ਹਾਂਗਕਾਂਗ ਦੇ ਪੰਜਾਬੀ ਭੰਗੜਾ ਗਰੁੱਪ ਨੇ ਪਾਈਆਂ ਸਿੰਗਾਪੁਰ ‘ਚ ਧਮਾਲਾਂ

0
907

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਪੰਜਾਬੀ ਭੰਗੜਾ ਗਰੁੱਪ ਵਲੋਂ ਆਪਣੀ ਸ਼ਾਨਦਾਰ ਪੇਸ਼ਕਾਰੀ ਦਾ ਲੋਹਾ ਮੰਨਵਾਉਂਦਿਆਂ ਸਿੰਗਾਪੁਰ ਦੇ ਮਸ਼ਹੂਰ ਰੈੱਡ ਡਾਟ ਕੰਪੀਟਿਸ਼ਨ 2019 ‘ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਜਿੱਥੇ ਸਿੰਗਾਪੁਰ ਵਸਦੇ ਪੰਜਾਬੀਆਂ ਦੀ ਵਾਹ-ਵਾਹੀ ਲੁੱਟੀ ਉੱਥੇ ਹਾਂਗਕਾਂਗ ਵਾਸੀ ਪੰਜਾਬੀ ਭਾਈਚਾਰੇ ਲਈ ਮਾਣ ਭਰੀ ਪ੍ਰਾਪਤੀ ਕੀਤੀ | ਇਸ ਮੁਕਾਬਲੇ ‘ਚ ਜੋਸ਼ੀਲੇ ਭੰਗੜਾ ਸਿੰਗਾਪੁਰ ਵਲੋਂ ਦੂਸਰਾ ਅਤੇ ਸ਼ੇਰੇ ਪੰਜਾਬ ਭੰਗੜਾ ਸਿੰਗਾਪੁਰ ਵਲੋਂ ਤੀਸਰਾ ਸਥਾਨ ਪ੍ਰਾਪਤ ਕੀਤ ਗਿਆ | ਇਸ ਮੁਕਾਬਲੇ ‘ਚ ਅਮਰੀਕਾ ਅਤੇ ਸਿੰਗਾਪੁਰ ਸਮੇਤ ਹੋਰ ਦੇਸ਼ਾਂ ਦੀਆਂ ਟੀਮਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਚੰਡੀਗੜ੍ਹ ਦੀ ਟੀਮ ਭੰਗੜਾ ਲਵਰਜ਼ ਵਲੋਂ ਗੈਸਟ ਆਈਟਮ ਪੇਸ਼ ਕਰ ਕੇ ਚੰਗਾ ਰੰਗ ਬੰਨਿ੍ਹਆ ਗਿਆ | ਪੰਜਾਬੀ ਭੰਗੜਾ ਗਰੁੱਪ ਦੇ ਕੋਚ ਹੈਰੀ ਬਾਠ, ਕੈਪਟਨ ਨਵਨਪ੍ਰੀਤ ਕੌਰ, ਵਾਈਸ ਪ੍ਰਧਾਨ ਜਸਵਿੰਦਰ ਕੌਰ, ਟੀਮ ਮੈਂਬਰਾਂ ਮੋਹਿਤ ਗੁਡਵਾਨੀ, ਰਮਨਦੀਪ ਕੌਰ, ਸੁਖਵਿੰਦਰ ਕੌਰ, ਅਮਰੀਕ ਸਿੰਘ ਅਤੇ ਇਮਾਨਦੀਪ ਕੌਰ ਨੇ ਸਾਂਝੇ ਤੌਰ ‘ਤੇ ਇਸ ਜਿੱਤ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਮੁਕਾਬਲੇ ‘ਚ ਸਹਿਯੋਗ ਮਿ. ਪ੍ਰਵੇਜ਼ ਆਰ. ਸ਼ਰੌਫ਼, ਐੱਮ.ਐੱਚ. ਅਤੇ ਮਰਹੂਮ ਮਿ. ਰੂਸੀ ਐੱਮ. ਸ਼ਰੌਫ਼, ਬੀ.ਬੀ.ਐੱਸ. ਅਤੇ ਐੱਮ.ਬੀ.ਈ. ਆਦਿਕ ਅਦਾਰਿਆਂ ਦਾ ਧੰਨਵਾਦ ਕੀਤਾ ਗਿਆ |