ਪਗੜੀ ਸੰਭਾਲ ਜੱਟਾ ਲਹਿਰ

0
388

ਅਜੀਤ ਸਿੰਘ ਜਿਨ੍ਹਾਂ ਦੀ ਅਗਵਾਈ ਵਿੱਚ ਪੰਜਾਬੀਆਂ ਨੇ ਅੰਗਰੇਜ਼ਾਂ ਤੋਂ ਖੇਤੀ ਕਾਨੂੰਨ ਰੱਦ ਕਰਵਾਏ
ਆਪਣੇ ਲੇਖ ‘ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦਾ ਪਹਿਲਾ ਉਭਾਰ’ ਵਿੱਚ ਭਗਤ ਸਿੰਘ ਨੇ ਲਿਖਿਆ ਹੈ-ਜੋ ਨੌਜਵਾਨ ਲੋਕਮਾਨਿਆ ਪ੍ਰਤੀ ਵਿਸ਼ੇਸ਼ ਤੌਰ ‘ਤੇ ਆਕਰਸ਼ਿਤ ਹੋਏ ਸਨ, ਉਨ੍ਹਾਂ ਵਿੱਚੋਂ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਹੀ ਦੋ ਪੰਜਾਬੀ ਜਵਾਨ ਕਿਸ਼ਨ ਸਿੰਘ ਅਤੇ ਮੇਰੇ ਸਤਿਕਾਰਯੋਗ ਚਾਚਾ ਸ. ਅਜੀਤ ਸਿੰਘ ਜੀ ਸਨ।
ਆਪਣੇ ਲੇਖ ‘ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦਾ ਪਹਿਲਾ ਉਭਾਰ’ ਵਿੱਚ ਭਗਤ ਸਿੰਘ ਨੇ ਲਿਖਿਆ ਹੈ-ਜੋ ਨੌਜਵਾਨ ਲੋਕਮਾਨਿਆ ਪ੍ਰਤੀ ਵਿਸ਼ੇਸ਼ ਤੌਰ ‘ਤੇ ਆਕਰਸ਼ਿਤ ਹੋਏ ਸਨ, ਉਨ੍ਹਾਂ ਵਿੱਚੋਂ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਹੀ ਦੋ ਪੰਜਾਬੀ ਜਵਾਨ ਕਿਸ਼ਨ ਸਿੰਘ ਅਤੇ ਮੇਰੇ ਸਤਿਕਾਰਯੋਗ ਚਾਚਾ ਸ. ਅਜੀਤ ਸਿੰਘ ਜੀ ਸਨ।
1903 ਵਿੱਚ ਹੀ ਉਨ੍ਹਾਂ ਦਾ ਵਿਆਹ ਕਸੂਰ ਦੇ ਸੂਫ਼ੀ ਵਿਚਾਰਾਂ ਵਾਲੇ ਧਨਪਤ ਰਾਏ ਦੀ ਪੁੱਤਰੀ ਹਰਨਾਮ ਕੌਰ ਨਾਲ ਹੋਇਆ। 1906 ਦੀ ਕਲਕੱਤਾ ਕਾਂਗਰਸ ਦੀ ਪ੍ਰਧਾਨਗੀ ਦਾਦਾ ਭਾਈ ਨਾਰੋਜੀ ਨੇ ਕੀਤੀ ਸੀ।
ਉੱਥੇ ਹੀ ਅਜੀਤ ਸਿੰਘ ਤਿਲਕ ਤੋਂ ਬੇਹੱਦ ਪ੍ਰਭਾਵਿਤ ਹੋਏ ਸਨ, ਇੱਥੋਂ ਵਾਪਸ ਆ ਕੇ ਦੋਵੇਂ ਭਰਾਵਾਂ-ਕਿਸ਼ਨ ਸਿੰਘ ਅਤੇ ਅਜੀਤ ਸਿੰਘ ਨੇ ‘ਭਾਰਤ ਮਾਤਾ ਸੁਸਾਇਟੀ’ ਜਾਂ ‘ਅੰਜੁਮਨ-ਮੁਹੱਬਬਾਨੇ ਵਤਨ’ ਦੀ ਸਥਾਪਨਾ ਕੀਤੀ ਅਤੇ ਅੰਗਰੇਜ਼ਾਂ ਦੇ ਵਿਰੋਧੀ ਕਿਤਾਬਚੇ ਛਾਪਣੇ ਸ਼ੁਰੂ ਕੀਤੇ।
ਅੰਗਰੇਜ਼ਾਂ ਦੇ ਖੇਤੀ ਕਾਨੂੰਨ
1907 ਵਿੱਚ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ, ਜਿਸ ਵਿਰੁੱਧ ਪੰਜਾਬ ਦੇ ਕਿਸਾਨਾਂ ਵਿੱਚ ਬੇਹੱਦ ਰੋਸ ਦੀ ਭਾਵਨਾ ਪੈਦਾ ਹੋਈ। ਅਜੀਤ ਸਿੰਘ ਨੇ ਅੱਗੇ ਵਧ ਕੇ ਕਿਸਾਨਾਂ ਨੂੰ ਸੰਗਠਿਤ ਕੀਤਾ ਅਤੇ ਪੂਰੇ ਪੰਜਾਬ ਵਿੱਚ ਰੋਸ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਲਾਲਾ ਲਾਜਪਤ ਰਾਏ ਨੂੰ ਬੁਲਾਇਆ ਗਿਆ।
ਇਨ੍ਹਾਂ ਤਿੰਨੋਂ ਕਾਨੂੰਨਾਂ ਦਾ ਜ਼ਿਕਰ ਭਗਤ ਸਿੰਘ ਨੇ ਆਪਣੇ ਉਪਰੋਕਤ ਲੇਖ ਵਿੱਚ ਕੀਤਾ ਹੈ।
ਉਨ੍ਹਾਂ ਨੇ ਲਿਖਿਆ, ‘ਨਵਾਂ ਕਾਲੋਨੀ ਐਕਟ ਜਿਸ ਤਹਿਤ ਕਿਸਾਨਾਂ ਦੀ ਜ਼ਮੀਨ ਜ਼ਬਤ ਹੋ ਸਕਦੀ ਸੀ, ਵਧਿਆ ਹੋਇਆ ਮਾਲੀਆ (Revenue) ਅਤੇ ਬਾਰੀ ਦੋਆਬ ਨਹਿਰ ਦੇ ਪਾਣੀ ਦੀਆਂ ਵਧੀਆਂ ਹੋਈਆਂ ਦਰਾਂ ਸਨ।’
‘ਝੰਗ ਸਿਆਲ’ ਪੱਤ੍ਰਿਕਾ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਪੁਲਿਸ ਦੀ ਨੌਕਰੀ ਛੱਡ ਕੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਮਾਰਚ 1907 ਦੀ ਲਾਇਲਪੁਰ ਦੀ ਇੱਕ ਵੱਡੀ ਸਭਾ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਵਿਤਾ ‘ਪਗੜੀ ਸੰਭਾਲ ਜੱਟਾ’ ਪੜ੍ਹੀ ਜਿਸ ਵਿੱਚ ਕਿਸਾਨਾਂ ਦੇ ਸ਼ੋਸ਼ਣ ਦੀ ਦਰਦ ਭਰੀ ਦਾਸਤਾਂ ਦਾ ਵਰਣਨ ਹੈ।
ਗੁਲਾਮ ਨਬੀ ਅਜ਼ਾਦ ਨੇ ਰਾਜ ਸਭਾ ਵਿੱਚ ਅਜੀਤ ਸਿੰਘ ਬਾਰੇ ਕੀ ਕਿਹਾ
ਉਹ ਕਵਿਤਾ ਇੰਨੀ ਹਰਮਨਪਿਆਰੀ ਹੋਈ ਕਿ ਉਸ ਕਿਸਾਨ ਵਿਰੋਧ ਦਾ ਨਾਂ ਹੀ ਕਵਿਤਾ ਦੇ ਨਾਂ ‘ਤੇ ‘ਪਗੜੀ ਸੰਭਾਲ ਜੱਟਾ ਅੰਦੋਲਨ’ ਪੈ ਗਿਆ।
ਉਸ ਦਾ ਅਸਰ 113 ਸਾਲ ਬਾਅਦ 2020-21 ਦੇ ਕਿਸਾਨ ਅੰਦੋਲਨ ‘ਤੇ ਸਾਫ਼ ਦੇਖਿਆ ਜਾ ਸਕਦਾ ਹੈ, ਜਦੋਂ ਕਿਸਾਨਾਂ ਵਿੱਚ ਫਿਰ ਆਪਣੀ ਜ਼ਮੀਨ ਖੋਹਣ ਦਾ ਡਰ ਪੈਦਾ ਹੋਇਆ ਹੈ।
21 ਅ੍ਰਪੈਲ, 1907 ਵਿੱਚ ਰਾਵਲਪਿੰਡੀ ਦੀ ਅਜਿਹੀ ਹੀ ਵੱਡੀ ਮੀਟਿੰਗ ਵਿੱਚ ਅਜੀਤ ਸਿੰਘ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਅੰਗਰੇਜ਼ ਸਰਕਾਰ ਨੇ ਬਹੁਤ ਬਾਗੀ ਬਿਰਤੀ ਦਾ ਅਤੇ ਦੇਸ਼ਧ੍ਰੋਹੀ ਭਾਸ਼ਣ ਮੰਨਿਆ। ਅੱਜ ਦੀ ਹੀ ਤਰ੍ਹਾਂ ਉਨ੍ਹਾਂ ‘ਤੇ ਦਫ਼ਾ 124-ਏ ਤਹਿਤ ਬਾਅਦ ਵਿੱਚ ਕੇਸ ਦਰਜ ਕੀਤਾ।
ਪੰਜਾਬ ਭਰ ਵਿੱਚ ਅਜਿਹੀਆਂ 33 ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚੋਂ 19 ਵਿੱਚ ਅਜੀਤ ਸਿੰਘ ਹੀ ਮੁੱਖ ਬੁਲਾਰੇ ਸਨ। ਭਾਰਤ ਵਿੱਚ ਅੰਗਰੇਜ਼ ਸੈਨਾ ਦੇ ਕਮਾਂਡਰ ਲਾਰਡ ਕਿਚਨਰ ਨੂੰ ਡਰ ਪੈਦਾ ਹੋਇਆ ਕਿ ਇਸ ਅੰਦੋਲਨ ਨਾਲ ਸੈਨਾ ਅਤੇ ਪੁਲਿਸ ਦੇ ਕਿਸਾਨ ਘਰਾਂ ਦੇ ਬੇਟੇ ਬਗਾਵਤ ਕਰ ਸਕਦੇ ਹਨ ਅਤੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੀ ਆਪਣੀ ਰਿਪੋਰਟ ਵਿੱਚ ਅਜਿਹਾ ਹੀ ਡਰ ਪ੍ਰਗਟਾਇਆ।
ਆਖ਼ਰ ਅੰਗਰੇਜ਼ ਸਰਕਾਰ ਨੇ ਮਈ, 1907 ਵਿੱਚ ਹੀ ਇਹ ਕਾਨੂੰਨ ਰੱਦ ਕਰ ਦਿੱਤੇ ਪਰ ਅੰਦੋਲਨ ਦੇ ਆਗੂਆਂ-ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ 1818 ਦੀ ਰੈਗੂਲੇਸ਼ਨ-3 ਵਿੱਚ ਛੇ ਮਹੀਨੇ ਲਈ ਬਰਮਾ (ਜੋ ਉਨ੍ਹਾਂ ਦਿਨਾਂ ਵਿੱਚ ਭਾਰਤ ਦਾ ਹਿੱਸਾ ਸੀ) ਦੀ ਮਾਂਡਲੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ।
ਇੱਥੋਂ ਉਨ੍ਹਾਂ ਨੂੰ 11 ਨਵੰਬਰ, 1907 ਨੂੰ ਰਿਹਾਅ ਕੀਤਾ ਗਿਆ। ਮਾਂਡਲੇ ਤੋਂ ਪਰਤਦੇ ਹੀ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ ਨਾਲ ਦਸੰਬਰ, 1907 ਦੀ ਸੂਰਤ ਕਾਂਗਰਸ ਵਿੱਚ ਭਾਗ ਲੈਣ ਗਏ, ਜਿੱਥੇ ਲੋਕਮਾਨਿਆ ਤਿਲਕ ਨੇ ਅਜੀਤ ਸਿੰਘ ਨੂੰ ਕਿਸਾਨਾਂ ਦਾ ਰਾਜਾ ਕਹਿ ਕੇ ਇੱਕ ਤਾਜ ਪਹਿਨਾਇਆ।
ਅੰਗਰੇਜ਼ ਸਰਕਾਰ ਉਨ੍ਹਾਂ ਦੇ ਵਿਦਰੋਹੀ ਵਿਚਾਰਾਂ ਕਾਰਨ ਉਨ੍ਹਾਂ ਖਿਲਾਫ਼ ਵੱਡੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਸੀ। ਇਸ ਦੇ ਮੱਦੇਨਜ਼ਰ ਅਗਸਤ-ਸਤੰਬਰ 1909 ਵਿੱਚ ਸੂਫੀ ਅੰਬਾ ਪ੍ਰਸਾਦ ਨਾਲ ਅਜੀਤ ਸਿੰਘ ਕਰਾਚੀ ਤੋਂ ਸਮੁੰਦਰੀ ਜਹਾਜ ‘ਤੇ ਸਵਾਰ ਹੋ ਕੇ ਇਰਾਨ ਚਲੇ ਗਏ।
ਹੁਣ ਉਨ੍ਹਾਂ ਦਾ ਨਾਂ ਮਿਰਜ਼ਾ ਹਸਨ ਖਾਨ ਸੀ, ਜਿਸ ਨਾਂ ਨਾਲ ਬਾਅਦ ਵਿੱਚ ਉਨ੍ਹਾਂ ਦਾ ਪਾਸਪੋਰਟ ਵੀ ਬਣਿਆ।
1914 ਤੱਕ ਇਰਾਨ, ਤੁਰਕੀ, ਪੈਰਿਸ, ਜਰਮਨੀ ਅਤੇ ਸਵਿਟਰਜ਼ਲੈਂਡ ਵਿੱਚ ਰਹਿ ਕੇ ਜਿੱਥੇ ਉਹ ਕਮਾਲ ਪਾਸ਼ਾ, ਲੈਨਿਨ, ਤਾਸਕੀ ਵਰਗੇ ਵਿਦੇਸ਼ੀ ਕ੍ਰਾਂਤੀਕਾਰੀਆਂ ਅਤੇ ਲਾਲਾ ਹਰਦਿਆਲ, ਵੀਰੇਂਦਰ ਚਟੋਪਾਧਿਆਏ ਅਤੇ ਚੰਪਕ ਰਮਨ ਪਿਲੈ ਵਰਗੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਮਿਲੇ।
ਮੁਸੋਲਿਨੀ ਨੂੰ ਵੀ ਉਹ ਉੱਥੇ ਹੀ ਮਿਲੇ ਸਨ। 1914 ਵਿੱਚ ਉਹ ਬ੍ਰਾਜ਼ੀਲ ਚਲੇ ਗਏ ਅਤੇ 18 ਸਾਲ ਤੱਕ ਉੱਥੇ ਹੀ ਰਹੇ। ਉੱਥੋਂ ਉਹ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਰਹੇ, ਗ਼ਦਰੀ ਕ੍ਰਾਂਤੀਕਾਰੀ ਰਤਨ ਸਿੰਘ ਅਤੇ ਬਾਬਾ ਭਗਤ ਸਿੰਘ ਨੂੰ ਉਹ ਮਿਲਦੇ ਰਹੇ।
ਸਿਹਤ ਸਬੰਧੀ ਕਾਰਨਾਂ ਨਾਲ ਉਹ ਕੁਝ ਸਮਾਂ ਅਰਜਨਟੀਨਾ ਵਿੱਚ ਵੀ ਰਹੇ। ਜੀਵਕਾ ਲਈ ਉਹ ਵਿਦੇਸ਼ੀਆਂ ਨੂੰ ਭਾਰਤੀ ਭਾਸ਼ਾਵਾਂ ਪੜ੍ਹਾਉਂਦੇ ਸਨ ਅਤੇ ਭਾਸ਼ਾ ਪ੍ਰੋਫੈਸਰ ਵੀ ਰਹੇ। ਹੁਣ ਉਹ 40 ਭਾਸ਼ਾਵਾਂ ਦੇ ਜਾਣਕਾਰ ਹੋ ਚੁੱਕੇ ਸਨ।
ਪਰਿਵਾਰ ਨੂੰ ਆਪਣਾ ਪਹਿਲਾ ਪੱਤਰ 1912 ਵਿੱਚ ਉਨ੍ਹਾਂ ਨੇ ਆਪਣੇ ਸਹੁਰੇ ਧਨਪਤ ਰਾਏ ਨੂੰ ਲਿਖਿਆ ਸੀ। ਭਗਤ ਸਿੰਘ ਆਪਣੇ ਚਾਚਾ ਜੀ ਦੀ ਖੋਜ ਖ਼ਬਰ ਲਈ ਆਪਣੇ ਮਿੱਤਰਾਂ ਨੂੰ ਲਿਖਦੇ ਰਹਿੰਦੇ ਸਨ।
ਉਸ ਦੇ ਜਵਾਬ ਵਿੱਚ ਪ੍ਰਸਿੱਧ ਲੇਖਿਕਾ ਅਤੇ ਭਾਰਤੀ ਕ੍ਰਾਂਤੀਕਾਰੀਆਂ ਦੀ ਹਮਦਰਦ ਐਗਨੈਂਸ ਸਮੇਡਲੀ ਨੇ ਮਾਰਚ, 1928 ਵਿੱਚ ਬੀ.ਐੱਸ. ਸੰਧੂ ਲਾਹੌਰ ਦੇ ਨਾਂ ‘ਤੇ ਪੱਤਰ ਵਿੱਚ ਉਨ੍ਹਾਂ ਦਾ ਬ੍ਰਾਜ਼ੀਲ ਦਾ ਪਤਾ ਭੇਜਿਆ।
ਅਜੀਤ ਸਿੰਘ ਦੇ ਭਤੀਜੇ ਭਗਤ ਸਿੰਘ ਨੂੰ ਬਾਹਰ ਬੁਲਾਉਣਾ ਚਾਹੁੰਦੇ ਸਨ ਅਤੇ ਭਗਤ ਸਿੰਘ ਨੂੰ ਇਹ ਫਿਕਰ ਸੀ ਕਿ ਉਨ੍ਹਾਂ ਦੇ ਚਾਚਾ ਵਿਦੇਸ਼ ਵਿੱਚ ਹੀ ਨਾ ਗੁਜ਼ਰ ਜਾਣ।
1932 ਤੋਂ 1938 ਤੱਕ ਅਜੀਤ ਸਿੰਘ ਯੂਰਪ ਦੇ ਕਈ ਦੇਸਾਂ ਵਿੱਚ ਰਹੇ ਪਰ ਜ਼ਿਆਦਾਤਰ ਸਵਿਟਜ਼ਰਲੈਂਡ ਵਿੱਚ ਰਹੇ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਇਟਲੀ ਵਿੱਚ ਆ ਗਏ ਸਨ। ਇਟਲੀ ਵਿੱਚ ਉਹ ਨੇਤਾਜੀ ਸੁਭਾਸ਼ ਬੋਸ ਨੂੰ ਮਿਲੇ ਅਤੇ ਉੱਥੇ 11000 ਸੈਨਿਕਾਂ ਦਾ ਆਜ਼ਾਦ ਹਿੰਦ ਲਸ਼ਕਰ ਵੀ ਬਣਾਇਆ।
ਫਰੈਂਡਜ਼ ਆਫ਼ ਇੰਡੀਆ ਸੰਗਠਨ ਜਿਸ ਦੇ ਪ੍ਰਧਾਨ ਮੁਸੋਲਿਨੀ ਦੇ ਨਜ਼ਦੀਕੀ ਸੰਸਦ ਮੈਂਬਰ ਗ੍ਰੇ ਸਨ। ਅਜੀਤ ਸਿੰਘ ਉਨ੍ਹਾਂ ਦੇ ਜਨਰਲ ਸਕੱਤਰ ਅਤੇ ਇਕਬਾਲ ਸ਼ੈਦਾਈ ਉਸ ਦੇ ਉਪ ਪ੍ਰਧਾਨ ਸਨ। ਵਿਸ਼ਵ ਯੁੱਧ ਖਤਮ ਹੋਣ ‘ਤੇ ਉਨ੍ਹਾਂ ਨੂੰ ਖਰਾਬ ਸਿਹਤ ਦੇ ਬਾਵਜੂਦ ਜਰਮਨੀ ਦੀ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ ਗਿਆ।
ਉਨ੍ਹਾਂ ਨੂੰ ਛੁਡਾਉਣ ਲਈ ਅੰਤਰਿਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਖਲ ਦੇਣਾ ਪਿਆ। ਰਿਹਾਅ ਹੋਣ ਦੇ ਬਾਅਦ ਦੋ ਮਹੀਨੇ ਲੰਡਨ ਵਿੱਚ ਰਹਿ ਕੇ ਉਨ੍ਹਾਂ ਨੇ ਤੰਦਰੁਸਤ ਹੋਣ ‘ਤੇ ਧਿਆਨ ਦਿੱਤਾ ਅਤੇ 7 ਮਾਰਚ, 1947 ਨੂੰ ਉਹ 38 ਸਾਲ ਬਾਅਦ ਭਾਰਤ ਪਰਤੇ।
ਦਿੱਲੀ ਵਿੱਚ ਉਹ ਪ੍ਰਧਾਨ ਮੰਤਰੀ ਨਹਿਰੂ ਦੇ ਨਿੱਜੀ ਮਹਿਮਾਨ ਰਹੇ ਅਤੇ 9 ਅਪ੍ਰੈਲ ਨੂੰ ਉਹ ਜਦੋਂ ਲਾਹੌਰ ਪਹੁੰਚੇ ਤਾਂ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਖਰਾਬ ਸਿਹਤ ਕਾਰਨ ਉਹ ਪਿੰਡ ਨਹੀਂ ਜਾ ਸਕੇ ਅਤੇ ਉਨ੍ਹਾਂ ਨੂੰ ਸਿਹਤਯਾਬੀ ਲਈ ਜੁਲਾਈ 1947 ਵਿੱਚ ਡਲਹੌਜ਼ੀ ਜਾਣਾ ਪਿਆ।
ਉੱਥੇ ਉਹ 14-15 ਅਗਸਤ, 1947 ਦੀ ਅੱਧੀ ਰਾਤ ਨੂੰ ਹਿੰਦੁਸਤਾਨ ਵਿੱਚ ਬ੍ਰਿਟਿਸ਼ ਰਾਜ ਖ਼ਤਮ ਹੋਣ ‘ਤੇ ਪ੍ਰਧਾਨ ਮੰਤਰੀ ਨਹਿਰੂ ਦਾ ਭਾਸ਼ਣ ਸੁਣ ਕੇ ਸਵੇਰੇ ਲਗਭਗ 3.30 ਵਜੇ ਜੈ ਹਿੰਦ ਕਹਿ ਕੇ ਸਦਾ ਲਈ ਅੱਖਾਂ ਮੀਟ ਗਏ।
ਡਲਹੌਜ਼ੀ ਵਿੱਚ ਹੀ ਉਨ੍ਹਾਂ ਦੀ ਯਾਦਗਾਰ ਪੰਜਪੂਲਾ ‘ਤੇ ਬਣਾਈ ਹੋਈ ਹੈ।