ਸਵਾਮੀ ਨਰੇਂਦਰ ਨਾਥ ਨੇ ਵਿਵਾਦਤ ਬਿਆਨ

0
411

ਉਡੁਪੀ: ਕਰਨਾਟਕ ਦੇ ਉਡੁਪੀ ‘ਚ ਚਲ ਰਹੀ ਧਰਮ ਸੰਸਦ ਦੇ ਦੌਰਾਨ ਸਵਾਮੀ ਨਰੇਂਦਰ ਨਾਥ ਨੇ ਵਿਵਾਦਤ ਬਿਆਨ ਦਿੱਤਾ ਹੈ। ਸਵਾਮੀ ਨੇ ਮੰਚ ਤੋਂ ਕਿਹਾ ਕਿ ਹਿੰਦੂਆਂ ਨੂੰ ਮੋਬਾਈਲ ਤੋਂ ਦੂਰ ਰਹਿ ਕੇ ਹਥਿਆਰ ਚੁੱਕਣੇ ਚਾਹੀਦੇ ਹਨ।

ਸਵਾਮੀ ਨਰੇਂਦਰ ਨਾਥ ਨੇ ਇਸ ਦੌਰਾਨ ਕਿਹਾ ਕਿ ਤੁਹਾਨੂੰ ਲੱਖਾਂ ਰੁਪਏ ਦੀ ਕੀਮਤ ਦੇ ਮੋਬਾਈਲ ਰੱਖਣ ਦੀ ਕੀ ਲੋੜ ਹੈ? ਹਰ ਹਿੰਦੂ ਕੋਲ ਮੋਬਾਈਲ ਦੀ ਥਾਂ ਹਥਿਆਰ ਹੋਣੇ ਚਾਹੀਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਹਥਿਆਰ ਰੱਖਣ ਦੀ ਇਸ ਅਪੀਲ ਨੂੰ ਸੁਰੱਖਿਆ ਤੇ ਆਤਮਰੱਖਿਆ ਨਾਲ ਜੋੜ ਦਿੱਤਾ।

ਸਵਾਮੀ ਨਰੇਂਦਰਨਾਥ ਨੇ ਕਿਹਾ ਕਿ ਜਿਸ ਵੇਲੇ ਹਿੰਦੂ ਮੰਦਰਾਂ ‘ਤੇ ਹਮਲੇ ਹੋ ਰਹੇ ਹੋਣ ਤੇ ਪੂਜਾ ਦੀਆਂ ਥਾਵਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੋਵੇ, ਅਜਿਹੇ ‘ਚ ਹਰ ਕਿਸੇ ਕੋਲ ਆਤਮ ਰੱਖਿਆ ਲਈ ਹਥਿਆਰ ਹੋਣਾ ਚਾਹੀਦਾ ਹੈ।