ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰ ਕਰਵਾਇਆ

0
517

ਹਾਂਗਕਾਂਗ (ਪਚਬ) -ਹਾਂਗਕਾਂਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਖ਼ਾਲਸਾ ਦੀਵਾਨ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਵਿਦਵਾਨਾਂ ਪ੍ਰੋ: ਇੰਦਰਜੀਤ ਸਿੰਘ ਗੋਗੋਆਲੀ, ਭਾਈ ਸੁੱਖਾ ਸਿੰਘ ਯੂ.ਕੇ. ਅਤੇ ਭਾਈ ਹਨੂੰਵੰਤ ਸਿੰਘ ਵਲੋਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਹਾਂਗਕਾਂਗ ਦੇ ਬੱਚਿਆਂ ਵਲੋਂ ਆਕਰਸ਼ਕ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ ਅਤੇ ਖ਼ਾਲਸਾਈ ਰਵਾਇਤੀ ਯੁੱਧ ਕਲਾ ਗੱਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ

|ਭਾਈ ਗੁਰਦੇਵ ਸਿੰਘ ਗਾਲਿਬ ਜੀ ਨੇ ਹਾਂਗਕਾਂਗ ਚ’ ਪੰਜਾਬੀਆਂ ਆਉਣ ਤੋਂ ਅੱਜ ਤੱਕ ਦੀ ਕਹਾਣੀ ਸੁਣਾਈ ਜੋ ਕਿ ਬਹੁਤ ਹੀ ਜਾਣਕਾਰੀ ਭਰਪੂਰ ਸੀ। ਸੈਮੀਨਾਰ ਵਿਚ ਸ਼ਾਮਲ ਹੋਣ ਆਈ ਸੰਗਤ ਲਈ ਚਾਹ,ਸਮੋਸੇ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਕ ਵਿਸੇਸ ਗੱਲ ਇਹ ਦੇਖਣ ਨੂੰ ਮਿਲੀ ਕਿ ਸੈਮੀਨਾਰ ਵਿਚ ਮਰਦਾਂ ਦੇ ਮੁਕਾਬਲੇ ਬੀਬੀਆਂ ਦੀ ਗਿਣਤੀ ਵੱਧ ਸੀ।

ਇਸ ਸੈਮੀਨਾਰ ‘ਚ ਹਾਂਗਕਾਂਗ ਲੈਜੀਕੋ ਦੇ ਸਾਬਕਾ ਪ੍ਰੈਜ਼ੀਡੈਂਟ ਚੰਗਯੁਤ ਸ਼ਿੰਗ, ਕੌਾਸਲ ਵਿਕਾਸ ਗਰਗ, ਉੱਘੇ ਵਪਾਰੀ ਹੈਰੀ ਬੰਗਾ, ਗੁਰਮੀਤ ਸਿੰਘ ਗੁਰੂ, ਸਮਾਜ ਸੇਵੀ ਨੀਨਾ ਪੁਸ਼ਕਰਨਾ ਅਤੇ ਪ੍ਰਧਾਨ ਖ਼ਾਲਸਾ ਦੀਵਾਨ ਨਰਿੰਦਰ ਸਿੰਘ ਬ੍ਰਹਮਪੁਰਾ ਸਮੇਤ ਹਾਂਗਕਾਂਗ ਦੀਆਂ ਅਜ਼ੀਮ ਸ਼ਖ਼ਸੀਅਤਾਂ ਵਲੋਂ ਸ਼ਮੂਲੀਅਤ ਕੀਤੀ ਗਈ |