ਪੰਚਕੂਲਾ — ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਆਪਣੀ ਅਥਾਹ ਜਾਇਦਾਦ ਦਾ ਫਿਕਰ ਹੈ। ਇਸ ਦੇ ਨਾਲ ਹੀ ਗੱਦੀ ਨੂੰ ਲੈ ਕੇ ਖੇਮੇਬਾਜ਼ੀ ਤੋਂ ਵੀ ਪਰੇਸ਼ਾਨ ਹੈ। ਰਾਮ ਰਹੀਮ ਦੀ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਪੁਲਸ ਅਤੇ ਆਮਦਨ ਕਰ ਵਿਭਾਗ ਡੇਰੇ ਦੀ ਜਾਇਦਾਦ ਖੰਗਾਲ ਰਹੇ ਹਨ। ਸੂਤਰਾਂ ਅਨੁਸਾਰ ਰਾਮ ਰਹੀਮ ਪਲਾਨ ਬਣਾ ਰਿਹਾ ਹੈ ਕਿ ਕਿਸੇ ਤਰ੍ਹਾਂ ਹਨੀਪ੍ਰੀਤ ਰਿਹਾਅ ਹੋ ਜਾਵੇ ਤਾਂ ਜੋ ਉਹ ਡੇਰੇ ਦੀ ਕਮਾਨ ਸੰਭਾਲ ਲਵੇ। ਹਨੀਪ੍ਰੀਤ ਹੀ ਹੈ ਜੋ ਕਿ ਰਾਮ ਰਹੀਮ ਦੇ ਸੰਪਰਕ ‘ਚ ਰਹਿਣਾ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਜਾਣਦੀ ਹੈ ਅਤੇ ਆਪਣੇ ਸੰਪਰਕ ਦਾ ਫਾਇਦਾ ਚੁੱਕ ਕੇ ਡੇਰੇ ਦੀ ਜਾਇਦਾਦ ਨੂੰ ਬਚਾ ਸਕਦੀ ਹੈ।
ਰਾਮ ਰਹੀਮ ਜੇਲ ਦੀ ਜ਼ਿੰਦਗੀ ਤੋਂ ਪਰੇਸ਼ਾਨ ਅਤੇ ਉਦਾਸ ਹੋ ਗਿਆ ਹੈ ਇਸ ਲਈ ਉਹ ਜੇਲ ਚੋਂ ਬਾਹਰ ਆਉਣ ਲਈ ਪਲਾਨ ਬਣਾ ਰਿਹਾ ਹੈ। ਇਸ ਪਲਾਨਿੰਗ ‘ਚ ਉਹ ਇਕੱਲਾ ਨਹੀਂ ਹਨੀਪ੍ਰੀਤ ਵੀ ਉਸ ਦਾ ਪੂਰਾ ਸਾਥ ਦੇ ਰਹੀ ਹੈ। ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਮਿਲਣ ਵਾਲੇ ਉਹ ਲੋਕ ਹਨ ਜੋ ਦੋਵਾਂ ਦੇ ਸੁਨੇਹੇ ਇਕ ਦੂਸਰੇ ਨੂੰ ਪਹੁੰਚਾਉਂਦੇ ਹਨ। ਰਾਮ ਰਹੀਮ ਅਤੇ ਹਨੀਪ੍ਰੀਤ ਵਿਚਕਾਰ ਮੁਲਾਕਾਤੀਆਂ ਦੇ ਜ਼ਰੀਏ ਗੱਲਬਾਤ ਹੋ ਰਹੀ ਹੈ।