ਹੁਣ ਮੋ ਗੇਮ ਦਾ ਕਹਿਰ, ਭਾਰਤ ‘ਚ ਗਈਆਂ 3 ਜਾਨਾਂ

0
319

ਨਵੀਂ ਦਿੱਲੀ: ਬਲੂ ਵੇਲ੍ਹ ਤੋਂ ਬਾਅਦ ਦੁਨੀਆ ਭਰ ‘ਚ ਇਨੀਂ ਦਿਨੀਂ ਮੋਮੋ ਨਾਂ ਦੀ ਇੱਕ ਗੇਮ ਨੇ ਹਲਚਲ ਮਚਾ ਰੱਖੀ ਹੈ। ਇਹ ਗੇਮ ਖੇਡਣ ਵਾਲਿਆਂ ਦੀ ਵੀ ਆਖਰੀ ਸਟੇਜ ਮੌਤ ਹੈ। ਭਾਰਤ ‘ਚ ਹੁਣ ਤੱਕ ਇਸ ਗੇਮ ਦੇ ਸ਼ਿਕਾਰ ਹੋਏ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ‘ਚ 10ਵੀਂ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਵਿਦਿਆਰਥੀ ਦੇ ਫੋਨ ‘ਚ ਮੋਮੋ ਗੇਮ ਪਾਇਆ ਗਿਆ। ਸਾਥੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੋਮੋ ਚੈਲੇਂਜ਼ ਕਾਰਨ ਵਿਦਿਆਰਥੀ ਨੇ ਆਤਮ-ਹੱਤਿਆ ਕੀਤੀ ਹੈ।

ਇਸ ਤੋਂ ਪਹਿਲਾਂ ਦਾਰਜੀਲਿੰਗ ‘ਚ ਦੋ ਮੌਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦਾਰਜੀਲਿੰਗ ‘ਚ 18 ਸਾਲ ਦੇ ਮਨੀਸ਼ ਸਰਕੀ ਦੀ 20 ਅਗਸਤ ਨੂੰ ਮੌਤ ਹੋਈ ਸੀ। ਇਸ ਤੋਂ ਠੀਕ ਇਕ ਦਿਨ ਬਾਅਦ 21 ਅਗਸਤ ਨੂੰ ਇਸੇ ਜ਼ਿਲ੍ਹੇ ਦੀ ਰਹਿਣ ਵਾਲੀ 26 ਸਾਲਾ ਅਦਿੱਤੀ ਗੋਇਲ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀ ਮੌਤ ਪਿੱਛੇ ਮੋਮ ਗੇਮ ਦਾ ਸ਼ੱਕ ਜਤਾਇਆ ਹੈ।

ਮੋਮੋ ਨਾਂ ਦੇ ਇਸ ਗੇਮ ਨੇ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਸ਼ਾਸਨ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਵਟਸਐਪ, ਫੈਸਬੁਕ ਤੇ ਸੋਸ਼ਲ ਮੀਡੀਆ ਜ਼ਰੀਏ ਇਹ ਗੇਮ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਗੇਮ ਵਟਸਐਪ ਜ਼ਰੀਏ ਟੀਨਏਜ਼ਰਸ ਤੇ ਨੌਜਵਾਨਾਂ ਨੂੰ ਟਾਰਗੇਟ ਕਰਦਾ ਹੈ।

ਕੀ ਹੈ ਗੇਮ: ਇਸ ਗੇਮ ਨੂੰ ਖੇਡਣ ਵਾਲੇ ਨੂੰ ਇਕ ਚੈਲੇਂਜ਼ ਦਿੱਤਾ ਜਾਂਦਾ ਹੈ ਜਿਸ ‘ਚ ਇੱਕ ਅਣਜਾਨ ਨੰਬਰ ਨੂੰ ਸੰਚਾਰ ਦਾ ਜ਼ਰੀਆ ਬਣਾਇਆ ਜਾਂਦਾ ਹੈ। ਇਸ ਨੰਬਰ ਨਾਲ ਵੱਡੀਆਂ ਤੇ ਉੱਭਰੀਆਂ ਅੱਖਾਂ ਵਾਲੀ ਡਰਾਵਨੀ ਪ੍ਰੋਫਾਈਲ ਨਜ਼ਰ ਆਉਂਦੀ ਹੈ। ਮੋਮੋ ਗੇਮ ਨਾਲ ਆਉਣ ਵਾਲੀ ਡਰਾਵਨੀ ਤਸਵੀਰ ਜਾਪਾਨੀ ਆਰਟਿਸਟ ਮਿਦੋਰੀ ਹਯਾਸ਼ੀ ਦੀ ਕਲਾਕ੍ਰਿਤੀ ਨਾਲ ਕਾਫੀ ਮਿਲਦੀ ਹੈ। ਇਸ ਗੇਮ ਨੂੰ ਇੱਕ ਵਾਰ ਖੇਡਣ ‘ਤੇ ਇਹ ਯੂਜ਼ਰ ਦੇ ਫੋਨ ਦਾ ਡਾਟਾ ਕੰਟਰੋਲ ਕਰ ਲੈਂਦੀ ਹੈ।

ਗੇਮ ਖੇਡਣ ਵਾਲਾ ਕਿਸੇ ਵੀ ਸਟੇਜ ‘ਤੇ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਧਮਕਾਇਆ ਜਾਂਦਾ ਹੈ। ਖੇਡਣ ਵਾਲੇ ਨੂੰ ਕਈ ਤਰ੍ਹਾਂ ਦੇ ਚੈਲੇਂਜ਼ ਦਿੱਤੇ ਜਾਂਦੇ ਹਨ ਤੇ ਉਸ ਨੂੰ ਮਾਨਸਿਕ ਤੌਰ ‘ਤੇ ਇਸ ਤਰ੍ਹਾਂ ਜਕੜ ਲਿਆ ਜਾਂਦਾ ਹੈ ਕਿ ਗੇਮ ਦਾ ਅੰਤ ਮੌਤ ਨਾਲ ਹੁੰਦਾ ਹੈ।