ਪਰਮਾਣੂ ਹਮਲੇ ਤੋਂ ਕਰ ਸਕਦੀ ਹੈ ਇਨਕਾਰ ਅਮਰੀਕੀ ਫੌਜ

0
315

ਹੈਲੇਫੈਕਸ : ਅਮਰੀਕੀ ਰਣਨੀਤੀ ਕਮਾਨ ਦੇ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਉਨ੍ਹਾਂ ਦਾ ਕੋਈ ਉੱਤਰਾਧਿਕਾਰੀ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਦਾ ਹੁਕਮ ਦਿੰਦਾ ਹੈ ਤਾਂ ਉਸ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਰਣਨੀਤਕ ਕਮਾਨ ਦੇ ਕਮਾਂਡਰ ਹਵਾਈ ਫੌਜ ਜਨਰਲ ਜਾਨ ਹਿਟੇਨ ਨੇ ਹੈਲੇਫੈਕਸ ਅੰਤਰਰਾਸ਼ਟਰੀ ਸੁਰੱਖਿਆ ਮੰਚ ਦੇ ਪੈਨਲ ਨੂੰ ਕਿਹਾ ਕਿ ਉਨ੍ਹਾਂ ਨੇ ਟ੍ਰੰਪ ਨਾਲ ਅਜਿਹੇ ਹਾਲਾਤ ਬਾਰੇ ਗੱਲਬਾਤ ਕੀਤੀ ਸੀ ਤੇ ਉਹ ਟ੍ਰੰਪ ਨੂੰ ਦੱਸਣਗੇ ਕਿ ਉਹ ਗੈਰਕਾਨੂੰਨੀ ਹਮਲਾ ਨਹੀਂ ਕਰ ਸਕਦੇ।

ਹਿਟੇਨ ਨੇ ਕਿਹਾ, ”ਜੇਕਰ ਇਹ ਗੈਰਕਾਨੂੰਨੀ ਹੈ ਤਾਂ ਸੋਚੋ ਕੀ ਹੋ ਸਕਦਾ ਹੈ। ਮੈਂ ਰਾਸ਼ਟਰਪਤੀ ਨੂੰ ਕਹਾਂਗਾ ਕਿ ਇਹ ਗੈਰਕਾਨੂੰਨੀ ਹੈ, ਉਹ ਜਵਾਬ ‘ਚ ਕਹਿਣਗੇ ਕਿ ਕਾਨੂੰਨੀ ਕੀ ਹੋਵੇਗਾ? ਤੇ ਫਿਰ ਅਸੀਂ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸਤਾਵ ਰੱਖਾਂਗੇ। ਰਣਨੀਤਕ ਕਮਾਨ ਯੁੱਧ ‘ਚ ਪਰਮਾਣੂ ਬਲਾਂ ਨੂੰ ਨਿਯੰਤਰਿਤ ਕਰੇਗੀ।

ਇਹ ਟਿੱਪਣੀ ਉਦੋਂ ਆਈ ਹੈ ਜਦੋਂ ਉਤਰ ਕੋਰੀਆ ਵੱਲੋਂ ਪਰਮਾਣੂ ਹਮਲੇ ਦੀ ਧਮਕੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਟ੍ਰੰਪ ਦੇ ਆਲੋਚਕਾਂ ਨੇ ਉਨ੍ਹਾਂ ਦੇ ਰਵਈਏ ਨੂੰ ਲੈ ਕੇ ਸਵਾਲ ਚੁੱਕੇ ਹਨ। ਟ੍ਰੰਪ ਨੇ ਉਤਰ ਕੋਰੀਆ ‘ਤੇ ਤੰਜ ਕਸਦਿਆਂ ਟਵੀਟ ਕੀਤਾ ਜਿਸ ਨਾਲ ਡੈਮੋਕ੍ਰੇਟਸ ਵਿਚਕਾਰ ਚਿੰਤਾਵਾਂ ਪੈਦਾ ਹੋ ਗਈਆਂ ਹਨ ਕਿ ਉਹ ਉਤਰ ਕੋਰੀਆ ਨਾਲ ਯੁੱਧ ਸ਼ੁਰੂ ਕਰ ਸਕਦੇ ਹਨ।