ਹਾਂਗਕਾਂਗ ‘ਚ 53ਵਾਂ ਗੁਰੂ ਨਾਨਕ ਹਾਕੀ ਟੂਰਨਾਮੈਂਟ ਸਿੰਘ ਸਭਾ ਸਪੋਰਟਸ ਕਲੱਬ ਨੇ ਜਿੱਤਿਆ।

0
258
ਹਾਂਗਕਾਂਗ 'ਚ 53ਵਾਂ ਗੁਰੂ ਨਾਨਕ ਹਾਕੀ ਟੂਰਨਾਮੈਂਟ
ਹਾਂਗਕਾਂਗ 'ਚ 53ਵਾਂ ਗੁਰੂ ਨਾਨਕ ਹਾਕੀ ਟੂਰਨਾਮੈਂਟ

ਹਾਂਗਕਾਂਗ 12 ਦਸੰਬਰ (ਢੁੱਡੀਕੇ) ਪਿਛਲੇ ਦਿਨੀ 53ਵਾਂ ਗੁਰੂ ਨਾਨਕ ਹਾਕੀ ਟੂਰਨਾਮੈਂਟ ਬੜੀ ਧੂਮਧਾਮ ਨਾਲ ਹੈਪੀ ਵੈਲੀ ਦੇ ਹਾਕੀ ਗਰਾਂਊਡ ਚ ਕਰਵਾਇਆ ਗਿਆ, ਕਾਫੀ ਸਾਲਾਂ ਬਾਅਦ ਇਸ ਟੂਰਨਾਮੈਂਟ ਚ ਜੋਸ਼ੋ ਖਰੋਸ਼ ਦੇਖਿਆ ਗਿਆ। ਇਸ ਵਾਰ ਇਸ ਟੂਰਨਾਮੈਂਟ ਚ 26 ਟੀਮਾਂ ਨੇ ਭਾਗ ਲਿਆ, ਇਸ ਟੂਰਨਾਮੈਂਟ ਚ ਕੱਪ, ਪਲੇਟ ਤੇ ਕੌਲੀ (BOWL) ਦੇ ਮੁਕਾਬਲੇ ਕਰਵਾਏ ਗਏ, ਸਾਰਾ ਦਿਨ ਹੈਪੀ ਵੈਲੀ ਚ ਰੌਣਕਾਂ ਲੱਗੀਆਂ ਰਹੀਆਂ, ਕੌਲੀ ਮੁਕਾਬਲੇ ਚ KNS ( ਖ਼ਾਲਸਾ ਨੌਜਵਾਨ ਸਭਾ) ਨੂੰ ਫੁੱਟਬਾਲ ਕਲੱਬ ਐਫ ਨੇ ਹਰਾਇਆ ਤੇ ਕੌਲੀ ਤੇ ਕਬਜ਼ਾ ਕੀਤਾ, ਪਲੇਟ ਮੁਕਾਬਲੇ ਚ SSSC (ਸਿੰਘ ਸਭਾ) ਨੇ ਕੇ ਸੀ ਸੀ ਕਲੱਬ ਨੂੰ ਹਰਾਇਆ ਤੇ ਪਲੇਟ ਜੇਤੂ ਅਖਵਾਇਆ, ਅਖੀਰ ਕੱਪ ਦਾ ਫਾਈਨਲ ਮੁਕਾਬਲਾ ਖ਼ਾਲਸਾ ਸਪੋਰਟਸ ਕਲੱਬ ਤੇ ਸਿੰਘ ਸਭਾ ਸਪੋਰਟਸ ਕਲੱਬ ਵਿਚਕਾਰ ਹੋਇਆ ਜਿਸ ਲਈ ਦਰਸ਼ਕ ਬਹੁਤ ਜੋਸ਼ ਚ ਸਨ, ਸਿੰਘ ਸਭਾ ਸਪੋਰਟਸ ਕਲੱਬ ਨੇ ਵਧੀਆ ਪ੍ਰਦਰਸ਼ਨ ਕਰਕੇ ਪਿਛਲੇ ਸਾਲ ਦੀ ਇਸ ਟੂਰਨਾਮੈਂਟ ਦੀ ਜੇਤੂ ਟੀਮ ਖ਼ਾਲਸਾ ਸਪੋਰਟਸ ਕਲੱਬ ਨੂੰ ਜ਼ੀਰੋ ਦੇ ਮੁਕਾਬਲੇ ਤਿੰਨ ਗੋਲਾਂ ਤੇ ਹਰਾਇਆ ਤੇ ਕੱਪ ਤੇ ਕਾਬਜ਼ ਹੋਏ, ਪੂਰੇ ਤਿੰਨ ਸਾਲ ਬਾਅਦ ਪਿੜ ਚ ਉੱਤਰੀ ਸਿੰਘ ਸਭਾ ਸਪੋਰਟਸ ਹਾਕੀ ਕਲੱਬ ਲਈ ਇਹ ਸਾਲ ਬੜਾ ਵਧੀਆ ਸਾਬਤ ਹੋ ਰਿਹਾ ਹੈ, ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ ਚ ਇਹ ਟੀਮ ਦੁਸਰੇ ਸਥਾਨ ਤੇ ਆਈ ਸੀ। ਇਸ ਟੂਰਨਾਮੈਂਟ ਦੀ ਕਾਮਯਾਬੀ ਦਾ ਸਿਹਰਾ ਵਲੰਟੀਅਰਾਂ ਦੀ ਟੀਮ, ਗੁਰੂਘਰ ਮੈਨੇਜਮੈਂਟ ਕਮੇਟੀ, ਹਾਕੀ ਹਾਂਗਕਾਂਗ ਚੀਨ, ਸਾਰੀਆਂ ਹਾਕੀ ਕਲੱਬਾਂ, ਸਾਰੇ ਦਰਸ਼ਕਾਂ ਤੇ ਟੀਮਾਂ ਸਿਰ ਜਾਂਦਾ ਹੈ। ਇਸ ਟੂਰਨਾਮੈਂਟ ਚ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਧਾਨ ਭਾਈ ਭਗਤ ਸਿੰਘ ਫੂਲ, ਪੰਜਾਬ ਯੂਥ ਕਲੱਬ ਪ੍ਰਧਾਨ ਭਾਈ ਗੁਰਦੇਵ ਸਿੰਘ ਗਾਲਿਬ ਤੇ ਟੀਮ, ਅਤੇ ਹਾਕੀ ਹਾਂਗਕਾਂਗ ਚੀਨ ਦੇ ਪ੍ਰਧਾਨ ਬਿਲੀ ਡਿਲਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਯਾਦ ਰਹੇ ਬਿਲੀ ਡਿਲਨ ਨੂੰ 1969 ਚ ਪਹਿਲੇ ਗੁਰੂ ਨਾਨਕ ਹਾਕੀਟੂਰਨਾਮੈਂਟ ਚ ਖੇਡਣ ਦਾ ਮਾਣ ਵੀ ਪ੍ਰਾਪਤ ਹੈ। ਇਹ ਟੂਰਨਾਮੈਂਟ ਸ੍ਰ ਕੰਵਲਜੀਤ ਸਿੰਘ ਢਿੱਲੋਂ ਐਮ ਡੀ ਠੁਕਰਾਲ ਕਾਰਪੋਰੇਸ਼ਨ ਵੱਲੋਂ ਸਪਾਂਸਰ ਕੀਤਾ ਗਿਆ ਸੀ।
ਇਸ ਦੀ ਖਾਸ ਗੱਲ ਇਹ ਰਹੀ ਇੱਕ ਤਾਂ ਇਸ ਵਿੱਚ ਚੀਨਿਆ ਦੀ ਟੀਮ ਵੱਲੋਂ ਡਰੈਗਨ ਡਾਂਸ ਦੀ ਪਰਫਾਰਮੈਂਸ ਤੇ ਇਨਾਮ ਦੀ ਵੰਡ ਇੱਕ ਬਕਾਇਦਾ ਰੈਡ ਕਾਰਪਿਟ ਸਟੇਜ ਬਣਾ ਕੇ ਕੀਤੀ ਗਈ, ਇਨਾਮਾਂ ਦੀ ਵੰਡ ਭਾਰਤੀ ਸਫ਼ਾਰਤਖ਼ਾਨੇ ਦੇ ਚੀਫ ਜਨਰਲ ਸ੍ਰੀ ਮਤੀ ਸਤਵੰਤ ਖਨਾਲੀਆ, ਕੇ ਵੈਂਕਟਾ ਰਮਨਾ ਕੌਂਸਲ (HOC) ਭਾਰਤੀ ਸਫਾਰਤਖਾਨਾ, ਹਰਵਿੰਦਰ ਸਿੰਘ ਹੈਰੀ ਬੰਗਾ CEO & Co Founder Caravel group/ ਚੇਅਰਮੈਨ ਐਗਜ਼ੀਕਿਊਟਿਵ ਕਮੇਟੀ ਖ਼ਾਲਸਾ ਦੀਵਾਨ ਤੇ ਪ੍ਰਧਾਨ ਭਗਤ ਸਿੰਘ ਫੂਲ ਵੱਲੋਂ ਕੀਤੀ ਗਈ। ਕਾਫੀ ਸਾਲਾਂ ਬਾਅਦ ਦੇਖਿਆ ਗਿਆ ਕਿ ਦਰਸ਼ਕਾਂ ਨੇ ਇਸ ਟੂਰਨਾਮੈਂਟ ਦਾ ਪੂਰਾ ਅਨੰਦ ਮਾਣਿਆ, ਇਸ ਟੂਰਨਾਮੈਂਟ ਚ ਐਮ ਸੀ ਦੀ ਭੂਮਿਕਾ ਦੀਪ ਵਿਨਰ ਤੇ ਦੇਬਾ ਵੀਰ ਵੱਲੋਂ ਨਿਭਾਈ ਗਈ। ਅਖੀਰ ਤੇ ਗੁਰੂ ਘਰ ਦੇ ਪ੍ਰਧਾਨ ਭਾਈ ਭਗਤ ਸਿੰਘ ਫੂਲ ਵੱਲੋਂ ਭਾਰਤੀ ਸਫਾਰਤਖਾਨੇ, ਸਾਰੇ ਵਲੰਟੀਅਰਾਂ, ਸਾਰੀਆਂ ਹਾਕੀ ਕਲੱਬਾਂ ਤੇ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਹ ਟੂਰਨਾਮੈਂਟ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਤੇ ਅਗਲੇ ਸਾਲ ਹੋਣ ਵਾਲੇ ਗੁਰੂ ਨਾਨਕ ਹਾਕੀ ਕੱਪ ਦੀ ਉਡੀਕ ਨਾਲ ਸਮਾਪਤ ਹੋਇਆ।