ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ ਪਹਿਲੀ ਮਈ ਨੂੰ

0
209

ਹਾਂਗਕਾਂਗ(ਪੰਜਾਬੀ ਚੇਤਨਾ) : ਦੁਨੀਆਂ ਭਰ ਵਿਚ ਅਪ੍ਰੈਲ ਦਾ ਮਹੀਨਾ ਸਿੱਖਾਂ ਲਈ ਅਹਿਮ ਹੁੰਦਾ ਹੈ ਕਿਉ ਕਿ ਇਸ ਮਹੀਨੇ ਦੇ 13/14 ਤਾਰੀਕ ਨੂੰ ਖਾਲਸਾ ਸਾਜਨਾ ਦਿਵਸ ਸਬੰਧੀ ਵੱਖ ਵੱਖ ਸਮਾਗਮ ਕੀਤੇ ਜਾਦੇ ਹਨ। ਇਹ ਸਮਾਗਮ ਕਰੀਬ ਮਹੀਨਾ ਭਰ ਹੀ ਚੱਲਦੇ ਰਹਿਦੇ ਹਨ। ਇਸੇ ਤਰਾਂ ਹਾਂਗਕਾਂਗ ਖਾਲਸਾ ਦੀਵਾਨ ਵੱਲੋਂ ਵੀ ਪਹਿਲੀ ਮਈ ਨੂੰ ਨਗਰ ਕੀਰਤਨ ਦਾ ਪ੍ਰੋਗਰਾਮ ਹੈ। ਇਸ ਸਬੰਧੀ ਗੁਰੂ ਘਰ ਤੋ ਮਿਲੀ ਜਾਣਕਾਰੀ ਅਨੁਸਾਰ ਇਹ ਨਗਰ ਕੀਰਤਨ ਦੀ ਸੂਰੂਆਤ ਗੁਰੂ ਘਰ ਤੋ ਸਵੇਰੇ 9.30 ਵਜੇ ਹੋਵੇਗੀ ਤੇ ਦਿਨ ਭਰ ਦੇ ਸਮਾਗਮ ਜਾਓ ਤੁੰਗ ਵਿਖੇ ਸਥਿਤ ਇਕ ਪਾਰਕ ਵਿਚ ਹੋਣਗੇ। ਸਮਾਪਤੀ ਕਰੀਬ 4 ਵਜੇ ਦੇ ਕਰੀਬ ਹੋਵੇਗੀ ਤੇ ਨਗਰ ਕੀਰਤਨ ਦਾ ਵਾਪਸੀ ਗੂਰੂ ਘਰ ਵੱਲ ਹੋਵੇਗੀ। ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਸੰਗਤ ਨੂੰ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ। ਹੋਰ ਜਾਣਕਾਰੀ ਹੇਠਾਂ ਦਿਤੇ ਪੋਸਟਰ ਤੋ ਮਿਲ ਸਕਦੀ ਹੈ।