ਨਵੀਂ ਦਿੱਲੀ : ਟੈਕਨੋਲਾਜੀ ਦੀ ਲੀਡਿੰਗ ਕੰਪਨੀ Google ਨੇ ਲੋਕਾਂ ‘ਚ ਵੱਧ ਰਹੇ ਸਮਾਰਟਫੋਨ ਦੀ ਲਤ ਨੂੰ ਘੱਟ ਕਰਨ ਲਈ Paper Phone ਸਮੇਤ ਕਈ ਡਿਜੀਟਲ ਵੈਲਬੀਂਈਗ ਐਪ ਲਾਂਚ ਕੀਤਾ ਹੈ। ਇਨ੍ਹਾਂ ਐਪਸ ‘ਚ Unlock Clock, Post Box, We Flip, Paper Phone, Desret Island ਤੇ Morph ਸ਼ਾਮਲ ਹਨ। ਇਹ ਐਪਸ ਨਾ ਸਿਰਫ ਲੋਕਾਂ ਦੇ ਡਿਜ਼ੀਟਲ ਸਮਾਰਟਫੋਨ ਦੀ ਲਤ ਨੂੰ ਘੱਟ ਕਰੇਗਾ, ਬਲਕਿ ਸਮਰਾਟਫੋਨ ‘ਤੇ ਲੋਕਾਂ ਦੀ ਨਿਰਭਰਤਾ ਨੂੰ ਘੱਟ ਕਰੇਗਾ। ਇਨ੍ਹਾਂ ਐਪਸ ਦੀ ਗੱਲ ਕਰੀਏ ਤਾਂ Unlock Clock ਇਕ ਲਾਕ ਸਕ੍ਰੀਨ ਲਾਈਵ ਵਾਲਪੇਪਰ ਹੈ ਜੋ ਦੱਸੇਗਾ ਕਿ ਤੁਸੀਂ ਦਿਨ ‘ਚ ਕਿੰਨੇ ਵਾਰ ਸਮਾਰਟਫੋਨ ਨੂੰ ਅਨਲਾਕ ਕਰਦੇ ਹੋ। ਤੁਸੀਂ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਫ੍ਰੀ ‘ਚ ਡਾਊਨਲੋਡ ਕਰ ਸਕਦੇ ਹੋ। ਇਸ ਐਪ ਦੇ ਜਰੀਏ ਤੁਹਾਨੂੰ ਇਹ ਪਤਾ ਲੱਗ ਸਕੇਗਾ ਕਿ ਤੁਸੀਂ ਦਿਨ ਭਰ ‘ਚ ਕਿੰਨੀ ਵਾਰ ਸਮਾਰਟਫੋਨ ਨੂੰ ਓਪਨ ਕੀਤਾ ਹੈ। ਕੰਪਨੀ ਚਾਹੁੰਦੀ ਹੈ ਕਿ ਲੋਕ ਇਹ ਪਤਾ ਲਗਾ ਸਕਣ ਕਿ ਉਸ ਨੇ ਸਮਾਰਟਫੋਨ ਦਾ ਇਸਤੇਮਾਲ ਕਿੰਨੇ ਵਾਰ ਕੀਤਾ ਹੈ।
Post Box ਐਪ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਇਕ ਟਿਪਿਕਲ ਪੋਸਟ ਬਾਕਸ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਹ ਐਪ ਗੂਗਲ ਪਲੇਅ ਸਟੋਰ ਤੋਂ ਫ੍ਰੀ ‘ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਪੂਰੇ ਦਿਨ ਭਰ ਦੇ ਨੋਟੀਫਿਕੇਸ਼ਨਸ ਨੂੰ ਇਕੱਠਾ ਕਰ ਕੇ ਇਕ ਨਾਲ ਸ਼ੈਡਅੂਲ ਸਮੇਂ ‘ਤੇ ਡਿਲੀਵਰ ਕਰਦਾ ਹੈ। We Flip ਐਪ ਦੀ ਗੱਲ ਕਰੀਏ ਤਾਂ ਇਹ ਯੂਜ਼ਰਜ਼ ਨੂੰ ਡਿਜੀਟਲ ਵਰਲਡ ਤੋਂ ਫਿਜੀਕਲ ਵਰਲਡ ਵੱਲੋਂ ਜਾਣ ਲਈ ਮੋਟੀਵੇਟ ਕਰਦਾ ਹੈ। Desret Island ਐਪ ਦੀ ਗਲ ਕਰੀਏ ਤਾਂ ਇਸ ਨੂੰ ਯੂਜ਼ਰਜ਼ ਦੀ ਡਿਜੀਟਲ ਡਿਪੇਡੈਂਸੀ ਨੂੰ ਖ਼ਤਮ ਕਰਨ ਲਈ ਲਾਂਚ ਕੀਤਾ ਗਿਆ। ਇਸ ਐਪ ‘ਚ ਤੁਸੀਂ ਆਪਣੇ ਸਮਾਰਟਫੋਨ ਨੂੰ ਸਭ ਤੋਂ ਜ਼ਰੂਰੀ 7 ਐਪ ਨੂੰ ਚੁਣ ਕੇ ਇਸਤੇਮਾਲ ਕਰ ਸਕਦੇ ਹੋ।