ਹਾਂਗਕਾਂਗ ਦੇ ਤਾਜ਼ਾ ਹਲਾਤ ਅਜੇ ਵੀ ਤਨਾਅਪੂਰਣ!

0
483

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਚੱਲ ਰਹੇ ਹਵਾਲਗੀ ਬਿਲ ਦੇ ਵਿਰਧੀ ਅਦੋਲਨ ਲਈ ਪੁਲੀਸ਼ ਨੇ ਕਈ ਲੋਕਾਂ ਨੂੰ ਗਿਰਫਤਾਰ ਕੀਤਾ ਹੈ ਤੇ ਇਨਾਂ ਵਿਚੋ ਇੱਕ ਪੁਨ ਹੋ-ਚੀਊ ਜੋ ਪੇਂਟਰ ਦੇ ਨਾਮ ਨਾਲ ਵੀ ਮਸਹੂਰ ਹੈ, ਦੇ ਖਿਲਾਫ ਇਕ ਪੁਲਸ ਅਧਿਕਾਰੀ ‘ਤੇ ਹਮਲਾ ਕਰਨ ਅਤੇ ਅਪਰਾਧਿਕ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ । ਉਹ ਹਾਂਗਕਾਂਗ ‘ਚ ਵਿਵਾਦਤ ਹਵਾਲਗੀ ਕਾਨੂੰਨ ਦੇ ਵਿਰੋਧ ‘ਚ ਸਰਕਾਰ ਖਿਲਾਫ ਹੋਏ ਪ੍ਰਦਰਸ਼ਨ ‘ਚ ਸ਼ਾਮਲ ਸੀ। ਪੁਲਸ ਦੇ ਮੁੱਖ ਦਫਤਰ ਨੂੰ 21 ਜੂਨ ਨੂੰ ਜਾਮ ਕਰਨ ਦੇ ਦੋਸ਼ ‘ਚ ਪੁਨ ਹੋ-ਚੀਊ (31) ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਉਸ ‘ਤੇ 6 ਘੰਟਿਆਂ ਦੇ ਘੇਰਾਓ ਦੌਰਾਨ ਪੁਲਸ ‘ਤੇ ਅੰਡੇ ਸੁੱਟਣ ਵਰਗੇ ਗਲਤ ਵਿਵਹਾਰ ਦੇ ਦੋਸ਼ ਲਗਾਏ ਗਏ ਹਨ। ਪੁਨ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ ਅਤੇ ਦੋਸ਼ੀ ਸਾਬਤ ਹੋਣ ‘ਤੇ ਉਨ੍ਹਾਂ ਨੂੰ 10 ਸਾਲ ਤਕ ਦੀ ਕੈਦ ਹੋ ਸਕਦੀ ਹੈ। ਅਧਿਕਾਰੀਆਂ ਨੇ ਇਸ ਸ਼ਹਿਰ ਦੀ ਬੀਜਿੰਗ ਸਮਰਥਿਤ ਸਰਕਾਰ ਲਈ ਸੰਕਟ ਪੈਦਾ ਕਰਨ ਵਾਲੇ ਲੋਕਾਂ ਨੂੰ ਸਲਾਖਾਂ ਪਿੱਛੇ ਸੁੱਟਣ ਦਾ ਸੰਕਲਪ ਲਿਆ ਹੈ। ਇਸ ਵਿਅਕਤੀ ਨੇ ਅਦਾਲਤ ਵਿਚ ਉਸ ਨਾਲ ਪੁਲੀਸ਼ ਵੱਲੋਂ ਅਣਮਨੁੱਖੀ ਵਰਤਾਰਾ ਕਰਨ ਦੇ ਦੋਸ਼ ਲਏ ਹਨ।
ਇਸ ਵਿਚਕਾਰ ਇਹ ਵੀ ਖਬਰ ਹੈ ਕਿ ਹਾਂਗਕਾਂਗ ਦੇ ਵਿਦਿਆਰਥੀਆਂ ਨੇ ਨੇਤਾਵਾਂ ਨਾਲ ਬੰਦ ਕਮਰੇ ‘ਚ ਬੈਠਕ ਕਰਨ ਤੋਂ ਇਨਕਾਰ ਕਰ ਦਿੱਤਾ। ਹਾਂਗਕਾਂਗ ਦੀਆਂ ਦੋ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਨੇਤਾ ਕੈਰੀ ਲੈਮ ਦੇ ਹਾਲੀਆ ਪ੍ਰਦਰਸ਼ਨ ‘ਤੇ ਗੱਲਬਾਤ ਕਰਨ ਵਾਲੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਵਿਦਿਆਰਥੀ ਨੇਤਾਵਾਂ ਨੇ ਕਿਹਾ ਕਿ ਲੈਮ ਇਸ ਨੂੰ ਲੈ ਕੇ ਈਮਾਨਦਾਰ ਰਹੇ ਹਨ। ਉਨ੍ਹਾਂ ਦੇ ਦਫਤਰ ਨੇ ਵਿਦਿਆਰਥੀਆਂ ਨੂੰ ਬੰਦ ਕਮਰੇ ‘ਚ ਬੈਠਕ ਲਈ ਸੱਦਾ ਦਿੱਤਾ ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਈ ਵੀ ਬੈਠਕ ਜਨਤਕ ਤੌਰ ‘ਤੇ ਕੀਤੀ ਜਾਣੀ ਚਾਹੀਦੀ ਹੈ ਤੇ ਗੱਲਵਾਤ ਤੋ ਪਹਿਲਾ ਹਵਾਲਗੀ ਵਿਰੋਧੀ ਹੋਏ ਵਿਖਾਵੇ ਦੌਰਨ ਗਿਰਫਤਾਰ ਕੀਤੇ ਸਭ ਵਿਅਕਤੀ ਛੱਡੇ ਜਾਣ।
ਬੀਤੀ ਰਾਤ ਸੈਟਰਲ ਸਥਿਤ ਚੈਟਰ ਗਾਰਡਨ ਵਿਚ ਹਾਂਗਕਾਂਗ ਦੀਆਂ ਸੈਕੜੈ ਮਾਵਾਂ ਵੱਲੋ ਅਦੋਲਨ ਕਰ ਰਹੇ ਨੌਜਵਾਨਾਂ ਦੇ ਹੱਕ ਵਿਚ ਵਿਖਾਵਾ ਕੀਤਾ ਤੇ ਸਰਾਕਰ ਤੋਂ ਮੰਗ ਕੀਤਾ ਤੇ ਉਨਾਂ ਨੂੰ ਸੁਣਿਆ ਜਾਵੇ ਤੇ ਇਸ ਦਾ ਹੱਲ ਲੱਭਣ ਵਿਚ ਸਰਕਾਰ ਪਹਿਲ ਕਰੇ।
       ਇਸ ਦੌਰਾਨ ਹਾਂਗਕਾਂਗ ਵਿਚ ਅਦੋਲਨ ਕਰ ਰਹੇ ਨੌਜਵਾਨਾਂ ਵਿਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਜੋ ਸਰਕਾਰ ਉਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ । ਇਸ ਨਿਰਾਸਤਾ ਦੇ ਚਲਦੇ ਕਈ ਨੌਜਵਾਨ ਆਪਣੀ ਜਾਨ ਵੀ ਲੈ ਚੁਕੇ ਹਨ। ਆਤਮਹੱਤਿਆ ਰੋਕੂ ਇਕ ਸੰਸਥਾ ਦਾ ਕਹਿਣਾ ਹੈ ਕੇ ਉਨਾਂ ਕਈ ਪਹਿਲਾਂ ਨਾਲੋਂ ਕਈ ਗੁਣਾ ਜਿਆਦਾ ਪੋਨ ਮਦਦ ਲਈ ਆ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਰਹਿਦੇ ਨੌਜਵਾਨਾਂ ਵੱਲ਼ ਵਿਸ਼ੇਸ ਧਿਆਨ ਰੱਖਣ। ਹਾਂਗਕਾਂਗ ਦੇ ਚੀਫ ਸੈਕਟਰੀ ਨੇ ਵੀ ਨੌਜਵਾਨਾਂ ਵੱਲੋਂ ਚੁਕੇ ਜਾ ਰਹੇ ਅਹਿਜੇ ਕਦਮਾਂ ਤੇ ਚਿੰਤਾ ਦਾ ਪ੍ਰਗਟਾਵਾਂ ਕੀਤਾ ।ਇਹ ਘਟਨਾਵਾਂ ਲਈ ਉਨਾਂ ਨੇ ਸਰਕਾਰ ਵੱਲੋਂ ਹਾਂਗਕਾਂਗ ਵਾਸੀਆਂ ਤੋ ਮੁਆਫੀ ਵੀ ਮੰਗੀ।
ਐਤਵਾਰ ਇੱਕ ਵਾਰ ਫਿਰ ਅਦੋਲਨਕਾਰੀ ਇਕ ਹੋਰ ਮਾਰਚ ਕਰ ਰਹੇ ਹਨ। ਇਸ ਵਾਰ ਇਹ ਮਾਰਚ ਹਾਂਗਕਾਂਗ ਆਈਲੈਡ ਤੇ ਨਹੀ ਸਗੋ ਕਾਲਨੋਂ ਏਰੀਏ ਵਿਖੇ ਟੀ ਐਸ ਟੀ ਵਿਖੇ ਹੋਵੇਗਾ ਜਿਥੇ ਕਿ ਚੀਨ ਤੋ ਬਹੁਤ ਸਾਰੇ ਸੈਲਾਨੀ ਰੋਜਾਨਾਂ ਆਉਦੇ ਹਨ। ਵਿਖਾਵਾਕਾਰੀ ਉਨਾਂ ਤੱਕ ਆਪਣਾ ਸੰਦੇਸ਼ ਪਹੁਚਾਉਣਾ ਚਹੁਦੇ ਹਨ।