ਪੁਲੀਸ ਨੇ 100 ਦਿਨਾਂ ਦੇ ਅਦੋਲਨ ਦੌਰਾਨ ਕੁਲ 1453 ਫੜੇ

0
293

ਹਾਂਗਕਾਂਗ(ਪਚਬ):ਪੁਲੀਸ ਅਨੁਸਾਰ ਬੀਤੇ ਸ਼ੁਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਦੌਰਾਨ ਕੁਲ 89 ਵਿਅਕਤੀ ਗਿਰਫਤਾਰ ਕੀਤੇ ਜਿਨਾਂ ਦੀ ਉਮਰ 13-67 ਸਾਲ ਵਿਚਕਾਰ ਦੱਸੀ ਗਈ ਹੈ। ਇਨਾਂ ਵਿਚ 77 ਮਰਦ ਅਤੇ 12 ਔਰਤਾਂ ਹਨ।ਪੁਲੀਸ ਨੇ ਇਹ ਵੀ ਜਾਣਕਰੀ ਦਿੱਤੀ ਕਿ ਹਵਾਲਗੀ ਬਿੱਲ ਅਦੋਲਨ ਦੌਰਾਨ ਹੁਣ ਤੱਕ ਕੁਲ 1453 ਵਿਅਕਤੀ ਫੜੈ ਗਏ ਹਨ ਜਿਨਾਂ ਵਿਚ 1173 ਮਰਦ ਅਤੇ 280 ਔਰਤਾਂ ਹਨ ਜਿੁਨਾਂ ਦੀ ਉਮਰ 12-72 ਸਾਲ ਵਿਚਕਾਰ ਹੈ।
ਪੁਲੀਸ਼ ਨੇ ਐਤਵਾਰ ਨੂੰ ਕੁਲ 32 ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਤੋ ਇਲਾਵਾ ਭੀੜ ਨੂੰ ਕਾਬੂ ਕਰਨ ਲਈ 11 ਰਬੜ ਅਤੇ 12 ਸਪੌਜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਗਈ।
500 ਡਾਕਟਰਾਂ ਅਤੇ ਨਰਸਾਂ ਨੇ ਪੁਲੀਸ਼ ਦੇ ਹੱਕ ਵਿਚ ਕਈ ਅਖਬਾਰਾਂ ਵਿਚ ਇਸਤਿਹਾਰ ਦਿੱਤੇ।
ਪੁਲੀਸ ਮੁੱਖੀ ਸਟੀਫਨ ਲੋ ਨੇ ਪੁਲੀਸ ਕਰਮੀਆਂ ਨੂੰ ਸੁਨੁਹੇ ਭੇਜ ਕੇ ਉਨਾਂ ਦੇ ਕੰਮ ਦੀ ਸਲਾਘਾ ਕੀਤੀ ਹੈ॥ ਉਨਾ ਕਿਹ ਕਿ ਪਿਛਲੇ 100 ਦਿਨਾਂ ਦੌਰਾਨ ਪੁਲੀਸ ਤੇ ਬਹੁਤ ਦਬਾਅ ਸੀ ਪਰ ਫਿਰ ਵੀ ਉਨਾਂ ਨੇ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ ਹੈ।
ਇਕ ਵਾਰ ਫਿਰ ਪੁਲੀਸ ਪੱਖਪਾਤ ਦੇ ਦੋਸ਼ ਲੱਗ ਰਹੇ ਹਨ ਕਿ ਐਤਵਾਰ ਨੂੰ ਨਾਰਥ ਪੁਇਟ ਵਿਖੇ ਉਨਾ ਨੇ ਚੀਨੀ ਪੱਖੀ ਲੋਕਾਂ ਦਾ ਮਦਦ ਕੀਤੀ।
ਵਾਨਚਾਈ ਸਥਿਤ ਟੈਕਸ ਵਿਭਾਗ ਦੀ ਬਿਲਡਿੰਗ ਵਿਚ ਕੁਝ ਲੋਕਾਂ ਨੇ ਹਾਵਲਗੀ ਬਿੱਲ ਦੇ ਵਿਰੋਧ ਵਿਚ ਧਰਨਾ ਦਿਤਾ।
ਐਤਵਾਰ ਨੂਂ ਇਕ ਵਾਰ ਫਿਰ ਵਿਖਾਵਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਐਮ ਟੀ ਆਰ ਦੇ ਸਟੇਸ਼ਨਾ ਨੂੰ ਹੋਣਾ ਪਿਆ, ਜਿਸ ਵਿਚ ਸਭ ਤੋਂ ਵੱਧ ਨੁਕਸਾਨ ਵਾਨਚਾਈ ਸਟੇਸਨ ਦਾ ਹੋਇਆ। ਇਨੇ ਨੁਕਸਾਨ ਤੋਂ ਬਾਅਦ ਵੀ ਅੱਜ ਸਵੇਰੇ ਸਭ ਸਟੇਸ਼ਨਾਂ ਆਮ ਵਾਂਗ ਖੁੱਲੇ ।