ਦੇਸ਼ ਦੇ ਹਾਲਾਤ ਖ਼ਤਰਨਾਕ:ਸ਼ਬਾਨਾ ਆਜਮੀ

0
578

ਦਿੱਲੀ : ਸ਼ਬਾਨਾ ਆਜ਼ਮੀ ਦਾ ਮੰਨਣਾ ਹੈ ਕਿ ਭਾਰਤ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਦੇ ਵਿਰੋਧ ਨੂੰ ਲੈ ਕੇ ਅਤਿ ਰਾਸ਼ਟਰਵਾਦ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਹਾਲਾਤ ਖਤਰਨਾਕ ਹਨ। ਸ਼ਬਾਨਾ ਨੇ ਦਿੱਲੀ ਲਿਟਰਚੇਰ ਫੈਸਟੀਵਲ ‘ਚ ਰਾਸ਼ਟਰਵਾਦ ‘ਤੇ ਚਰਚਾ ਦੌਰਾਨ ਕਿਹਾ, “ਅਸੀਂ ਫਿਲਹਾਲ ਜੋ ਵੇਖ ਰਹੇ ਹਾਂ, ਉਹ ਅਤਿ-ਰਾਸ਼ਟਰਵਾਦ ਹੈ। ਇਹ ਖਤਰਨਾਕ ਹੈ। ਅਜਿਹਾ ਨਹੀਂ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਭੰਸਾਲੀ ਨੂੰ ਵੀ ਕਈ ਪੰਗਿਆਂ ‘ਚ ਪੈਣਾ ਪਿਆ ਸੀ ਪਰ ਰਿਲੀਜ਼ ਡੇਟ ਨਜ਼ਦੀਕ ਆਉਣ ਕਾਰਨ ਵਿਵਾਦ ਹੋਰ ਵੱਧਦਾ ਚਲਾ ਗਿਆ ਜਦਕਿ ਭੰਸਾਲੀ ਨੇ ਲਗਾਤਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।”
ਫਿਲਮ ਦੀ ਰਿਲੀਜ਼ ਦੀ ਤਰੀਕ ਨੂੰ ਇੱਕ ਦਸੰਬਰ ਤੋਂ ਅੱਗੇ ਟਾਲ ਦਿੱਤਾ ਗਿਆ ਹੈ ਪਰ ਹਿੰਦੂ ਜਥੇਬੰਦੀਆਂ ਦੀ ਕੋਸ਼ਿਸ਼ ਹੈ ਕਿ ਇਸ ਫਿਲਮ ਨੂੰ ਬੈਨ ਕਰ ਦਿੱਤਾ ਜਾਵੇ। ਸ਼ਬਾਨਾ ਨੇ ਫਿਲਮ ਇੰਡਸਟਰੀ ਨੂੰ ਇਸ ਮਾੜੇ ਵਿਵਾਦ ਤੇ ਫਿਲਮ ਦੇ ਹੱਕ ‘ਚ ਇਕੱਠੇ ਹੋਣ ਦਾ ਹੌਕਾ ਦਿੱਤਾ ਹੈ।
ਸ਼ਬਾਨਾ ਨੇ ਕਿਹਾ, “ਕਲਾ ਦਾ ਮਤਲਬ ਖੂਬਸੂਰਤੀ ਵਿਖਾਉਣਾ ਜਾਂ ਲੋਰੀ ਸੁਣਾਉਣਾ ਹੀ ਨਹੀਂ। ਇਹ ਸਾਡੀ ਆਵਾਜ਼ ਬੁਲੰਦ ਕਰਨ ਲਈ ਵੀ ਹੈ। ਕਲਾ ਦਾ ਮਤਲਬ ਸਿਰਫ ਮਨੋਰੰਜਨ ਨਹੀਂ।” ਅਦਾਕਾਰਾ ਨੇ ਕਿਹਾ ਕਿ ਦੇਸ਼ਭਗਤੀ ਤੇ ਰਾਸ਼ਟਰਵਾਦ ਵਿਚਾਲੇ ਛੋਟਾ ਜਿਹਾ ਫਰਕ ਹੈ ਪਰ ਅਕਸਰ ਲੋਕ ਇਸ ਫਰਕ ਨੂੰ ਮਿਕਸ ਕਰ ਦਿੰਦੇ ਹਨ।