2ਜ਼ੀ ਸਪੈਕਟਰਮ ਘੱਪਲਾ: ਰਾਜਾ ਅਤੇ ਕਨਿਮੋਝੀ ਸਮੇਤ ਸਾਰੇ ਦੋਸ਼ੀ ਰਿਹਾਅ

0
716

ਨਵੀਂ ਦਿੱਲੀ— ਸੀ.ਬੀ.ਆਈ ਦੀ ਸਪੈਸ਼ਲ ਕੋਰਟ ਨੇ ਅੱਜ 2 ਜ਼ੀ ਸਪੈਕਟਰਮ ਵੰਡਣ ਘੱਪਲਾ ਮਾਮਲੇ ‘ਚ ਸਾਬਕਾ ਦੂਰ ਸੰਚਾਰ ਮੰਤਰੀ ਏ ਰਾਜਾ, ਸੰਸਦ ਕਨਿਮੋਝੀ ਅਤੇ ਕਈ ਹੋਰਾਂ ‘ਤੇ ਅਹਿਮ ਫੈਸਲਾ ਸੁਣਾਇਆ ਹੈ। ਸਪੈਸ਼ਲ ਕੋਰਟ ਨੇ ਰਾਜਾ ਅਤੇ ਕਨਿਮੋਝੀ ਸਮੇਤ ਸਾਰੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ। ਸਾਰੇ ਦੋਸ਼ੀ ਅੱਜ ਅਦਾਲਤ ‘ਚ ਪੇਸ਼ ਹੋਏ। 2010 ‘ਚ ਕੰਟਰੋਲਰ ਐਂਡ ਆਡੀਟਰ ਜਨਰਲ ਰਹੇ ਵਿਨੋਦ ਰਾਏ ਦੀ ਰਿਪੋਰਟ ‘ਚ ਘੱਪਲੇ ਦਾ ਖੁਲ੍ਹਾਸਾ ਹੋਇਆ ਸੀ। ਘੱਪਲੇ ‘ਤੇ ਸੁਣਵਾਈ 6 ਸਾਲ ਪਹਿਲੇ 2011 ‘ਚ ਸ਼ੁਰੂ ਹੋਈ ਸੀ ਜਦੋਂ ਅਦਾਲਤ ਨੇ 17 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਸਨ। ਇਹ ਪੂਰਾ ਘੱਪਲਾ 1.76 ਲੱਖ ਕਰੋੜ ਦਾ ਮੰਨਿਆ ਜਾਂਦਾ ਹੈ।
ਸੀ.ਬੀ.ਆਈ ਵੱਲੋਂ ਦਾਇਰ ਪਹਿਲੇ ਮਾਮਲੇ ‘ਚ ਰਾਜਾ ਅਤੇ ਕਨਿਮੋਝੀ ਦੇ ਇਲਾਵਾ ਸਾਬਕਾ ਦੂਰ ਸੰਚਾਰ ਸਕੱਤਰ ਸਿਧਾਰਥ ਬੇਹੁਰਾ, ਰਾਜਾ ਦੇ ਸਾਬਕਾ ਨਿੱਜੀ ਸਕੱਤਰ ਆਰ. ਕੇ ਚੰਦੋਲੀਆ, ਸਵਾਨ ਟੈਲੀਕਾਮ ਪ੍ਰਮੋਟਰ ਸ਼ਾਹਿਦ ਉਸਮਾਨ ਬਲਵਾ ਅਤੇ ਵਿਨੋਦ ਗੋਇਨਕਾ, ਯੂਨੀਟੇਕ ਲਿਮਿਟਡ ਸੰਜੈ ਚੰਦਰਾ ਅਤੇ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੇ ਤਿੰਨ ਸਾਲਾ ਕਾਰਜਕਾਰੀ ਅਧਿਕਾਰੀ ਗੌਤਮ ਦੋਸ਼ੀ, ਸੁਰੇਂਦਰ ਪਿਪਾਰਾ ਅਤੇ ਹਰਿ ਨਾਇਰ ਦੋਸ਼ੀ ਹਨ। ਇਸ ਘੱਪਲੇ ਨਾਲ ਜੁੜੇ ਕੇਸ ‘ਚ ਐਸ.ਸਾਰ ਗਰੁੱਪ ਦੇ ਪ੍ਰਮੋਟਰ ਰਵੀਕਾਂਤ ਰੁਈਆ, ਅੰਸ਼ੂਮਾਨ ਰੁਈਆ, ਲੂਪ ਟੈਲੀਕਾਮ ਦੀ ਪ੍ਰਮੋਟਰ ਕਿਰਨ ਖੇਤਾਨ, ਉਨ੍ਹਾਂ ਦੇ ਪਤੀ ਆਈ.ਪੀ ਖੇਤਾਨ ਅਤੇ ਐਸ.ਆਰ ਗਰੁੱਪ ਦੇ ਡਾਇਰੈਕਟਰ ਵਿਕਾਸ ਸਰਾਫ ਵੀ ਦੋਸ਼ੀ ਸਨ।