ਸਾਵਧਾਨ: ਹਵਾ ਦਾ ਪ੍ਰਦੂਸ਼ਣ ਸਰੀਰਕ ਸਬੰਧਾਂ ਤੇ ਵੀ ਪਾਉਦਾ ਮਾੜਾ ਅਸਰ

0
367

ਦਿੱਲੀ: ਦਿੱਲੀ ਦੇ ਖ਼ਰਾਬ ਮੌਸਮ ਨੂੰ ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਘੁਸਪੈਠ ਕਰ ਦਿੱਤੀ ਹੈ। ਪ੍ਰਦੂਸ਼ਣ ਲੋਕਾਂ ਦੀ ਸੈਕਸ ਲਾਈਫ਼ ਬਰਬਾਦ ਕਰ ਰਿਹਾ ਹੈ। ਜਾਣ ਕੇ ਹੈਰਾਨੀ ਹੋਵੇਗੀ ਸੈਕਸੂਅਲ ਐਕਟੀਵਿਟੀ ਵਿੱਚ 30 ਫ਼ੀਸਦੀ ਤੱਕ ਕਮੀ ਆਈ ਹੈ। ਇਹ ਖ਼ੁਲਾਸਾ ਇੱਕ ਰਿਸਰਚ ਵਿੱਚ ਹੋਇਆ ਹੈ। ਰਿਸਰਚ ਵਿੱਚ ਫਰਟਿਲਿਟੀ ਮਾਹਿਰ ਮੁਤਾਬਕ ਹਵਾ ਪ੍ਰਦੂਸ਼ਣ ਦੇ ਕਾਰਨ ਲੋਕਾਂ ਦੀ ਸੈਕਸ ਗਤੀਵਿਧੀ ਵੀ ਕਮੀ ਹੋਈ ਹੈ।
ਦਿੱਲੀ ਦੇ ਇੰਦਰਾ ਆਈਵੀਐਸ ਹਸਪਤਾਲ ਵਿੱਚ ਫਰਟੀਲਿਟੀ ਮਾਹਿਰ ਸਾਗਰਿਕਾ ਅਗਰਵਾਲ ਨੇ ਕਿਹਾ ਕਿ ਹਵਾ ਵਿੱਚ ਬਹੁਤ ਸਾਰੇ ਅਜਿਹੇ ਤੱਤ ਹਨ, ਜਿਹੜੇ ਸਿੱਧੇ ਤੌਰ ਉੱਤੇ ਸਰੀਰੀ ਦੇ ਹਾਰਮੋਨ ਨੂੰ ਪ੍ਰਭਾਵਿਤ ਕਰਦੇ ਹਨ। ਅਗਰਵਾਲ ਨੇ ਕਿਹਾ ਕਿ ਪਰਟੀਕੁਲੇਟ ਮੈਟਰ (ਪੀ.ਐਮ.) ਆਪਣੇ ਨਾਲ ਪਾਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ ਲਈ ਹੁੰਦੇ ਹਨ। ਇਸ ਵਿੱਚ ਲੈਡ, ਕੈਡਮੀਅਮ ਤੇ ਮਰਕਰੀ ਹੁੰਦੇ ਹਨ, ਜਿਹੜੇ ਹਾਰਮੋਨ ਦੇ ਸੰਤੁਲਨ ਨੂੰ ਪ੍ਰਭਾਵਿਤ ਕਰਦੇ ਹਨ ਤੇ ਸ਼ੁਕਰਾਣੂ ਲਈ ਨੁਕਸਾਨਦਾਇਕ ਹੁੰਦੇ ਹਨ।
ਅਗਰਵਾਲ ਮੁਤਾਬਕ ਟੈਸਟੋਸਟੋਰੋਨ ਜਾ ਐਸਟ੍ਰੋਜਨ ਵਿੱਚ ਕਮੀ ਸੈਕਸ ਇੱਛਾ ਵਿੱਚ ਕਮੀ ਲਾ ਸਕਦੀ ਹੈ। ਇਸ ਤਰ੍ਹਾਂ ਇਹ ਸੈਕਸੂਅਲ ਲਾਈਫ਼ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਪਰ ਫਰਟੀਲਿਟੀ ਵਿੱਚ ਇਸ ਬਦਲਾਅ ਤੋਂ ਬਚਣ ਲਈ ਬਾਹਰ ਜਾਂਦੇ ਸਮੇਂ ਮਾਸਕ ਦਾ ਪ੍ਰਯੋਗ ਕਰੋ।
ਮਾਹਰਾਂ ਮੁਤਾਬਕ ਦਿੱਲੀ ਵਿੱਚ ਪਰਟੀਕੁਲੇਟ ਮੈਟਰ (ਪੀ ਐਮ-2) ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਇਹ ਇਨਸਾਨ ਦੇ ਵਾਲ ਦੀ ਤੁਲਨਾ ਵਿੱਚ 30 ਗੁਣਾ ਮਹੀਨ ਹੁੰਦਾ ਹੈ।
ਸ਼ਹਿਰ ਦੇ ਇੱਕ ਆਈਵੀਐਫ ਮਾਹਿਰ ਅਰਵਿੰਦ ਬੈਦ ਨੇ ਕਿਹਾ ਕਿ ਪ੍ਰਦੂਸ਼ਣ ਵਿੱਚ ਸਾਹ ਲੈਣ ਨਾਲ ਬਲੱਡ ਵਿੱਚ ਜ਼ਿਆਦਾ ਮਾਤਰਾ ਵਿੱਚ ਮੁਕਤ ਕਣ ਇਕੱਠੇ ਹੋ ਜਾਂਦੇ ਹਨ। ਇਹ ਪੁਰਸ਼ ਵਿੱਚ ਵੀ ਸ਼ੁਕਰਾਣੂਆਂ ਦੀ ਗੁਣਵੱਤਾ ਘਟਾ ਸਕਦੇ ਹਨ।
ਨੋਟ-ਇਹ ਮਾਹਿਰ ਦੇ ਦਾਅਵੇ ਹਨ। ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।