ਮਾਸਕੋ- ਰੂਸ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਵਲਾਦੀਮੀਰ ਪੁਤਿਨ ਦੇ ਖਿਲਾਫ ਇਕ ਸਾਬਕਾ ਪੋਰਨ ਸਟਾਰ ਨੇ ਲੜਨ ਦਾ ਫੈਸਲਾ ਕੀਤਾ ਹੈ। ਉਤਰ ਪੱਛਮੀ ਰੂਸ ਦੀ ਏਲਿਨਾ ਬਰਕੋਵਾ (32) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਹਫਤੇ ਇਕ ਵੀਡੀਓ ਪੋਸਟ ਕਰਕੇ ਆਪਣੀ ਚੋਣ ਲੜਨ ਦੀ ਯੋਜਨਾ ਬਾਰੇ ਦੱਸਿਆ ਹੈ। ਏਲਿਨਾ ਨੇ ਕਿਹਾ ਕਿ ਉਹ ਯੌਨ ਸ਼ੌਸ਼ਣ ਕਰਨ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦੀ ਹੈ ਅਤੇ ਨਾਲ 40 ਸੈਂਟੀਮੀਟਰ ਤੋਂ ਲੰਬੀ ਸਕਰਟ ‘ਤੇ ਬੈਨ ਲਾਉਣਾ ਚਾਹੁੰਦੀ ਹੈ। ਏਲਿਨਾ ਨੇ ਕਿਹਾ ਕਿ ਉਹ ਮੌਤ ਦੀ ਸਜ਼ਾ ਦਾ ਨਿਯਮ ਸਿਰਫ ਇਸ ਲਈ ਚਾਹੁੰਦੀ ਹੈ ਕਿਉਂਕਿ ਉਹ ਹਾਰਵੇ ਵੇਨਸਟੀਨ ਵਰਗੇ ਲੋਕਾਂ ਤੋਂ ਤੰਗ ਆ ਚੁੱਕੀ ਹੈ।
ਏਲਿਨ ਨੇ ਅੱਗੇ ਦੱਸਿਆ ਕਿ ਉਹ ਪੁਰਸ਼ਾਂ ਲਈ ਆਪਣੀ ਪਾਰਟਨਰਸ ਤੋਂ ਤਲਾਕ ਲੈਣ ਨੂੰ ਅਸੰਭਵ ਬਣਾ ਦੇਵੇਗੀ ਅਤੇ ਨਾਲ ਸਕੂਲਾਂ ਵਿੱਚ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਿਵਾਏਗੀ। ਉਸ ਨੇ ਕਿਹਾ, ‘ਮੈਂ ਸੋਚੀ ਸ਼ਹਿਰ ਦੇ ਮੇਅਰ ਦੀ ਚੋਣ ਲੜੀ ਅਤੇ ਰਾਜਨੀਤੀ ਵਿੱਚ ਸ਼ਾਮਲ ਰਹੀ ਹਾਂ। ਇਸ ਲਈ ਮੈਂ ਰੂਸ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਫੈਸਲਾ ਕੀਤਾ ਹੈ। ਮੈਂ ਪੁਰਸ਼ਾਂ ਲਈ ਤਲਾਕ ਦੀ ਪ੍ਰਕਿਰਿਆ ਅਸੰਭਵ ਕਰਨਾ ਚਾਹੁੰਦੀ ਹਾਂ। ਮੈਂ ਸਕੂਲਾਂ ਵਿੱਚ ਸੈਕਸ ਐਜੂਕੇਸ਼ਨ ਦੇ ਨਾਲ ਇਸ ਦੀ ਲਾਜ਼ਮੀ ਪ੍ਰੀਖਿਆ ਚਾਹੁੰਦੀ ਹਾਂ। ਜ਼ਿਆਦਾਤਰ ਨੌਜਵਾਨਾਂ ਨੂੰ ਕਾਨੂੰਨੀ ਪ੍ਰਕਿਰਿਆ, ਸਵੱਛਤਾ ਵਰਗੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ।’ ਬਕਰੋਵਾ ਚੌਥੀ ਮਹਿਲਾ ਹੈ ਜੋ ਰਾਸ਼ਟਰਪਤੀ ਚੋਣਾਂ ਲਈ ਖੜੀ ਹੋਵੇਗੀ।