Punjabi Chetna Punjabi Chetna
ਮੁੱਖ ਪੰਨਾ ਤਾਜਾ ਖਬਰਾਂ ਕਾਮਾਗਾਟਾ ਮਾਰੂ ਤਸਵੀਰਾਂ ਵੀਡੀਓ ਪੰਜਾਬੀ ਸਿੱਖੀਏ ਜਰੂਰੀ ਲਿੰਕ ਸਾਡਾ ਸੰਪਰਕ
ਪੰਜਾਬੀ ਰੇਡੀਓ

 

 

Happy Birthday
ਕੀਰਤਨ ਸ੍ਰੀ ਦਰਬਾਰ ਸਾਹਿਬ
ਖਬਰਾਂ ਹੁਣੇ-ਹੁਣੇ

ਹਾਂਗਕਾਂਹ ਤੋਂ ਉਡੇ ਜਹਾਜ ਨੂੰ ਹਾਦਸਾ, 32 ਮੌਤਾਂ :
ਹਾਂਗਕਾਂਗ 16 ਜਨਵਰੀ 2017(ਗਰੇਵਾਲ): ਹਾਂਗਕਾਂਗ ਦੇ ਹਵਾਈ ਅੱਡੇ ਤੋ ਤਰਕਿਸ ੲੈਅਰ ਦਾ ਕਾਰਗੋ ਜਹਾਜ ਕਾਜਗਸਤਾਨ ਚ' ਉਸ ਵਲੇ ਹਾਦਸੇ ਦਾ ਸਿਕਾਰ ਹੋ ਗਿਆ ਜਦ ਇਹ ਮਾਨਸ ਹਵਾਈ ਅੱਡੇ ਤੇ ਉਤਰ ਰਿਹਾ ਸੀ। ਭਾਰੀ ਧੰਦ ਕਾਰਨ ਇਹ ਇੱਕ ਪਿੰਡ ਵਿਚ ਘਰਾਂ ਤੇ ਜਾ ਡਿਗਾ ਜਿਸ ਕਾਰਨ 32 ਮੌਤਾਂ ਦੀ ਖਬਰ ਹੈ। ਮਰਨ ਵਾਲਿਆ ਵਿਚ ਜਿਅਦਾ ਉਹ ਲੋਕ ਹਨ ਜਿਨਾ ਦੇ ਘਰਾਂ ਤੇ ਇਹ ਜਹਾਜ ਡਿਗਾ। ਕੁਲ 43 ਘਰਾਂ ਨੂੰ ਨੁਕਸਾਰ ਦੀ ਖਬਰ ਹੈ।


ਹੁਣ ਮੁੱਖ ਮੰਤਰੀ ਬਾਦਲ ਵੱਲ ਜੁੱਤੀ ਸੁੱਟੀ ਗਈ :
ਸ੍ਰੀ ਮੁਕਤਸਰ ਸਾਹਿਬ/ਮਲੋਟ/ਲੰਬੀ, 11 ਜਨਵਰੀ (ਰਣਜੀਤ ਸਿੰਘ ਢਿੱਲੋਂ, ਅਜਮੇਰ ਸਿੰਘ ਬਰਾੜ, ਮੇਵਾ ਸਿੰਘ)-ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਚ ਪੈਂਦੇ ਮਲੋਟ ਨੇੜਲੇ ਪਿੰਡ ਰੱਤਾ ਖੇੜਾ ਵਿਖੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਚੋਣ ਜਲਸੇ ਨੂੰ ਸੰਬੋਧਨ ਕਰਕੇ ਹਟੇ ਹੀ ਸਨ ਕਿ ਇਕੱਠ ਦੇ ਦੂਜੀ ਕਤਾਰ ਵਿਚ ਬੈਠੇ ਗੁਰਬਚਨ ਸਿੰਘ ਨਾਮੀ 40 ਸਾਲਾਂ ਵਿਅਕਤੀ ਨੇ ਅਚਾਨਕ ਸ: ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ ਜਿਸ ਮਗਰੋਂ ਪੰਡਾਲ ਵਿਚ ਹਫੜਾ-ਦਫੜੀ ਮੱਚ ਗਈ ਅਤੇ ਮੌਕੇ ਤੇ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਵਾਸੀਆਂ ਨੇ ਇਸ ਮੰਦਭਾਗੀ ਘਟਨਾ ਤੇ ਡੂੰਘਾ ਅਫ਼ਸੋਸ ਜਾਹਰ ਕੀਤਾ।
ਬਜ਼ੁਰਗ ਮਾਂ ਲਈ ਦਿੱਤਾ ਅਸਤੀਫ਼ਾ - ਨਜੀਬ ਜੰਗ :
ਨਵੀਂ ਦਿੱਲੀ, 23 ਦਸੰਬਰ - ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਚੁੱਕੇ ਨਜੀਬ ਜੰਗ ਨੇ ਕਿਹਾ ਹੈ ਕਿ ਅਸਤੀਫੇ ਪਿੱਛੇ ਕੋਈ ਸਿਆਸਤ ਕੰਮ ਨਹੀਂ ਕਰ ਰਹੀ। ਉਹ ਆਪਣੀ 95 ਸਾਲਾਂ ਬਜ਼ੁਰਗ ਮਾਂ ਨੂੰ ਵਕਤ ਦੇਣਾ ਚਾਹੁੰਦੇ ਹਨ ਤੇ ਇਕ ਕਿਤਾਬ ਲਿਖਣ ਬਾਰੇ ਵੀ ਸੋਚ ਰਹੇ ਹਨ। ਨਜੀਬ ਨੇ ਕਿਹਾ ਕਿ ਜਦੋਂ ਕੇਂਦਰ 'ਚ ਮੋਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਪੇਸ਼ਕਸ਼ ਨਾ ਮਨਜ਼ੂਰ ਕਰ ਦਿੱਤੀ ਸੀ।
ਤਿਨ ਸੂਈ ਵਾਈ ਦੀ ਸੰਗਤ ਵੱਲੋ ਅਖੰਡ ਪਾਠ :
ਹਾਂਗਕਾਂਗ 30 ਨਵੰਬਰ (ਅਰਮਜੀਤ ਸਿੰਘ ਗਰੇਵਾਲ): ਦੁਨੀਆ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ‘ਹਿੰਦ ਦੀ ਚਾਦਰ’ ਸ੍ਰੀ ਗੁਰੁ ਤੇਗ ਬਹਾਦਰ ਸਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਪਤ ਸਮਾਗਮ ਤਿਨ ਸੂਈ ਦੀ ਸੰਗਤ ਵੱਲੋ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ 2 ਦਸੰਬਰ 2016 ਨੂੰ ਅਖੰਡ ਪਾਠ ਅਰੰਭ ਕਰਵਾਏ ਜਾਣਗੇ ਜਿਨਾਂ ਦੇ ਭੋਗ ਐਤਵਾਰ 4 ਦਸੰਬਰ 2016 ਨੂੰ ਪਾਏ ਜਾਣਗੇ। ਇਸ ਸਬੰਧੀ ਤਿਨ ਸੂਈ ਵਾਈ ਦੀ ਸੰਗਤ ਨੇ ਸਮੂੰਹ ਨਾਮ ਲੇਵਾ ਮਾਈ ਭਾਈ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ ਗਈ ਹੈ।
ਟਰਾਮ ਤੇ ਸਟਾਰ ਫੈਰੀ ਦੇ ਝੂਟੇ ਮੁਫਤ :
ਹਾਂਗਕਾਂਗ 28 ਨਵੰਬਰ 2016(ਗਰੇਵਾਲ): ਹਾਂਗਕਾਂਗ ਚੈਬਰ ਆਫ ਕਮਰਸ ਵੱਲੋ ਆਪਣੀ 155ਵੀਂ ਵਰੇਗੰਢ ਤੇ 29 ਨਵੰਬਰ ਨੂੰ ਟਰਾਮ ਅਤੇ ਸਟਾਰ ਫੈਰੀ ਦੀ ਸਵਾਰੀ ਮੁਫਤ ਹੋਵੇਗੀ।ਯਾਦ ਰਹੇ ਹਾਂਗਕਾਂਗ ਚੈਬਰ ਆਫ ਕਮਰਸ ਦੀ ਸਥਾਪਨਾ 29 ਨਵੰਬਰ 1861 ਨੂੰ ਹੋਈ ਸੀ।
ਖਬਰਾਂ ਹੁਣੇ-ਹੁਣੇ- ਸਾਰੀਆਂ

ਬੋਲਦੀ ਤਸਵੀਰ
(Click to Open Gallery)
** Motivational Punjabi **
Punjabi Motivational wallpapers  
Motivational

Happy Birthday
ਵਿਗਿਆਪਨ
World Punjabi Media HongKongIndians.com your advertisement Advertisement here
wws PYC
ਤਾਜਾ ਖ਼ਬਰਾਂ ਰੋਜਾਨਾ ਖਬਰਾਂ - ਹਾਂਗਕਾਂਗ

Home | Terms & conditions | Advertisement | ਜਰੂਰੀ ਸੂਚਨਾਂ | © Punjabi Chetna. All Rights Reserved
Managed by GreAtwal Solutions

VPOweb's Hit Counter