ਚੀਨ ‘ਚ ਹਾਈਵੇਅ ਦਾ ਕੁਝ ਹਿੱਸਾ ਢਹਿਆ: ਘੱਟੋ-ਘੱਟ 36 ਲੋਕਾਂ ਦੀ ਮੌਤ

0
34

ਬੀਜਿੰਗ(ਏਪੀ): ਚੀਨ ਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਮੇਝੋਊ ਸ਼ਹਿਰ ਵਿੱਚ ਇੱਕ ਹਾਈਵੇਅ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ‘ਚ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਖੇਤਰ ‘ਚ ਹਾਲ ਦੇ ਦਿਨਾਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਰਾਜ ਦੇ ਨਿਊਜ਼ ਚੈਨਲ ਸੀਸੀਟੀਵੀ ਨੇ ਕਿਹਾ ਕਿ ਗੁਆਂਗਡੋਂਗ ਸੂਬੇ ਦੇ ਮੇਝੋ ਸ਼ਹਿਰ ਅਤੇ ਡਾਬੂ ਕਾਉਂਟੀ ਦੇ ਵਿਚਕਾਰ ਸੜਕ ਦਾ ਇੱਕ ਹਿੱਸਾ ਸਵੇਰੇ 2:10 ਵਜੇ ਦੇ ਕਰੀਬ ਡਿੱਗ ਗਿਆ।

31 ਲੋਕਾਂ ਨੂੰ ਬਚਾਇਆ ਗਿਆ
ਚੈਨਲ ਨੇ ਅੱਗੇ ਦੱਸਿਆ ਕਿ ਘਟਨਾ ਕਾਰਨ 18 ਵਾਹਨ ਫਸ ਗਏ ਅਤੇ 31 ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਅਤੇ ਸੜਕ ਵਿੱਚ ਕਈ ਮੀਟਰ ਚੌੜਾ ਟੋਆ ਦੇਖਿਆ।

LEAVE A REPLY

Please enter your comment!
Please enter your name here