ਐਤਵਾਰ ਨੂੰ ਆ ਰਹੀ ਹੈ ਦਿੱਲੀ ਤੋ ਪਹਿਲੀ ਉਡਾਣ

0
1436

ਹਾਂਗਕਾਂਗ(ਪੰਜਾਬੀ ਚੇਤਨਾ): ਅਖੀਰ ਭਾਰਤ ਵਿਚ ਫਸੇ ਹਾਂਗਕਾਂਗ ਵਾਸੀਆਂ ਲਈ ਇਹ ਖੁਸੀਂ ਦੀ ਖਬਰ ਹੈ ਕਿ ਇਨਾਂ ਲਈ ਪਹਿਲੀ ਉਡਾਣ ਐਤਵਾਰ ਨੂੰ ਦਿੱਲੀ ਤੋ ਚੱਲ ਰਹੀ ਹੈ। ਹਾਂਗਕਾਂਗ ਸਰਕਾਰ ਵੱਲੌ ਇਸ ਦੀ ਸੂਚਨਾ ਮਡੀਏ ਨੂੰ ਦਿੱਤੀ ਗਈ।ਦਿੱਲੀ ਤੋਂ ਚੱਲਣ ਵਾਲੀ ਇਸ ਉਡਾਨ ਰਾਹੀ ਸਿਰਫ ਦਿੱਲੀ ਅਤੇ ਆਸ ਪਾਸ ਦੇ 200 ਦੇ ਕਰੀਬ ਮੁਸਾਫਰ ਹੀ ਆ ਸਕਣਗੇ।ਇਸ ਲਈ ਪਹਿਲ ਗਰਭਵਤੀ ਮਾਵਾਂ, ਬੱਚਿਆ, ਬਿਮਾਰੀ ਵਿਅਕਤੀਆਂ ਅਤੇ ਉਨਾਂ ਨਾਲ ਗਏ ਲੋਕਾਂ ਨੂੰ ਹੋਵੇਗੀ। ਇਹ ਵੀ ਪਤਾ ਲੱਗਾ ਹੈ ਕਿ ਇਸ ਲਈ ਏਅਰ ਇੰਡੀਆ ਦਾ ਜਹਾਜ ਹਾਂਗਕਾਂਗ ਸਰਾਕਰ ਨੇ ਕਰਾਏ ਤੇ ਲਿਆ ਹੈ। ਇਸ ਯਾਤਰਾ ਲਈ ਪ੍ਰਤੀ ਵਿਅਕਤੀ ਟਿਕਟ 8000 ਹਾਂਗਕਾਂਗ ਡਾਲਰ ਦੱਸੀ ਜਾਰ ਰਹੀ ਹੈ। ਇਥੇ ਇਹ ਯਾਦ ਕਾਰਵਾਇਆ ਜਾਦਾ ਹੈ ਕਿ 3600 ਹਾਂਗਕਾਂਗ ਵਾਸੀ ਭਾਰਤ ਵਿਚ ਫਸੇ ਹੋਏ ਹਨ ਤੇ ਭਾਰਤ ਤੋਂ ਲਾਕਡਾਊਨ ਕਰਨਾ ਸਭ ਉਡਾਨਾ ਬੰਦ ਹਨ।ਪੰਜਾਬ ਵਿਚ ਫਸੇ ਲੋਕਾਂ ਦੀ ਵਾਰੀ ਕਦ ਆਵੇਗੀ ਇਸ ਬਾਰੇ ਅਜੇ ਕੁਝ ਨਹੀ ਪਤਾ ਲੱਗ ਰਿਹਾ।
ਇਸੇ ਦੌਰਾਨ ਸਿਹਤ ਵਿਭਾਗ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਭਾਰਤ ਸਮੇਤ ਕਈ ਖਾਸ ਦੇਸਾਂ ਵਿਚੋ ਲਿਆਦਾ ਲੋਕਾਂ ਨੂੰ ਇਕਾਂਤਵਾਸ ਵਿਚ 14 ਦਿਨ ਰੱਖਣਾ ਇਸ ਲਈ ਜਰੂਰੀ ਹੈ ਕਿਉ ਜੋ ਇਨਾਂ ਦੇਸਾਂ ਵਿਚ ਲੋਕਾਂ ਦੇ ਕਰੋਨਾ ਕੇਸ ਬਹੁਤ ਹੋ ਰਹੇ ਹਨ ਤੇ ਉਥੇ ਟੈਸਟ ਬਹੁਤ ਘੱਟ ਕੀਤੇ ਜਾਦੇ ਹਨ।