ਚੀਨੀ ਫ਼ੌਜ ਦਾ ਵਫ਼ਦ ਭਾਰਤ ਪੁੱਜਾ

0
218

ਨਵੀਂ ਦਿੱਲੀ : ਚੀਨੀ ਫ਼ੌਜ ਦਾ ਦਸ ਮੈਂਬਰੀ ਵਫ਼ਦ ਵਿਵਾਦਿਤ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਵਿਚਾਲੇ ਤਾਲਮੇਲ ਵਧਾਉਣ ਦੇ ਇਰਾਦੇ ਨਾਲ ਇਥੇ ਪੁੱਜਾ ਹੈ। ਡੋਕਲਾਮ ਵਿੱਚ ਬਣੇ ਤਣਾਅ ਮਗਰੋਂ ਚੀਨੀ ਫ਼ੌਜ ਦੇ ਵਫ਼ਦ ਦੀ ਇਹ ਅਜਿਹੀ ਪਹਿਲੀ ਫੇਰੀ ਹੈ। ਇਸ ਵਫ਼ਦ ਦੀ ਅਗਵਾਈ ਪੱਛਮੀ ਥੀਏਟਰ ਕਮਾਂਡ ਦੇ ਉਪ ਕਮਾਂਡਰ ਲੈਫਟੀਨੈਂਟ ਜਨਰਲ ਲਿਊ ਸ਼ਿਯਾਓਵੂ ਕਰ ਰਹੇ ਹਨ। ਸੂਤਰਾਂ ਮੁਤਾਬਕ ਚੀਨੀ ਫ਼ੌਜ ਦਾ ਵਫ਼ਦ 6 ਜੁਲਾਈ ਤਕ ਭਾਰਤ ਵਿੱਚ ਰਹੇਗਾ। ਵਫ਼ਦ ਨੇ ਅੱਜ ਵਾਈਸ ਚੀਫ਼ ਆਫ ਆਰਮੀ ਸਟਾਫ਼ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨਾਲ ਮੁਲਾਕਾਤ ਕੀਤੀ ਤੇ ਫ਼ੌਜਾਂ ਦਰਮਿਆਨ ਤਾਲਮੇਲ ਵਧਾਉਣ ਦੇ ਉਪਰਾਲਿਆਂ ਸਮੇਤ ਫ਼ੌਜੀ ਮਸ਼ਕ- ਹੱਥ ਵਿੱਚ ਹੱਥ ਨੂੰ ਬਹਾਲ ਕਰਨ ’ਤੇ ਵੀ ਚਰਚਾ ਕੀਤੀ।
-ਪੀਟੀਆਈ