23 ਦਿਨਾਂ ਬਾਅਦ ਕੋਰਨਾ ਦਾ ਲੋਕਲ ਕੇਸ ਸਾਹਮਣੇ ਆਇਆ, ਸਿਹਤ ਵਿਭਾਗ ਨੂੰ ਭਾਜੜਾਂ

0
1049

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਇਕ 66 ਸਾਲਾ ਔਰਤ ਦੇ ਕੋਰਨਾ ਪੀੜਤ ਹੋਣ ਦੀ ਖਬਰ ਨੇ ਬਹੁਤ ਸਾਰੇ ਮਾਹਿਰ ਲੋਕਾਂ ਨੂੰ ਚਿੰਤਾ ਵਿੱਚ ਪਾ ਦਿਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਔਰਤ 3 ਮਹੀਨੇ ਦੌਰਾਨ ਹਾਂਗਕਾਂਗ ਤੋਂ ਬਾਹਰ ਨਹੀਂ ਗਈ ਅਤੇ ਨਾ ਹੀ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸਪੰਰਕ ਵਿਚ ਆਈ ਹੈ।ਪਤਾ ਲੱਗ ਹੈ ਕਿ ਉਹ ਬਿਮਾਰ ਹੋਣ ਤੋਂ ਬਾਅਦ 8 ਮਈ ਨੂੰ ਕੁਆਈ ਚੁੰਗ ਵਿਖੇ ਇੱਕ ਹਸਪਤਾਲ ਗਈ ਸੀ ਜਿਥੈ ਉਸ ਦੇ ਕਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ ਜਿਨਾਂ ਦਾ ਰਿਜਲਟ ਬੀਤੇ ਕੱਲ ਆਇਆ। ਇਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਬਰਾਂ ਨੂੰ ਏਕਤਾਵਾਸ਼ ਕਰ ਦਿਤਾ ਗਿਆ ਹੈ ਜਿਨਾਂ ਵਿਚੋ ਕੁਝ ਇਕ ਵਿਚ ਕਰੋਨਾ ਬਿਮਾਰੀ ਦੇ ਮੁਢਲੇ ਲੱਛਣ ਵੀ ਪਾਏ ਜਾ ਰਹੇ ਹਨ। ਸਿਹਤ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ ਕਿ ਇਹ ਔਰਤ ਕਰੋਨਾ ਕਿਥੋਂ ਲੈ ਕੇ ਆਈ। 23 ਦਿਨਾਂ ਤੋਂ ਕੋਈ ਵੀ ਲੋਕਲ ਕੇਸ ਸਾਹਮਣੇ ਨਹੀ ਆਇਆ ਸੀ ਜਿਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਹਾਂਗਕਾਂਗ ਕੋਰਨਾ ਮੁਕਤ ਹੋ ਗਿਆ ਹੈ। ਇਸ ਕਾਰਨ ਹੀ ਸਰਕਾਰ ਨੇ ਕੋਰਨਾ ਰੋਕਣ ਲਈ ਲਾਈਆਂ ਕਈ ਰੋਕਾਂ ਵਿਚ ਨਰਮੀ ਕੀਤੀ ਸੀ, ਇਸੇ ਤਹਿਤ ਸਕੂਲ਼ ਵੀ 27 ਮਈ ਤੋਂ ਸੁਰੂ ਹੋਣੇ ਹਨ।
ਕਰੋਨਾ ਨੂੰ ਨੇੜੈ ਤੋ ਸਮਝਣ ਵਾਲੇ ਮਾਹਿਰ ਲੋਕਾਂ ਦਾ ਕਹਿਣਾ ਹੈ ਕਿ ਇਸ ਕੇਸ ਤੋਂ ਬਾਅਦ ਇਹ ਸੰਭਵ ਹੈ ਕਿ ਕਰੋਨਾ ਦਾ ਅਗਲਾ ਦੌਰ ਸੁਰੂ ਹੋ ਜਾਵੇ। ਇਸ ਲਈ ਇਹ ਵੀ ਹੋ ਸਕਦਾ ਹੈ ਸਰਕਾਰ ਨੂੰ ਕੁਝ ਅਹਿਮ ਫੈਸਲੇ ਲੈਣੇ ਪੈਣ ਤਾਂ ਕਿ ਇਸ ਬਿਮਾਰੀ ਨੂੰ ਹੋਰ ਵੱਧਣ ਤੋੰ ਰੋਕਿਆ ਜਾ ਸਕੇ। ਅਜਿਹੇ ਵਿਚ ਸਕੂਲ਼ਾਂ ਨੂੰ ਨਹੀਂ ਖੋਲਣਾ ਚਾਹੀਦਾ। ਮਾਹਿਰਾਂ ਅਨੁਸਾਰ ਜੇ 28 ਦਿਨਾਂ ਤੱਕ ਕੋਈ ਲੋਕਲ ਕੇਸ਼ ਸਾਹਮਣੇ ਨਹੀਂ ਆਉਦਾ ਤਾ ਹੀ ਹਾਂਗਕਾਂਗ ਨੂੰ ਕੋਰਨਾ ਮੁਕਤ ਮੰਨਿਆ ਜਾਦਾ ਹੈ। ਇਸੇ ਦੌਰਨਾ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਵੂਹਾਨ(ਚੀਨ) ਵਿਚ ਨਵੇਂ ਕੇਸ ਸਾਹਮਣੇ ਆਉਣੇ ਸੁਰੂ ਹੋ ਗਏ ਹਨ ਜਿਸ ਤੇ ਉਥੇ ਦੇ ਸਿਹਤ ਅਧਿਕਾਰੀਆਂ ਨੂੰ ਭਾਜੜਾ ਪੈ ਗਈਆਂ ਹਨ ।

ਤਾਜ਼ਾ ਜਾਣਕਾਰੀ ਆ ਰਹੀ ਹੈ ਕਿ ਕਰੋਨਾ ਪੀੜਤ ਔਰਤ ਦੀ ਪੋਤੀ/ਦੋਹਤੀ(granddaughter) ਵੀ ਕੋਰਨਾ ਪਾਜਿਟਿਵ।