ਹਾਂਗਕਾਂਗ ਦੇ ਪਹਿਲੇ ‘ਭੰਗੜਾ ਮੁਕਾਬਲੇ’ ‘ਚ ਨੌਜਵਾਨਾਂ ਨੇ ਪਾਈਆਂ ਧਮਾਲਾਂ

0
459

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਇਤਿਹਾਸ ‘ਚ ਪਹਿਲੀ ਵਾਰ ਕਰਵਾਏ ਗਏ ਭੰਗੜਾ ਮੁਕਾਬਲੇ ‘ਚ ਸਥਾਨਕ ਨੌਜਵਾਨਾਂ ਦੀਆਂ 6 ਟੀਮਾਂ ਵਲੋਂ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਥਿਰਕਣ ‘ਤੇ ਮਜਬੂਰ ਕਰ ਦਿੱਤਾ | ਕੈਰੀਟਾਸ ਕਮਿਊਨਿਟੀ ਸੈਂਟਰ ਅਤੇ ਪ੍ਰਬੰਧਕ ਲੋਕ ਨਾਚ ਸੁਸਾਇਟੀ ਵਲੋਂ ਕਰਵਾਏ ਗਏ ਉਕਤ ਭੰਗੜਾ ਮੁਕਾਬਲੇ ‘ਚ ‘ਵਿਰਸਾ ਨੱਚਦਾ’ ਵਲੋਂ ਪਹਿਲਾ, ‘ਸੰਦਲੀ ਪੈੜਾਂ’ ਵਲੋਂ ਦੂਸਰਾ ਅਤੇ ‘ਭੰਗੜੇ ਦੇ ਬਰੂਦ’ ਵਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ | ਅਮਰੀਕਾ ਦੇ ਸ਼ਹਿਰ ਫਰਿਜ਼ਨੋ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਭੰਗੜੇ ਦੇ ਮਹਾਂਰਥੀਆਂ ਦਿਲਕਰਨ ਸਿੰਘ ਬਰਾੜ ਤੇ ਜਸਕੀਰਤ ਕੌਰ ਬਰਾੜ ਵਲੋਂ ਬਤੌਰ ਜੱਜ ਇਸ ਮੁਕਾਬਲੇ ‘ਚ ਸ਼ਿਰਕਤ ਕੀਤੀ ਗਈ | ਇਸ ਪ੍ਰੋਗਰਾਮ ‘ਚ ਲਾਇਨ ਡਾਂਸ, ਬਾਲੀਵੁੱਡ ਡਾਂਸ, ਸਿੰਗਰ ਮਨਕੀਰਤ ਰੰਧਾਵਾ ਅਤੇ ਫਨਜਾਬੀ ਭੰਗੜਾ ਗਰੁੱਪ ਹਾਂਗਕਾਂਗ ਵਲੋਂ ਆਪਣੀ ਜ਼ਬਰਦਸਤ ਨਾਚ ਕਲਾ ਦੀ ਪੇਸ਼ਕਾਰੀ ਕਰਦਿਆਂ ਧਮਾਲਾਂ ਪਾਈਆਂ ਗਈਆਂ | ਇਸ ਪ੍ਰਤੀਯੋਗਤਾ ਦੇ ਮੋਹਰੀ ਪ੍ਰਬੰਧਕ ਹੈਰੀ ਬਾਠ ਵਲੋਂ ਇਸ ਬਿਹਤਰੀਨ ਸ਼ਾਮ ਨੂੰ ਸਫਲ ਬਣਾਉਣ ‘ਚ ਦਿੱਤੇ ਗਏ ਸਹਿਯੋਗ ਬਦਲੇ ਕੁਲਦੀਪ ਸਿੰਘ ਬੁੱਟਰ, ਸਤਰੰਗ ਇੰਟਰਨੈਸ਼ਨਲ, ਫਨਜਾਬੀ ਭੰਗੜਾ ਗਰੁੱਪ, ਅਮਨਜੋਤ ਅਤੇ ਸਿੰਘ ਵੈੱਲਫੇਅਰ, ਡਿਜ਼ਾਇਨਰ ਐਾਡ ਲੋਕ ਮੀਡੀਆ ਸ਼ੈਰੀ ਕਨਸੈਪਟ ਤੇ ਬਿਯੋਨਡ ਦਾ ਬਾਉਂਡਰੀਜ਼, ਨਿਕਸ ਐਾਡ ਟਿਕਸ ਕੁਲੈਕਸ਼ਨਜ਼, ਰਾਜ ਸਿਲਵਰ, ਟਿ੍ਪਲ ਐਫ ਸਾਲਨੀ ਗਰੁੱਪ, ਐਸਟਰਮ ਵਰਲਡ ਅਤੇ ਸਮਾਰਟ ਸਿਟੀ ਬਿੱਗ ਡਰੀਮ ਆਦਿਕ ਅਦਾਰਿਆਂ ਦਾ ਧੰਨਵਾਦ ਕੀਤਾ |