ਹਾਂਗਕਾਂਗ(ਪਚਬ): ਭਾਵੇ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਹਵਾਲਗੀ ਬਿੱਲ ਵਾਪਸ ਲੈਣ ਦਾ ਐਨਾਲ ਕੀਤੇ 2 ਦਿਨ ਹੋ ਗਏ ਹਨ ਪਰ ਫਿਰ ਵੀ ਹਾਂਗਕਾਂਗ ਵਿਚ ਹਿੰਸਕ ਵਿਖਾਵੇ ਜਾਰੀ ਹਨ, ਜਿਨਾਂ ਨੂੰ ਰੋਕਣ ਲਈ ਪੁਲੀਸ਼ ਨੂੰ ਵਾਰ ਵਾਰ ਬਲ ਪ੍ਰਯੋਗ ਕਰਨਾ ਪੈ ਰਿਹਾ ਹੈ। ਕੱਲ ਸਵੇਰ ਤੋਂ ਹੀ ਕੁਝ ਲੋਕੀਂ ਪ੍ਰਿਸ ਐਡਵਰਡ ਸਟੇਸਨ ਦੇ ਅੰਦਰ ਇਕੱਠੇ ਹੋ ਕੇ ਮੰਗ ਕਰ ਰਹੇ ਸਨ ਕਿ 31 ਅਗਸਤ ਨੂੰ ਸਟੇਸਨ ਅੰਦਰ ਹੋਈ ਪੁਲੀਸ ਕਾਰਵਾਈ ਦੀ ਸੀ ਸੀ ਟੀਵੀ ਰਿਕਾਰਡਿਗ ਆਮ ਲੋਕਾਂ ਲਈ ਜਾਰੀ ਕੀਤੀ ਜਾਵੇ। ਉਨਾਂ ਦਾ ਮੰਨਣਾ ਹੈ ਕਿ ਪੁਲੀਸ ਨੇ ਸਟੇਸ਼ਨ ਦੇ ਅੰਦਰੋਂ ਮੀਡੀਆ ਨੂੰ ਬਾਹਰ ਕੱਢ ਕੇ ਜੋ ਕਾਰਵਾਈ ਕੀਤੀ ਉਸ ਦੀ ਜਾਣਕਾਰੀ ਜਨਤਕ ਕੀਤੀ ਜਾਵੇ। ਇਸ ਤੇ ਭਾਵੇ ਐਮ ਟੀ ਆਰ ਨੇ ਇਹ ਐਨਾਲ ਕੀਤਾ ਕਿ ਇਸ ਦੀ ਰਿਕਾਰਡਿਗ 3 ਸਾਲ ਤੱਕ ਸਾਂਭ ਕੇ ਰੱਖੀ ਜਾਵੇਗੀ ਜਦ ਕਿ ਆਮ ਤੌਰ ਤੇ ਇਹ 28 ਦਿਨਾਂ ਬਾਅਦ ਸਾਫ ਕਰ ਦਿਤੀ ਜਾਦੀ ਹੈ। ਇਸ ਤੇ ਲੋਕਾਂ ਸਤੁਸ਼ਟ ਨਹੀ ਹੋਏ ਤੇ ਸ਼ਾਮ ਤੱਕ ਵਧਦੀ ਭੀੜ ਨੂੰ ਦੇਖਦੇ ਹੋਏ ਸਟੇਸਨ ਪ੍ਰਬੰਧਕਾਂ ਨੇ ਇਸ ਨੂੰ ਬੰਦ ਕਰਨ ਦਾ ਐਨਾਲ ਕਰ ਦਿਤਾ। ਇਹ ਤੋਂ ਬਾਅਦ ਹਜ਼ਾਰਾਂ ਲੋਕੀ ਇਸ ਸਟੇਸਨ ਦੇ ਬਾਹਰ ਦੀਆਂ ਸੜਕਾਂ ਤੇ ਇਕੱਠੇ ਹੋ ਗਏ ਤੇ ਅਵਾਜਾਈ ਜਾਮ ਕਰ ਦਿਤੀ। ਕੁਝ ਇਕ ਨੇ ਨੇੜਲੇ ਪੁਲੀਸ਼ ਸਟੇਸ਼ਨ ਨੂੰ ਘੇਰ ਲਿਆ। ਫਿਰ ਪੁਲੀਸ਼ ਅਤੇ ਵਿਖਾਵਾਕਾਰੀਆਂ ਵਿਚ ਕਈ ਵਾਰ ਝੜਪਾਂ ਹੋਈਆ। ਵਿਖਾਵਾਕਰੀਆਂ ਨੇ ਸੜਕਾਂ ਰੋਕਣ ਲਈ ਕਈ ਥਾਵਾਂ ਤੇ ਅੱਗਾਂ ਲਾਈਆ ਤੇ ਪੁਲੀਸ਼ ਨੇ ਅੱਥਰੂ ਗੈਸ ਸਮੇਤ ਹੋਰ ਕਈ ਤਰੀਕੇ ਵਰਤੇ ਉਨਾਂ ਨੂੰ ਭਜਾਉਣ ਲਈ। ਅਖੀਰ 1 ਵਜੇ ਤੱਕ ਮਹੌਲ ਸ਼ਾਤ ਹੋਇਆ।
ਇਸ ਦੌਰਾਨ ਸ਼ੋਸਲ ਮੀਡੀਏ ਇਹ ਇਹ ਚਰਚਾ ਚੱਲ ਰਹੀ ਹੈ ਕਿ 31 ਅਗਸਤ ਨੂੰ ਪੁਲ਼ੀਸ ਕਾਰਵਾਈ ਦੌਰਾਨ ਮੌਤਾਂ ਹੋਈਆਂ ਹਨ ਜਿਸ ਨੂੰ ਸਰਕਾਰ ਛੁਪਾ ਰਹੀ ਹੈ। ਇਸ ਸਬੰਧੀ ਫਾਇਰ ਸਰਵਿਸ ਵਿਭਾਗ ਨੇ ਸਪਸ਼ਟ ਕੀਤਾ ਕਿ ਉਸ ਦਿਨ ਕੋਈ ਵੀ ਮੌਤ ਨਹੀ ਹੋਈ। ਵਿਖਾਵਾਕਾਰੀਆਂ ਨੇ ਪ੍ਰਿਸ ਐਡਵਰਡ ਸਮੇਤ ਯਾਓ ਮਾਟੀ ਅਤੇ ਮੋ-ਕੁਕ ਸਟੇਸ਼ਨਾਂ ਦੀ ਭੰਨਤੋੜ ਕੀਤੀ। ਇਸ ਕਾਰਨ ਇਸ ਲਾਈਨ ਦੇ ਅਵਾਜਾਈ ਵੀ ਪ੍ਰਭਾਵਤ ਹੋਈ। ਅੱਜ ਵੀ ਬਿੱਲ ਵਿਰੋਧੀਆ ਨੇ ਹਵਾਈ ਅੱਡਾ ਘੇਰਨ ਦੀ ਅਵਾਜ ਮਾਰੀ ਹੈ। ਇਸ ਕਾਰਨ ਏਅਰ ਪੋਰਟ ਐਕਸਪ੍ਰੈਸ ਗੱਡੀ ਹਾਂਗਕਾਂਗ ਆਈ ਲੈਡ ਵਾਲੇ ਸਟੇਸਨ ਤੋ ਚੱਲ ਕੇ ਸਿੱਧੀ ਹਵਾਈ ਅੱਡੇ ਰੁੱਕੇਗੀ।ਕਈ ਹੋਰ ਵੀ ਪ੍ਰਬੰਧ ਪੁਲੀਸ਼ ਨੇ ਕੀਤੇ ਹਨ ਜਿਸ ਕਾਰਨ ਮੁਸਾਫਰਾਂ ਨੂੰ ਜਲਦੀ ਹਵਾਈ ਅੱਡੇ ਵੱਲ ਕੂਚ ਕਰਨ ਦੀ ਬੇਨਤੀ ਕੀਤੀ ਹੈ।
ਸਕੂਲਾਂ ਦੇ ਵਿਦਿਆਰਥੀਆਂ ਨੇ ਇਹ ਪੂਰਾ ਹਫਤਾ ਕਲਾਸਾਂ ਦਾ ਬਾੲਕਾਟ ਕੀਤਾ। ਇਸ ਸਬੰਧੀ ਬਹੁਤ ਸਾਰਾ ਬਾਦ ਵਿਬਾਦ ਵੀ ਹੋ ਰਿਹਾ ਹੈ। ਬੀਤੀ ਰਾਤ ਹੀ ਸੈਕੜੈ ਲੋਕੀ ਸੈਟਰਲ ਸਥਿਤ ਚਾਰਟਰ ਗਾਰਡਨ ਵਿਚ ਇਕੱਠੇ ਹੋਏ ਤੇ 5 ਮੰਗਾ ਮੰਨਣ ਤੱਕ ਅਦੋਲਨ ਜਾਰੀ ਰੱਖਣ ਦਾ ਐਨਾਲ ਕੀਤਾ। ਇਨਾ ਨੂੰ ਇਹ ਵੀ ਇਤਰਾਜ ਸੀ ਕਿ ਪੁਲੀਸ਼ ਫਸਟ ਏਡ ਕਰਮੀਆਂ ਅਤੇ ਸੋਸਲ ਵਰਕਰਾਂ ਨੂੰ ਕੰਮ ਕਰਨ ਤੋ ਰੋਕਦੀ ਹੈ।
ਇਸ ਰੈਲੀ ਦੌਰਾਨ, ਹਾਂਗਕਾਂਗ ਵਿਚ ਲੱਖਾਂ ਲੋਕਾਂ ਦੇ ਵਿਰੋਧ ਵਿਖਾਵੇ ਕਰਨ ਵਾਲੀ ਸ਼ੰਸਥਾ ਸਿਵਲ ਹਿਉਮਨ ਰਾਈਟਸ ਨੇ ਇਕ ਵਾਰ ਫਿਰ 15 ਸਤੰਬਰ ਨੂੰ ਵੱਡੇ ਵਿਰੋਧ ਵਿਖਾਵੇ ਅਤੇ ਰੈਲੀ ਦਾ ਐਨਾਲ ਕੀਤਾ ਹੈ।
ਮਰਕਲ ਨੇ ਕਿਹਾ, ਹਾਂਗਕਾਂਗ ਦੇ ਲੋਕਾਂ ਨੂੰ ਅਧਿਕਾਰ ਮਿਲਣ
ਬੀਜਿੰਗ (ਏਐੱਫਪੀ) : ਚੀਨ ਪਹੁੰਚੀ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਸਾਫ਼ ਕਰ ਦਿੱਤਾ ਕਿ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਗਾਰੰਟੀ ਹੋਣੀ ਚਾਹੀਦੀ ਹੈ। ਮਰਕਲ ਨੇ ਹਾਂਗਕਾਂਗ ‘ਚ ਬਣੇ ਰੇੜਕੇ ਦੇ ਸ਼ਾਂਤਮਈ ਹੱਲ ਦੀ ਵੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਬੈਠਕ ਤੋਂ ਬਾਅਦ ਮਰਕਲ ਦੇ ਤਰਜਮਾਨ ਨੇ ਇਹ ਗੱਲ ਮੀਡੀਆ ਨੂੰ ਕਹੀ। ਤਿੰਨ ਦਿਨ ਦੀ ਯਾਤਰਾ ‘ਤੇ ਚੀਨ ਪਹੁੰਚੀ ਮਰਕਲ ਤੋਂ ਹਾਂਗਕਾਂਗ ਦੇ ਅੰਦੋਲਨਕਾਰੀਆਂ ਨੇ ਹਮਾਇਤ ਮੰਗੀ ਹੈ। ਬੇਨਤੀ ਕੀਤੀ ਹੈ ਕਿ ਚੀਨੀ ਆਗੂਆਂ ਨਾਲ ਗੱਲਬਾਤ ਦੌਰਾਨ ਉਹ ਹਾਂਗਕਾਂਗ ‘ਚ ਲੋਕਤੰਤਰੀ ਅਧਿਕਾਰਾਂ ਦਾ ਮਸਲਾ ਉਠਾਉਣ।