ਹਾਂਗਕਾਂਗ ‘ਚ ਹੋਣ ਵਾਲਾ ਪਹਿਲਾ ਭੰਗੜਾ ਮੁਕਾਬਲਾ ਪਹਿਲੀ ਸਤੰਬਰ ਨੂੰ

0
604

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਸਮਾਜ ਸੇਵੀ ਸੰਸਥਾ ਕੈਰੀਟਾਸ ਕਮਿਊਨਿਟੀ ਸੈਂਟਰ ਵਲੋਂ ਹਾਂਗਕਾਂਗ ਦੇ ਇਤਿਹਾਸ ‘ਚ ਹੋਣ ਵਾਲਾ ਪਹਿਲਾ ਭੰਗੜਾ ਮੁਕਾਬਲਾ ‘ਕੈਰੀਟਾਸ ਲੋਕ ਨਾਚ ਭੰਗੜਾ ਕੰਪੀਟੀਸ਼ਨ 2019’ ਪਹਿਲੀ ਸਤੰਬਰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਕੈਰੀਟਾਸ ਕਮਿਊਨਿਟੀ ਸੈਂਟਰ, ਕੌਲੂਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ‘ਪੰਜਾਬੀ ਭੰਗੜਾ ਗਰੁੱਪ’ ਦੇ ਕੋਚ ਹੈਰੀ ਬਾਠ ਨੇ ਦੱਸਿਆ ਕਿ ਉਕਤ ਭੰਗੜਾ ਮੁਕਾਬਲੇ ਦੀਆਂ ਸੀਟਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਮੁਕਾਬਲੇ ਵਿਚ 14 ਤੋਂ 22 ਸਾਲ ਵਰਗ ਦੀਆਂ ਕਰੀਬ 6 ਟੀਮਾਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ ਅਤੇ ਅਮਰੀਕਾ ਦੀ ਟੀਮ ‘ਗੱਭਰੂ ਗੁਲਾਬ ਵਰਗੇ’ ਦੇ ਦੋ ਮਹਾਂਰਥੀ ਜਸਕਿਰਨ ਕੌਰ ਬਰਾੜ ਅਤੇ ਦਿਲਕਰਨ ਸਿੰਘ ਬਰਾੜ ਬਤੌਰ ਜੱਜ ਸ਼ਮੂਲੀਅਤ ਕਰਨਗੇ। ਹਾਂਗਕਾਂਗ ਵਿਚ ਹੋਣ ਵਾਲਾ ਇਹ ਪਹਿਲਾ ਰਵਾਇਤੀ ਲੋਕ ਨਾਚ ਮੁਕਾਬਲਾ ਬੁੱਟਰ ਗਰੁੱਪ, ਸਤਰੰਗ ਇੰਟਰਟੇਨਮੈਂਟ, ਸ਼ੈਰੀ ਕੰਸੈਪਟ, ਨਿਕਲ ਐਂਡ ਟਿਕਸ, ਰਾਜ ਸਿਲਵਰ, ਅਸਟਰਮ ਐਂਡ ਸਮਾਲ ਸਿਟੀ ਬਿਗ ਡਰੀਮ ਸਮੇਤ ਹਾਂਗਕਾਂਗ ਦੇ ਪ੍ਰਮੁੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ ਹੈ।