ਗੁਰਦੁਆਰਾ ਗੁਰੂ ਨਾਨਕ ਦਰਬਾਰ (ਤੁੰਗ-ਚੁੰਗ) ਵਿਖੇ ਦਸਤਾਰ ਸਿਖਲਾਈ, ਪੰਜਾਬੀ ਅਤੇ ਗੁਰਮਤਿ ਕਲਾਸਾਂ ਦੀ ਆਰੰਭਤਾ

0
431

ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਤੁੰਗ-ਚੁੰਗ ਇਲਾਕੇ ‘ਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਬੱਚਿਆਂ ਲਈ ਦਸਤਾਰ ਸਿਖਲਾਈ ਸਮੇਤ ਪੰਜਾਬੀ ਭਾਸ਼ਾ ਅਤੇ ਗੁਰਮਤਿ ਦੀਆਂ ਕਲਾਸਾਂ ਦੀ ਆਰੰਭਤਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੀਤੀ ਗਈ | ਪ੍ਰਬੰਧਕਾਂ ਮੁਤਾਬਿਕ ਦਸਤਾਰ ਸਿਖਲਾਈ ਲਈ 9 ਸਾਲ ਤੋਂ ਉੱਪਰ ਦੇ ਬੱਚਿਆਂ ਲਈ 6 ਹਫ਼ਤੇ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਹਰ ਹਫ਼ਤੇ ਇਕ ਕਲਾਸ ਲਗਾਈ ਜਾਵੇਗੀ ਅਤੇ ਕੋਰਸ ਪੂਰਾ ਹੋਣ ‘ਤੇ ਸਿਖਿਆਰਥੀਆਂ ਦੇ ਸੁੰਦਰ ਦਸਤਾਰ ਅਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ | ਹਫ਼ਤਾਵਾਰੀ ਪੰਜਾਬੀ ਭਾਸ਼ਾ ਅਤੇ ਗੁਰਮਤਿ ਸਿਖਲਾਈ ਦੀਆਂ ਕਲਾਸਾਂ ਹੈੱਡ ਗ੍ਰੰਥੀ ਭਾਈ ਕਰਨਵੀਰ ਸਿੰਘ ਵਲੋਂ ਲਗਾਈਆਂ ਜਾਣਗੀਆਂ | ਇਨਾਂ ਸਿਖਲਾਈ ਕਲਾਸਾਂ ਵਿਚ ਜਿਥੇ ਬੱਚਿਆਂ ਨੇ ਵਡੀ ਗਿਣਤੀ ਵਿਚ ਹਾਜਰੀ ਲੁਆਈ ਉਥੇ ਹੀ ਵਲਟੀਅਰਾਂ ਅਤੇ ਮਾਤਾ ਪਿਤਾ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।