ਪੰਜਾਬੀ ਵਿਰਸੇ ਦੇ ਅੰਗ-ਗਹਿਣੇ

0
275

ਹਾਰ-ਸ਼ਿੰਗਾਰ ਦਾ ਸਬੰਧ ਮਨੁੱਖ ਦੀ ਸੁਹਜ ਤਿਝਪਤੀ ਨਾਲ ਹੈ । ਮਨੁੱਖ ਆਪਣੇ ਆਲੇ-ਦੁਆਲੇ ਨੂੰ ਸ਼ਿੰਗਾਰਨ ਦੇ ਨਾਲ-ਨਾਲ ਆਪਣੇ-ਆਪ ਨੂੰ ਸ਼ਿੰਗਾਰਨਾ ਵਧੇਰੇ ਮਹੱਤਵਪੂਰਨ ਸਮਝਦਾ ਹੈ ।
ਜਦੋਂ ਤੋਂ ਮਨੁੱਖ ਨੇ ਕਾਦਰ ਦੀ ਕੁਦਰਤ ਨੂੰ ਸਮਝਣ ਦਾ ਯਤਨ ਸ਼ੁਰੂ ਕੀਤਾ ਹੋਵੇਗਾ, ਉਸ ਅੰਦਰ ਸ਼ਿੰਗਾਰ ਦੀ ਭਾਵਨਾ ਉਦੋਂ ਤੋਂ ਹੀ ਪੈਦਾ ਹੋਈ ਹੋਵੇਗੀ । ਸਰੀਰਕ ਖੂਬਸੂਰਤੀ ਵਿਚ ਵਾਧਾ ਕਰਨ ਲਈ ਮਨੁੱਖ ਨੇ ਜੋ ਕੁਝ ਸਿਰਜਿਆ, ਬਣਾਇਆ ਜਾਂ ਪਹਿਨਿਆ ਹੈ, ਉਹ ਉਸ ਦੇ ਹਾਰ-ਸ਼ਿੰਗਾਰ ਵਿਚ ਸ਼ਾਮਿਲ ਹੈ । ਪੁਰਾਤਨ ਪੰਜਾਬ ਵਿਚ ਸਿਰ ਤੋਂ ਪੈਰਾਂ ਤੱਕ ਸ਼ਾਇਦ ਹੀ ਕੋਈ ਅੰਗ ਬਚਦਾ ਹੋਵੇ, ਜਿਹੜਾ ਗਹਿਣਿਆਂ ਤੋਂ ਸੱਖਣਾ ਰਹਿੰਦਾ ਹੋਵੇ । ਨੱਕ ਦਾ ਗਹਿਣਾ ਪ੍ਰਾਚੀਨ ਸਮੇਂ ਵਿਚ ਨਹੀਂ ਸੀ ਹੁੰਦਾ । ਹੌਲੀ-ਹੌਲੀ ਨੱਥ, ਚੂੜਾ ਸੁਹਾਗ ਦਾ ਚਿੰਨ੍ਹ ਬਣ ਗਿਆ । ਇਨ੍ਹਾਂ ਦੋ ਗਹਿਣਿਆਂ ਦੀ ਅਣਹੋਂਦ ਕਾਰਨ ਔਰਤ ਵਿਧਵਾ ਜਾਂ ਕੁਆਰੀ ਸਮਝੀ ਜਾਂਦੀ ਸੀ । ਪੰਜਾਬੀ ਸੱਭਿਆਚਾਰ ਵਿਚ ਇਹ ਅਸੀਸ ‘ਤੇਰਾ ਨੱਥ ਤੇ ਚੂੜਾ ਬਣਿਆ ਰਹੇ’ ਇਸ ਦੀ ਲੋਕਪਿਝਅਤਾ ਵੱਲ ਹੀ ਸੰਕੇਤ ਕਰਦੀ ਹੈ ।
ਗਹਿਣਾ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹੈ । ਗਹਿਣੇ ਔਰਤ-ਮਰਦ ਦੇ ਪ੍ਰੇਮ ਅਤੇ ਉਨ੍ਹਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ
ਪੰਜਾਬ ਦੀ ਹਰ ਜਾਤੀ ਆਪਣੇ ਸ਼ੌਕ ਅਨੁਸਾਰ ਗਹਿਣੇ ਪਹਿਨਦੀ ਰਹੀ ਹੈ । ਗਹਿਣੇ ਕਈ ਧਾਤਾਂ ਜਿਵੇਂ ਸੋਨਾ, ਚਾਂਦੀ, ਤਾਂਬਾ ਅਤੇ ਪਿੱਤਲ ਆਦਿ ਤੋਂ ਬਣਦੇ ਹਨ । ਗਹਿਣੇ ਨਿਰਾ ਸ਼ਿੰਗਾਰ ਦਾ ਸਾਧਨ ਹੀ ਨਹੀਂ, ਸਗੋਂ ਇਹ ਸੰਕਟ ਸਮੇਂ ਮਨੁੱਖ ਦੀਆਂ ਆਰਥਿਕ ਲੋੜਾਂ ਵੀ ਪੂਰੀਆਂ ਕਰਦੇ ਹਨ । ਅੱਜਕਲ੍ਹ ਮਹਿੰਗਾਈ ਦੇ ਯੁੱਗ ਵਿਚ ਮਨੁੱਖ ਗ਼ਮੀ ਅਤੇ ਸ਼ਾਦੀ ਨਾਲ ਜੁੜੀਆਂ ਅਨੇਕਾਂ ਰਸਮਾਂ ਗਹਿਣੇ ਵੇਚ ਕੇ ਪੂਰੀਆਂ ਕਰਦਾ ਹੈ । ਗਹਿਣਿਆਂ ਦੀ ਸਾਡੇ ਲੋਕ-ਜੀਵਨ ਵਿਚ ਇੰਨੀ ਮਹੱਤਤਾ ਹੈ ਕਿ ਇਸ ਦਾ ਪ੍ਰਮਾਣ ਸਾਨੂੰ ਲੋਕ-ਗੀਤਾਂ ਵਿਚੋਂ ਪ੍ਰਤੱਖ ਮਿਲਦਾ ਹੈ । ਹਰ ਗਹਿਣੇ ਨਾਲ ਸਬੰਧਤ ਲੋਕ ਗੀਤ ਹੈ ।
ਪੰਜਾਬੀਆਂ ਲਈ ਸਿਰ ਤੋਂ ਪੈਰਾਂ ਤੱਕ ਸਰੀਰ ਦੇ ਅੰਗਾਂ ਲਈ ਵੱਖੋ-ਵੱਖ ਗਹਿਣੇ ਮਿਲਦੇ ਹਨ । ਪੰਜਾਬੀ ਇਸਤਰੀਆਂ ਅਤੇ ਮਰਦ ਜਿਨ੍ਹਾਂ ਗਹਿਣਿਆਂ ਦੀ ਆਮ ਵਰਤੋਂ ਕਰਦੇ ਹਨ, ਉਨ੍ਹਾਂ ਦਾ ਵਿਵਰਣ ਇਸ ਪ੍ਰਕਾਰ ਹੈ:
ਸਿਰ ਦੇ ਗਹਿਣੇ : ਚੰਦ, ਸੱਗੀ ਫੁੱਲ, ਬਘਿਆੜੀ, ਟਿੱਕਾ, ਕਲਿੱਪ, ਸ਼ਿੰਗਾਰ, ਪੱਟੀ, ਝੂੰਮਰ, ਸੂਈ ਆਦਿ ।
ਕੰਨਾਂ ਦੇ ਗਹਿਣੇ : ਕਾਂਟੇ, ਬੁੰਦੇ, ਪਿੱਪਲ ਪੱਤੀਆਂ, ਲੋਟਣ, ਸੋਨ ਚਿੜੀਆਂ, ਤੁੰਗਲ, ਮੁਰਕੀਆਂ, ਬੂਜਲੀਆਂ, ਕੋਕਰੂ, ਰੇਲਾਂ ਆਦਿ ।
ਨੱਕ ਦੇ ਗਹਿਣੇ : ਤੀਲੀ, ਲੌਾਗ, ਕੋਕਾ, ਮੇਖ, ਨੱਥ, ਮੱਛਲੀ ਆਦਿ ।
ਗਰਦਨ ਦੇ ਗਹਿਣੇ : ਕੰਢੀ, ਹਸ, ਹੱਸ ਕੰਠੀ, ਮਟਰਮਾਲਾ, ਸਿੰਗ ਤਵੀਤ, ਬੁਘਤੀਆਂ, ਤੱਗਾ, ਹਮੇਲ (ਡੋਰੀ ਵਿਚ ਪੌਾਡ ਪਰੋਏ ਹੋਣਾ ਤੱਗਾ ਹੈ, ਰੁਪਏ ਹੋਣਾ ਹਮੇਲ ਹੈ) ਆਦਿ ।
ਹੱਥਾਂ ਤੇ ਗੁੱਟ ਦੇ ਗਹਿਣੇ : ਗੌਖੜੂ, ਸਿੰਘਾੜੇ, ਲੱਛੇ, ਘੜੀ, ਚੂੜੀ, ਕੰਗਣ, ਪੱਟੀ, ਬਾਜੂਬੰਦ, ਗਜਰੇ ਆਦਿ ।
ਹੱਥਾਂ ਦੀਆਂ ਉਂਗਲਾਂ ਦੇ ਗਹਿਣੇ : ਮੁੰਦਰੀਆਂ, ਚਾਂਦੀ ਦੇ ਛੱਲੇ, ਹੱਥ ਫੁੱਲ, ਰਤਨ ਚੌਕ, ਕਲੀਚੜੀਆਂ ਆਦਿ ।
ਪੈਰਾਂ ਦੇ ਗਹਿਣੇ : ਪਟੜੀਆਂ, ਗੁਸਲਪੱਟੀ, ਪੰਜੇਬਾਂ, ਬਾਂਕਾ, ਕੁੰਡਲੀਦਾਰ ਤੋੜੇ ਆਦਿ ।
ਪੈਰਾਂ ਦੀਆਂ ਉਂਗਲਾਂ ਲਈ : ਬਿਛੂਏ, ਛੱਲੇ ਤੇ ਛੱਲੀਆਂ ਆਦਿ ।
ਬੱਚਿਆਂ ਲਈ : ਪੌਾਟੇ, ਸਗਲੇ, ਕੜੇ, ਕੰਗਣ ਆਦਿ ।
ਮਰਦਾਂ ਦੇ ਗਹਿਣੇ : ਕੈਂਠਾ, ਮਾਲਾ, ਤਵੀਤੜੀਆਂ, ਕੜੇ, ਨੱਤੀਆਂ, ਮੁੰਦਰਾਂ, ਜ਼ੰਜੀਰੀ, ਛਾਪਾਂ ਆਦਿ ।
ਪੰਜਾਬੀ ਵਧੀਆ ਖੁਰਾਕ ਖਾਣ ਦੇ ਨਾਲ-ਨਾਲ ਹਾਰ-ਸ਼ਿੰਗਾਰ ਵੱਲੋਂ ਵੀ ਘੱਟ ਨਹੀਂ ਸਨ । ਅੱਜਕਲ੍ਹ ਮਹਿੰਗਾਈ ਦੇ ਯੁੱਗ ਵਿਚ ਲੋਕ ਗਹਿਣਿਆਂ ਦੀ ਬਜਾਏ ਘਰ ਦੀਆਂ ਵਸਤਾਂ (ਫਰਿੱਜ, ਟੈਲੀਵਿਜ਼ਨ, ਕਾਰ) ਉਪਰ ਕਰਦੇ ਹਨ । ਅੱਜ ਗਹਿਣੇ ਘੱਟ ਗਏ ਹਨ । ਅੱਜਕਲ੍ਹ ਗਹਿਣਿਆਂ ਦੀ ਭੁੱਖ ਨੂੰ ਕੱਪੜੇ ਦੀ ਸਿਲਾਈ ਨਾਲ ਪੂਰਾ ਕੀਤਾ ਜਾ ਰਿਹਾ ਹੈ । ਅੱਜਕਲ੍ਹ ਸੁਨਿਆਰੇ ਦੀ ਥਾਂ ਟੇਲਰ ਮਾਸਟਰ ਨੇ ਲੈ ਲਈ ਹੈ । ਪੱਛਮੀ ਪ੍ਰਭਾਵ ਹੋਣ ਕਰਕੇ ਔਰਤਾਂ ਗਹਿਣਿਆਂ ਦਾ ਪ੍ਰਯੋਗ ਘੱਟ ਕਰਦੀਆਂ ਹਨ ਅਤੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਸੁਰਖੀ, ਪਾਊਡਰ ਜ਼ਿਆਦਾ ਲਾਉਂਦੀਆਂ ਹਨ ।

-ਅਰਵਿੰਦਰ ਕੌਰ