ਕੱਲ ਜਾਰੀ ਕੀਤੇ ਇਹ ਦਸਤਾਵੇਜ ਹੁਣ ਇਕ ਵਾਰ ਵੱਡੇ ਲੋਕਾਂ ਵੱਲੋ ਕੀਤੀਆਂ ਜਾਦੀਆਂ ਟੈਕਸ ਹੇਰਾਫੇਰੀਆਂ ਸਾਹਮਣੇ ਲਿਆਏ ਹਨ। ਇਸ ਵਿਚ ਇਗਲੈਡ ਦੀ ਮਹਾਰਾਣੀ ਸਮੇਤ ਕਈਆਂ ਦੇ ਨਾਮ ਸਾਮਲ ਹਨ। ਇਨਾਂ ਵਿਚ ਦਸਿਆ ਗਿਆ ਕਿ ਕਿਵੇ ਇਹ ਲੋਕੀ ਆਪਣੇ ਦੇਸ ਵਿਚ ਟੈਕਸ ਬਚਾਉਣ ਲਈ ਰਾਸ਼ੀ ਹੋਰ ਦੇਸ਼ਾ ਵਿਚ ਲਾਉਦੇ ਹਨ। ਇਸ ਕੰਮ ਵਿਚ 37 ਦੇਸ਼ਾ ਦੇ 382 ਪੱਤਰਕਾਰ ਲੱਗੇ ਹੋਏ ਹਨ।ਇਹ ਇਕ ਹਫਤੇ ਲਈ ਰੋਜਾਨਾ ਨਵੇ ਖੁਲਾਸੇ ਕਰਨਗੇ।ਜਾਰੀ ਅੰਕੜੇ ਦਸਦੇ ਹਨ ਕਿ ‘ਪੈਰਾਡਾਈਸ ਪੇਪਰਸ’ ਘੁਟਾਲੇ ਵਿਚ 120 ਵੱਡੇ ਸਿਆਸੀ ਲੀਡਰ ਤੇ ਕਈ ਦੇਸ਼ਾਂ ਦੇ ਮੱਖੀ ਵੀ ਹਨ। ਇਸ ਵਿਚ 714 ਭਾਰਤੀਆਂ ਦੇ ਨਾਮ ਵੀ ਹਨ।
ਖੁਲਾਸੇ ਨਾਲ ਜੁੜੀਆਂ ਹੋਰ ਖ਼ਾਸ ਖ਼ਬਰਾਂ:
- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀ ਲੋਕਾਂ ਦੇ ਵੀ ਦੇਸ ਤੋਂ ਬਾਹਰ ਨਿਵੇਸ਼ ਦੱਸੇ ਜਾ ਰਹੇ ਹਨ, ਜੋ ਦੇਸ ਨੂੰ ਕਰੋੜਾਂ ਡਾਲਰਸ ਦਾ ਨੁਕਸਾਨ ਪਹੁੰਚਾ ਸਕਦੇ ਹਨ। ਇਸਦੇ ਨਾਲ ਹੀ ਇਹ ਜਸਟਿਨ ਟਰੂਡੋ ਦੇ ਲਈ ਇਹ ਬੇਹਦ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ, ਕਿਉਂਕਿ ਉਹ ਟੈਕਸ ਬਚਾਉਣ ਲਈ ਵਿਦੇਸ਼ੀ ਨਿਵੇਸ਼ ‘ਤੇ ਕਾਬੂ ਪਾਉਣ ਦੀ ਵਕਾਲਤ ਕਰਦੇ ਹਨ।
- ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਡਿਪਟੀ ਚੇਆਰਮੈਨ ਅਤੇ ਪਾਰਟੀ ਨੂੰ ਦਾਨ ਦੇਣ ਵਾਲੇ ਲਾਰਡ ਐਸ਼ਕਰਾਫਟ ਨੇ ਆਪਣੇ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਦੀ ਅਣਦੇਖੀ ਕੀਤੀ ਹੋ ਸਕਦੀ ਹੈ। ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਹਾਊਸ ਆਫ ਲਾਰਡਸ ਵਿੱਚ ਆਪਣਾ ਨਾਨ-ਡੋਮ ਦਰਜਾ ਬਰਕਰਾਕ ਰੱਖਿਆ, ਹਾਲਾਂਕਿ ਇਸ ਇਹ ਰਿਪੋਰਟ ਆਈ ਸੀ ਕਿ ਉਹ ਬ੍ਰਿਟੇਨ ਦੇ ਨਾਗਰਿਕ ਬਣ ਗਏ ਹਨ।
- ਇਵਰਟਨ ਐਫਸੀ ਦੀ ਇੱਕ ਮੁੱਖ ਸ਼ੇਅਰਹੋਲਡਿੰਗ ਕੰਪਨੀ ਦੀ ਫੰਡਿੰਗ ਤੇ ਸਵਾਲ ਚੁੱਕੇ ਗਏ ਹਨ।
- ਦਸਤਾਂਵੇਜ਼ਾਂ ਤੋਂ ਇਹ ਵੀ ਇਸ਼ਾਰਾ ਮਿਲਿਆ ਹੈ ਕਿਸ ਤਰ੍ਹਾਂ ਐਲਿਸ਼ਰ ਉਸਮਾਨੋਵ ਨੇ ਆਪਣੀ ਫਰਮ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ।ਅਜਿਹਾ ਨਿਵੇਸ਼ ਤੁਸੀਂ ਆਪਣੇ ਮੁਲਕ ਤੋਂ ਬਾਹਰ ਉਨ੍ਹਾਂ ਕੰਪਨੀਆਂ ਵਿੱਚ ਕਰਦੇ ਹੋ ਜੋ ਤੁਹਾਡੇ ਪੈਸੇ, ਜਾਇਦਾਦ ਤੇ ਮੁਨਾਫ਼ੇ ਨੂੰ ਉੱਥੇ ਨਿਵੇਸ਼ ਕਰਦੀਆਂ ਹਨ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਚਾਇਆ ਜਾ ਸਕੇ।ਆਮ ਆਦਮੀ ਦੇ ਸਮਝਣ ਦੇ ਲਈ ਇਹ ਉਹ ਥਾਵਾਂ ਹਨ ਜਿੱਥੇ ਜਾਂ ਤਾਂ ਟੈਕਸ ਲੱਗਦਾ ਹੀ ਨਹੀਂ ਜਾਂ ਟੈਕਸ ਦੀਆਂ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਸਨਅਤ ਦੀ ਭਾਸ਼ਾ ਵਿੱਚ ਇਸਨੂੰ ਟੈਕਸ ਤੋਂ ਬੱਚ ਕੇ ਨਿਵੇਸ਼ ਕਰਨ ਦੇ ਕੇਂਦਰਾਂ ਵਜੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਇਹ ਸਥਿਰ ਭਰੋਸੇਮੰਦ ਤੇ ਗੁਪਤ ਹੁੰਦੇ ਹਨ।
ਪੂਰੇ ਤਰੀਕੇ ਨਾਲ ਨਹੀਂ ਪਰ ਜ਼ਿਆਦਾਤਰ ਇਹ ਨਿਵੇਸ਼ ਛੋਟੇ ਟਾਪੂਆਂ ਵਿੱਚ ਕੀਤਾ ਜਾਂਦਾ ਹੈ। ਨਿਵੇਸ਼ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿੱਥੇ ਜ਼ਿਆਦਾ ਸਖ਼ਤੀ ਹੈ ਤੇ ਕਿੱਥੇ ਜ਼ਿਆਦਾ ਰਿਆਇਤ।
ਯੂ.ਕੇ. ਇਸ ਸਨਅਤ ਦਾ ਵੱਡਾ ਖਿਡਾਰੀ ਹੈ। ਸਿਰਫ਼ ਇਸਲਈ ਨਹੀਂ ਕਿ ਯੂ.ਕੇ. ਦਾ ਵੱਡਾ ਨਿਵੇਸ਼ ਦੇਸ ਤੋਂ ਬਾਹਰ ਹੈ, ਇਸਲਈ ਵੀ ਕਿ ਆਫ਼ਸ਼ਿਓਰ ਨਿਵੇਸ਼ ਨਾਲ ਜੁੜੇ ਕਈ ਵਕੀਲ, ਲੇਖਾਕਾਰ ਤੇ ਬੈਂਕਰ ਲੰਡਨ ਸ਼ਹਿਰ ਵਿੱਚ ਹੀ ਹਨ।
#ParadisePapers