ਮੁੰਬਈ — ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਨੂੰ ਬ੍ਰੇਨ ਟਿਊਮਰ ਕਾਰਨ ਕੋਕੀਲਾਬੇਨ ਹਸਪਤਾਲ ‘ਚ ਦਾਖਲ ਦਿੱਤਾ ਗਿਆ ਹੈ। ਉਨ੍ਹਾਂ ਨੇ ਕੁਝ ਦਿਨਾਂ ਪਹਿਲਾਂ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਉਹ ਕਿਸੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਪਰ ਹੁਣ ਸਾਹਮਣੇ ਆ ਗਿਆ ਹੈ ਕਿ ਉਹ ਬ੍ਰੇਨ ਟਿਊਮਰ ਵਰਗੀ ਜਾਨਵੇਲਾ ਬੀਮਾਰੀ ਨਾਲ ਪੀੜਤ ਹਨ। ਇਰਫਾਨ ਖਾਨ ਬ੍ਰੇਨ ਟਿਊਮਰ ਦੀ ਚੌਥੀ ਸਟੇਜ ‘ਤੇ ਹਨ, ਜਿੱਥੇ ਇਹ ਬੀਮਾਰੀ ਹੋਰ ਵੀ ਜਾਨਲੇਵਾ ਸਿੱਧ ਹੋ ਸਕਦੀ ਹੈ। ਉਨ੍ਹਾਂ ਨੂੰ ਗਲਿਓਬਲਾਸਟੋਮਾ ਮਲਟੀਫੋਰਮੇ (ਜੀ.ਬੀ.ਐੱਮ.) ਗ੍ਰੇਡ 4 ਹੈ। ਡਾਕਟਰਾਂ ਮੁਤਾਬਕ ਇਸ ਨੂੰ ‘ਡੈੱਥ ਆਨ ਡਾਇਗਨੋਸਿਸ’ ਕਿਹਾ ਜਾਂਦਾ ਹੈ। ਇਹ ਖਤਰਨਾਕ ਬ੍ਰੇਨ ਕੈਂਸਰ ਹੈ। ਮੀਡੀਆ ਰਿਪੋਰਟਸ ਮੁਤਾਬਕ ਨਿਡਲ ਬਾਇਓਪਸੀ ਤੋਂ ਬਾਅਦ ਡਾਕਰਟਾਂ ਨੂੰ ਟਿਊਮਰ ਦੀ ਸਹੀ ਸਥਿਤੀ ਦਾ ਪਤਾ ਚੱਲੇਗਾ। ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਜਲਦ ਹੀ ਉਨ੍ਹਾਂ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ। ਇਰਫਾਨ ਖਾਨ ਨੇ ਖੁਦ ਸੋਮਵਾਰ ਨੂੰ ਇਕ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਖਤਰੇ ‘ਚ ਚੱਲ ਰਹੀ ਹੈ।