ਇਕ ਹੋਰ ਭਾਰਤੀ ਬੈਕ ਤੋਂ ਕਰਜ਼ਾ ਲੈ ਹੋਇਆ ਰਫੂਚੱਕਰ

0
487

ਚੱਕਰ:ਦੱਖਣੀ ਅਫਰੀਕਾ ਦੇ ਘਪਲਿਆਂ ਨਾਲ ਸਬੰਧਿਤ ਗੁਪਤਾ ਪਰਿਵਾਰ ਦਾ ਇਕ ਹੋਰ ਕਾਰਨਾਮਾ ਕੈਨੇਡਾ ‘ਚ ਸਾਹਮਣੇ ਆਇਆ ਹੈ।

 ਗੁਪਤਾ ਪਰਿਵਾਰ ਨੇ ਐਕਸਪੋਰਟ ਡਿਵੈਲਪਮੈਂਟ ਕੈਨੇਡਾ (ਈ.ਸੀ.ਡੀ.) ਤੋਂ 41 ਮਿਲੀਅਨ ਡਾਲਰ (ਲਗਭਗ 205 ਕਰੋੜ 35 ਲੱਖ ਰੁਪਏ) ਦਾ ਕਰਜ਼ਾ ਜਹਾਜ਼ ਖਰੀਦਣ ਲਈ ਲਿਆ ਤੇ ਉਹ ਹੁਣ ਇਹ ਕਰਜ਼ਾ ਵਾਪਸ ਨਹੀਂ ਕਰ ਰਹੇ ਤੇ ਹੁਣ ਜਹਾਜ਼ ਵੀ ਲਾਪਤਾ ਹੋ ਗਿਆ ਹੈ।ਈ.ਸੀ.ਡੀ. ਦਾ ਕਹਿਣਾ ਹੈ ਕਿ ਗੁਪਤਾ ਪਰਿਵਾਰ ਨੂੰ ਅਕਤੂਬਰ ਮਹੀਨੇ ਡਿਫਾਲਟਰ ਐਲਾਨ ਕੀਤਾ ਗਿਆ ਸੀ ਤੇ ਉਨ੍ਹਾਂ ‘ਤੇ ਅਜੇ ਵੀ 27 ਮਿਲੀਅਨ ਡਾਲਰ ਦਾ ਕਰਜ਼ਾ ਹੈ। ਗੁਪਤਾ ਪਰਿਵਾਰ ਦੇ ਤਿੰਨ ਭਰਾਵਾਂ ‘ਚੋਂ ਇਕ ਅਜੇ ਗੁਪਤਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ।ਇਸ ਦੇ ਨਾਲ ਹੀ ਈ.ਸੀ.ਡੀ. ਲਈ ਹੋਰ ਗੱਲਾਂ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।ਈ.ਸੀ.ਡੀ. ਵਲੋਂ ਦੱਖਣੀ ਅਫਰੀਕਾ ਦੀ ਅਦਾਲਤ ਨੂੰ ਲਿਖੀ ਇਕ ਤਾਜ਼ਾ ਅਰਜ਼ੀ ‘ਚ ਕਿਹਾ ਗਿਆ ਕਿ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।ਇਸ ਜਹਾਜ਼ ਨੂੰ ਇਨਸਾਫ ਤੋਂ ਬਚਣ ਲਈ ਜਾਂ ਕੁਝ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਵਰਤਿਆ ਜਾ ਸਕਦਾ ਹੈ।ਗੁਪਤਾ ਪਰਿਵਾਰ ਨੇ ਈ.ਸੀ.ਡੀ. ਵਲੋਂ ਜੈਟ ਦਾ ਸਹੀ ਟਿਕਾਣਾ ਦੱਸਣ ਲਈ ਲਾਈ ਅਰਜ਼ੀ ਤੋਂ ਬਾਅਦ ਜਹਾਜ਼ ਦੀ ਲੋਕੇਸ਼ਨ ਪ੍ਰਾਈਵੇਟ ਕਰ ਦਿੱਤੀ।
    ਫਲਾਈਟ ਅਵੇਅਰ,ਜਿਸ ਨਾਲ ਦੁਨੀਆ ਭਰ ਦੇ ਜਹਾਜ਼ਾਂ ਦੀ ਲੋਕੇਸ਼ਨ ਟ੍ਰੈਕ ਕੀਤੀ ਜਾਂਦੀ ਹੈ ਨੇ ਆਪਣੀ ਵੈਬਸਾਈਟ ‘ਤੇ ਜਹਾਜ਼ ਦੀ ਲੋਕੇਸ਼ਨ ਨਾ ਮਿਲਣ ਬਾਰੇ ਲਿਖਿਆ।ਵੈੱਬਸਾਈਟ ਦਾ ਕਹਿਣਾ ਹੈ ਕਿ ਇਹ ਜਹਾਜ਼ ਜਨਤਕ ਟ੍ਰੈਕਿੰਗ ਲਈ ਉਪਲਬਧ ਨਹੀਂ।ਜਹਾਜ਼ ਨੂੰ ਹਾਲ ਦੇ ਹਫਤਿਆਂ ‘ਚ ਭਾਰਤ, ਦੁਬਈ ਤੇ ਰੂਸ ਦੇ ਹਵਾਈ ਅੱਡਿਆਂ ‘ਤੇ ਦੇਖਿਆ ਗਿਆ ਸੀ।
     ਈ.ਸੀ.ਡੀ. ਲਈ ਚੰਗੀ ਖਬਰ ਇਹ ਹੈ ਕਿ ਉਸ ਨੂੰ ਜਹਾਜ਼ ਵਾਪਸ ਮਿਲਣ ਦੀ ਉਮੀਦ ਹੈ ਕਿਉਂਕਿ ਇਕ ਅੰਤਰਰਾਸ਼ਟਰੀ ਸਮਝੌਤੇ ਤਹਿਤ ਕਿਸੇ ਵੀ ਦੇਸ਼ ‘ਚ ਅਜਿਹੇ ਕਿਸੇ ਵੀ ਜਹਾਜ਼ ਨੂੰ ਕਿਸੇ ਵੀ ਦੇਸ਼ ਦੇ ਏਅਰਪੋਰਟ ਤੋਂ ਜ਼ਬਤ ਕੀਤਾ ਜਾ ਸਕਦਾ ਹੈ।ਜ਼ਿਕਰੇਯੋਗ ਹੈ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੁੰਮਾ ਦੇ ਅਸਤੀਫੇ ਪਿੱਛੇ ਗੁਪਤਾ ਪਰਿਵਾਰ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿਉਂਕਿ ਜੁੰਮਾ ਦੇ ਕਾਰਜਕਾਲ ਦੌਰਾਨ ਗੁਪਤਾ ਪਰਿਵਾਰ ਦੇ ਤਮਾਮ ਕਥਿਤ ਘੋਟਾਲਿਆਂ ‘ਚ ਕੇਂਦਰ ਦੀ ਭੂਮਿਕਾ ਰਹੀ ਸੀ।