ਦਿੱਲੀ: ਸਰਕਾਰ ਤੋ ਲੱਖਾਂ ਦੀ ਤਨਖਾਹ ਤੇ ਹੋਰ ਭੇਤੇ ਲੈਣ ਦੀ ਨੁਕਤਾਚੀਨੀ ਤੋ ਬਾਅਦ ਅੱਜ ਸਚਿਨ ਨੇ ਰਾਜ ਸਭਾ ਵਿੱਚ ਬੋਲਣਾ ਸੀ ਪਰ ਇਸ ਮੌਕੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਡਾ. ਮਨਮੋਹਨ ਸਿੰਘ ‘ਤੇ ਟਿਪਣੀ ਨੂੰ ਲੈ ਕੇ ਹੰਗਾਮਾ ਕੀਤਾ ਗਿਆ। ਜਿਸ ਕਾਰਨ ਉਹ ਬੋਲ ਨਹੀਂ ਪਾ ਸਕੇ। ਉਨ੍ਹਾਂ ਨੇ ਰਾਈਟ ਟੂ ਪਲੇ ‘ਤੇ ਬੋਲਣਾ ਸੀ। ਹੰਗਾਮੇ ਦੇ ਚਲਦਿਆਂ ਰਾਜ ਸਭਾ ਭਲਕੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।