ਆਨਲਾਈਨ ਠੱਗੀ ਰੋਕਣ ਲਈ ਬਦਲੇ ਇਹ ਨਿਯਮ

0
509

ਨਵੀਂ ਦਿੱਲੀ: ਆਨਲਾਈਨ ਠੱਗੀ ਨੂੰ ਰੋਣਕਣ ਲਈ ਖਪਤਕਾਰਾਂ ਦੇ ਹਿੱਤ ਵਿੱਚ ਕੇਂਦਰ ਸਰਕਾਰ ਨੇ ਨਵੇਂ ਕਦਮ ਪੁੱਟੇ ਹਨ। ਸਰਕਾਰ ਨੇ ਅੱਜ ਤੋਂ ਈ-ਕਾਮਰਸ ਫਰਮਾਂ ਲਈ ਵਸਤਾਂ ਦੀ ਕੀਮਤ (ਐਮਆਰਪੀ) ਤੋਂ ਇਲਾਵਾ ਮਿਆਦ ਲੰਘਣ ਦੀ ਮਿਤੀ ਅਤੇ ਕਸਟਮਰ ਕੇਅਰ ਬਾਰੇ ਵੇਰਵੇ ਦੇਣੇ ਲਾਜ਼ਮੀ ਕਰ ਦਿੱਤੇ ਹਨ।

ਨਵੇ ਸੋਧੇ ਗਏ ਨਿਯਮ ਤਹਿਤ ਹੁਣ ਈ-ਕਾਮਰਸ ਪਲੈਟਫਾਰਮ ਉਤੇ ਦਿਖਾਈਆਂ ਜਾਣ ਵਾਲੀਆਂ ਵਸਤਾਂ ਬਾਰੇ ਨਵੇਂ ਨਿਯਮਾਂ ਤਹਿਤ ਲੋੜੀਂਦੀ ਜਾਣਕਾਰੀ ਦੇਣੀ ਪਵੇਗੀ। ਕੰਪਨੀਆਂ ਨੂੰ ਲੇਬਲ ਉਤੇ ਵਸਤਾਂ ਦੇ ਐਮਆਰਪੀ ਦੇ ਨਾਲ ਨਾਲ ਇਸ ਦੇ ਤਿਆਰ ਹੋਣ ਦੀ ਮਿਤੀ, ਇਸ ਦੀ ਮਿਆਦ ਲੰਘਣ ਦੀ ਤਰੀਕ, ਕੁੱਲ ਮਾਤਰਾ, ਸਬੰਧਤ ਚੀਜ਼ ਕਿਹੜੇ ਮੁਲਕ ’ਚ ਤਿਆਰ ਹੋਈ ਹੈ ਅਤੇ ਕਸਟਮਰ ਕੇਅਰ ਬਾਰੇ ਵੇਰਵੇ ਦੇਣੇ ਪੈਣਗੇ।

ਮੰਤਰਾਲੇ ਨੇ ਕਿਹਾ, ‘ਇਹ ਜਾਣਕਾਰੀ ਦੇਣ ਲਈ ਅੱਖਰਾਂ ਤੇ ਅੰਕਾਂ ਦਾ ਆਕਾਰ ਵੀ ਵਧਾਇਆ ਗਿਆ ਹੈ ਤਾਂ ਜੋ ਗਾਹਕ ਇਸ ਨੂੰ ਆਸਾਨੀ ਨਾਲ ਪੜ੍ਹ ਸਕਣ। ਮੈਡੀਕਲ ਯੰਤਰ, ਜਿਨ੍ਹਾਂ ਨੂੰ ਦਵਾਈ ਐਲਾਨਿਆ ਗਿਆ ਹੈ, ਬਾਰੇ ਵੀ ਇਨ੍ਹਾਂ ਨਿਯਮਾਂ ਤਹਿਤ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ।’ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੂੰ ਈ-ਕਾਮਰਸ ਪਲੈਟਫਾਰਮਾਂ ’ਤੇ ਵੇਚੇ ਜਾਂਦੇ ਸਾਮਾਨ ਬਾਰੇ ਪੂਰੀ ਜਾਣਕਾਰੀ ਨਾ ਦੇਣ ਬਾਰੇ ਸ਼ਿਕਾਇਤਾਂ ਮਿਲੀਆਂ ਸਨ, ਜਿਸ ਬਾਅਦ ਨਿਯਮਾਂ ’ਚ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ।