11000 ਰੁਪਏ ”ਚ ਵਿਕੇ ”ਰਾਮ ਰਹੀਮ ਤੇ ਹਨੀਪ੍ਰੀਤ”

0
607

ਉਜੈਨ—ਮੱਧ ਪ੍ਰਦੇਸ਼ ‘ਚ ਮੰਦਿਰਾਂ ਦੇ ਸ਼ਹਿਰ ਦੇ ਰੂਪ ‘ਚ ਮਸ਼ਹੂਰ ਉਜੈਨ ‘ਚ ਚੱਲ ਰਹੇ ਗੱਧਿਆਂ ਦੇ ਮੇਲੇ ‘ਚ ਇਕ ਅਨੌਖੀ ਚੀਜ਼ ਦੇਖਣ ਨੂੰ ਮਿਲੀ। ਸਾਧਵੀਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ‘ਚ ਜੇਲ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੀ ਕਰੀਬੀ ਹਨੀਪ੍ਰੀਤ ਦੇ ਨਾਮ ‘ਤੇ ਗੱਧਿਆਂ ਦੇ ਇਕ ਜੋੜੇ ਨੂੰ ਇਸ ਮੇਲੇ ਦੌਰਾਨ 11000 ਰੁਪਏ ‘ਚ ਵੇਚ ਦਿੱਤਾ ਗਿਆ।
ਆਯੋਜਕਾਂ ਮੁਤਾਬਕ ਗੱਧਿਆਂ ਦੇ ਮੇਲੇ ‘ਚ ਵਿਕ੍ਰੇਤਾ ਆਮ ਤੌਰ ‘ਤੇ ਉਨ੍ਹਾਂ ਨੂੰ ਅਜਿਹੇ ਨਾਮ ਦਿੰਦੇ ਹਨ, ਜਿਸ ਨਾਲ ਖਰੀਦਦਾਰਾਂ ਨੂੰ ਅਕਰਸ਼ਿਤ ਕੀਤਾ ਜਾ ਸਕੇ। ਹਾਲਾਂਕਿ ਗੱਧਿਆਂ ਦੀ ਵਿਕਰੀ ਲਈ ਨਸਲ ਅਤੇ ਉਨ੍ਹਾਂ ਦੀ ਖਾਸੀਅਤ ਵੀ ਡੀਲ ਦੇ ਫਾਈਨਲ ਹੋਣ ‘ਚ ਬਹੁਤ ਮਾਇਨੇ ਰੱਖਦੀ ਹੈ।
ਇਸ ਮੇਲੇ ਦੌਰਾਨ ਇਕ ਗੱਧੇ ਨੂੰ ਜੀ.ਐੱਸ.ਟੀ. ਨਾਮ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਜੀ.ਐੱਸ.ਟੀ. ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਕੁਝ ਗੱਧਿਆਂ ਦਾ ਨਾਮਕਰਣ ਜੀ.ਐੱਸ.ਟੀ. ਦੇ ਤੌਰ ‘ਤੇ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਪਸ਼ੂ ਕਾਰੋਬਾਰੀਆਂ ਨੇ ਆਪਣੇ ਗੱਧਿਆਂ ਦਾ ਨਾਮ ਸੁਲਤਾਨ, ਬਾਹੁਬਲੀ ਅਤੇ ਜਿਓ ਵੀ ਰੱਖਿਆ।

ਗੱਧਿਆਂ ਦੇ ਜੋੜੇ ‘ਤੇ ਸਿੰਘ ਨਾਮ ਨਾਲ ਲਿਖਿਆ ਗਿਆ ਸੀ ਕਿ ਰੇਪ ਦੇ ਦੋ ਮਾਮਲਿਆਂ ‘ਚ ਦੋਸ਼ੀ ਰਾਮ ਰਹੀਮ ਅਤੇ ਉਨ੍ਹਾਂ ਦੀ ਗੋਦ ਲਈ ਹੋਈ ਬੇਟੀ ਹਨੀਪ੍ਰੀਤ ਹਿੰਸਾ ਭੜਕਾਉਣ ਦੇ ਦੋਸ਼ ‘ਚ ਜੇਲ ‘ਚ ਬੰਦ ਹੈ। ਗੱਧਿਆਂ ਦੇ ਜੋੜੇ ਨੂੰ 5 ਦਿਨ ਤਕ ਚੱਲੇ ਇਸ ਮੇਲੇ ਦੇ ਆਖਰੀ ਦਿਨ ਰਾਜਸਥਾਨ ਦੇ ਇਕ ਕਾਰੋਬਾਰੀ ਨੇ ਖਰੀਦਿਆ। ਹਰੀ ਓਮ ਪ੍ਰਾਜਪਤ ਨਾਮ ਦੇ ਵਿਕ੍ਰਤਾ ਇਨ੍ਹਾਂ ਨੂੰ ਗੁਜਰਾਤ ਤੋਂ ਲੈ ਕੇ ਆਇਆ ਸੀ। ਹਰੀ ਓਮ ਦਾ ਕਹਿਣਾ ਹੈ ਕਿ ਉਹ 20000 ਰੁਪਏ ‘ਚ ਡੀਲ ‘ਤੇ ਆਖਰੀ ਮੋਹਰ ਲਗਾਉਣਾ ਚਾਹੁੰਦਾ ਸੀ ਪਰ ਆਖਰ ‘ਚ ਘੱਟ ਕੀਮਤ ‘ਤੇ ਰਾਜੀ ਹੋ ਗਏ।

ਜਦੋਂ ਹਰੀ ਓਮ ਤੋਂ ਪੁੱਛਿਆ ਗਿਆ ਕਿ ਗੱਧਿਆਂ ਦਾ ਨਾਮ ਜੇਲ ‘ਚ ਬੰਦ ਰਾਮ ਰਹੀਮ ਅਤੇ ਹਨੀਪ੍ਰੀਤ ਇੰਸਾ ਦੇ ਨਾਮ ‘ਤੇ ਉਨ੍ਹਾਂ ਨੇ ਕਿਉਂ ਰੱਖਿਆ, ਤਾਂ ਪ੍ਰਜਾਪਤ ਨੇ ਦੱਸਿਆ ਕਿ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਉਨ੍ਹਾਂ ਦੋਵਾਂ ਲੋਕਾਂ ਨੂੰ ਆਪਣੀਆਂ ਕਰਤੂਤਾਂ ਦੀ ਕੀਮਤ ਚੁਕਾਉਣੀ ਹੋਵਗੀ।