਫਿਲਕਸ ਦੇ ਮੈਨੇਜਿੰਗ ਪਾਰਟਨਰ ਮਾਈਕਲ ਸਕਾਟ ਨੇ ਕਿਹਾ, ”ਮੈਂ ਇਕ ਵੱਡੀ ਹਾਲੀਵੁੱਡ ਫਿਲਮ ਬਣਾਉਣ ਬਾਰੇ ਸੋਚ ਰਿਹਾ ਹਾਂ”। ਸਕਾਟ ਅਤੇ ਕੋ-ਪ੍ਰੋੋਡਿਊਸਰ ਐਡਮ ਸਮਿਥ ਬਚਾਅ ਕਾਰਜ ‘ਚ ਸ਼ਾਮਿਲ ਕਰੂ ਮੈਬਰਾਂ ਤੋਂ ਪਹਿਲਾਂ ਹੀ ਇੰਟਰਵਿਊ ਲੈ ਕੇ ਗੁਫਾ ਦੇ ਅੰਦਰ ਦੀ ਜਾਣਕਾਰੀ ਲੈ ਚੁੱਕੇ ਹਨ। ਫਿਲਹਾਲ ਸਮਿਥ ਅਤੇ ਸਕਾਟ ਦੋਵੇਂ ਸਕ੍ਰੀਨ ਰਾਈਟਰ ਤਿਆਰ ਕਰਨ ਅਤੇ ਬਚਾਅ ਕਾਰਜ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਥਾਈਲੈਂਡ ਨੇਵੀ ਦੇ ਜਵਾਨਾਂ ਦੀ ਇੰਟਰਵਿਊ ਲੈਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ।
ਸਕਾਟ ਨੇ ਕਿਹਾ ਕਿ ਇਸ ਫਿਲਮ ‘ਚ 2 ਬ੍ਰਿਟਿਸ਼ ਗੋਤਾਖੋਰਾਂ ਨੂੰ ਸੈਂਟਰ ‘ਚ ਰੱਖਿਆ ਜਾਵੇਗਾ, ਜਿਨ੍ਹਾਂ ਸਭ ਤੋਂ ਪਹਿਲਾਂ ਗੁਫਾ ‘ਚ ਫਸੇ ਬੱਚਿਆਂ ਦਾ ਪਤਾ ਲਾਇਅ ਸੀ। ਉਨ੍ਹਾਂ ਕਿਹਾ ਕਿ ਇਹ ਡੀ ਐੱਨ ਏ ਦੀ ਤਰ੍ਹਾਂ ਕੰਮ ਕਰੇਗਾ ਅਤੇ ਬਹੁਤ ਹੀ ਜਲਦ ਇਕ ਜ਼ਬਰਦਸਤ ਸਟੋਰੀ ਬਣ ਕੇ ਤਿਆਰ ਹੋਵੇਗੀ। ਸਟਾਕ ਨੇ ਦੱਸਿਆ ਕਿ ਇਹ ਫਿਲਮ ਵੀਰਤਾ ਅਤੇ ਬਹਾਦੁਰੀ ਦੇ ਅਦਭੁਤ ਸੀਨਜ਼ ਨਾਲ ਭਰਪੂਰ ਹੋਵੇਗੀ।