ਪੱਬ ਵਿਚ ਹੋਈ ਲੜਾਈ ਦੌਰਾਨ ਇੱਕ ਹਲਾਕ

0
836

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਚਿਮ ਸਾ ਸੂਈ ਇਲਾਕੇ ਵਿਚ ਬੀਤੀ ਰਾਤ ਇਕ ਪੱਬ ਵਿਚ ਹੋਈ ਲੜਾਈ ਦੌਰਨਾ ਇਕ ਬੰਦਾ ਮਾਰਿਆ ਗਿਆ ਤੇ 3 ਹੋਰ ਜਖਮੀਂ ਹੋਏ।ਆਸਟਨ ਰੋਡ ਸਥਿਤ ਇਕ ਪੱਬ ਵਿੱਚ ਉਸ ਵੇਲੇ ਲੜਾਈ ਹੋ ਗਈ ਜਦ ਪ੍ਰਬੰਧਕਾਂ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿਤਾ ਪਰ ਕੁਝ ਗਾਹਕ ਪੱਬ ਵਿਚੋਂ ਜਾਣ ਲਈ ਤਿਆਰ ਨਾ ਹੋਏ। ਇਸੇ ਦੌਰਾਨ ਹੋਈ ਤਕਰਾਰ ਵਿਚ ਪੱਬ ਦੇ ਸਟਾਫ ਦੇ ਇਕ ਮੈਬਰ ਦੇ ਸਿਰ ਵਿਚ ਬੋਤਲ ਮਾਰ ਦਿੱਤੀ ਗਈ ਜੋ ਕਿ ਉਸ ਲਈ ਮਾਰੂ ਸਿੱਧ ਹੋਈ। ਪੁਲੀਸ ਹੋਰ ਜਾਚ ਕਰ ਰਹੀ ਹੈ।