ਔਰਤਾਂ ਮਰਦਾਂ ਨਾਲੋ ਵਧੀਆ ਡਰਾਇਵਰ

0
224

ਲੰਡਨ —ਆਮ ਧਾਰਨਾ ਹੈ ਕਿ ਔਰਤਾਂ ਵਧੀਆ ਚਾਲਕ ਨਹੀਂ ਹੁੰਦੀਆਂ ਪਰ ਇਕ ਨਵੇਂ ਅਧਿਅਨ ‘ਤੇ ਗੌਰ ਕਰੀਏ ਤਾਂ ਇਸ ਨਾਲ ਇਹ ਭਰਮ ਟੁੱਟਦਾ ਹੈ। ਇਸ ‘ਚ ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਦੇ ਵਾਹਨ ਚਲਾਉਂਦੇ ਸਮੇਂ ਧਿਆਨ ਭਟਕਣ ਦੀ ਸੰਭਾਵਨਾ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਨਾਰਵੇ ਦੇ ਇੰਸਟੀਚਿਊਟ ਆਫ ਇਕਨਾਮਿਕਸ ਦੇ ਓਲੇ ਜਾਨਸਨ ਨੇ ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਬਾਲਗਾਂ ਦੇ ਇਕ ਵੱਡੇ ਗਰੁੱਪ ‘ਤੇ ਸਰਵੇਖਣ ਕੀਤਾ।  ‘ਫਰੰਟੀਅਰਸ ਇਨ ਫਿਜ਼ੀਓਲਾਜੀ’ ਜਨਰਲ ‘ਚ ਪ੍ਰਕਾਸ਼ਿਤ ਖੋਜ ‘ਚ ਜਾਨਸਨ ਨੇ ਕਿਹਾ, ”ਮੈਨੂੰ ਪਤਾ ਲੱਗਾ ਕਿ ਨੌਜਵਾਨਾਂ ਦੇ ਧਿਆਨ ਭਟਕਣ ਦਾ ਖਦਸ਼ਾ ਸਭ ਤੋਂ ਜ਼ਿਆਦਾ ਹੁੰਦਾ ਹੈ।”