ਉੱਤਰੀ ਕੋਰੀਆ ਨੇ ਜਪਾਨ ਵੱਲ ਛੱਡੀ ਇੱਕ ਹੋਰ ਮਜਾਇਲ

0
246

ਟੋਕੀਓ: ਉੱਤਰੀ ਕੋਰੀਆ ਨੇ ਜਪਾਨ ਵੱਲ ਬੈਲਿਸਟਿਕ ਮਿਜ਼ਾਇਲ ਛੱਡੀ ਹੈ। ਦੱਖਣੀ ਕੋਰੀਆ ’ਤੇ ਜਪਾਨ ਦੀ ਸਰਕਾਰ ਨੇ ਇਸ ਦੀ ਤਸਦੀਕ ਕੀਤੀ ਹੈ। ਇਹ ਮਿਜ਼ਾਇਲ ਸਮੁੰਦਰ ’ਚ ਜਾ ਕੇ ਡਿੱਗੀ।
ਦੱਖਣੀ ਕੋਰੀਆ ਦੀ ਫੌਜ ਮੁਤਾਬਕ ਇਹ ਮਿਜ਼ਾਈਲ 770 ਕਿਲੋਮੀਟਰ ਦੀ ਉਚਾਈ ਤੱਕ ਗਈ ਤੇ ਮਿਜ਼ਾਇਲ ਨੇ ਤਕਰੀਬਨ 3700 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ।
ਖ਼ਬਰ ਏਜੇਂਸੀ ਰਾਇਟਰਸ ਨੇ ਜਪਾਨ ਦੇ ਐੱਨਐੱਚਕੇ ਟੀਵੀ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਮਿਜ਼ਾਇਲ ਸਵੇਰੇ 6:57 ਵਜੇ ’ ਛੱਡੀ ਗਈ। ਸਵੇਰੇ 7:06 ’ਤੇ ਜਪਾਨ ਦੇ ਹੋਕਾਈਡੋ ਟਾਪੂ ਦੇ ਉੱਤੋਂ ਗੁਜ਼ਰੀ।
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਮਿਜ਼ਾਇਲ ਲਾਂਚ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਪਾਨ ਇਹ ਸਭ ਬਰਦਾਸ਼ਤ ਨਹੀਂ ਕਰੇਗਾ। ਉੱਧਰ ਅਮਰੀਕਾ ਨੇ ਚੀਨ ਤੇ ਰੂਸ ਤੋਂ ਉੱਤਰੀ ਕੋਰੀਆ ਖਿਲਾਫ਼ ਸਿੱਧੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।