ਗਰੁੱਪ 7 ਦੇ ਹਾਂਗਕਾਂਗ ਸਬੰਧੀ ਮਤੇ ਤੇ ਚੀਨ ਨੂੰ ਸਖਤ ਇਤਰਾਜ਼

0
467

ਹਾਂਗਕਾਂਗ(ਪਚਬ): ਬੀਤੇ ਦਿਨ ਫਰਾਂਸ ਵਿਚ ਖਤਮ ਹੋਏ ਗਰੁੱਪ 7 ਦੇਸ਼ਾਂ ਦੇ ਮੁੱਖੀਆਂ ਨੇ ਹਾਂਗਕਾਂਗ ਸਬੰਧੀ ਇਕ ਮਤਾ ਪਾਸ ਕੀਤਾ ਸੀ।ਜੀ-7 ਦੇ ਮਤੇ ‘ਚ ਕਿਹਾ ਗਿਆ, ‘ਜੀ-7 1984 ‘ਚ ਚੀਨ-ਬਰਤਾਨੀਆ ਵਿਚਕਾਰ ਹਾਂਗਕਾਂਗ ਨੂੰ ਲੈ ਕੇ ਹੋਏ ਸਮਝੌਤੇ ਦੇ ਮਹੱਤਵ ਨੂੰ ਮੰਨਦਾ ਹੈ ਤੇ ਹਿੰਸਾ ਤੋਂ ਬਚਣ ਦੀ ਅਪੀਲ ਕਰਦਾ ਹੈ।’ ਸਮੂਹ ਦੇ ਸੱਤਾਂ ਦੇਸ਼ਾਂ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਅਮਰੀਕਾ ਨੇ ਪ੍ਰਸਤਾਵ ਨੂੰ ਸਮਰਥਨ ਦਿੱਤਾ। ਇਸ ਪ੍ਰਸਤਾਵ ਨੂੰ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਮੁਜ਼ਾਹਰਾਕਾਰੀਆਂ ਲਈ ਵੱਡਾ ਕੌਮਾਂਤਰੀ ਸਮਰਥਨ ਮੰਨਿਆ ਜਾ ਰਿਹਾ ਹੈ।
ਜੀ-7 ਦੇਸ਼ਾਂ ਦਾ ਇਹ ਮਤਾ ਚੀਨ ਨੂੰ ਰਾਸ ਨਹੀਂ ਆਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਇਸ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਜੀ-7 ਦਾ ਦਖ਼ਲ ਕਰਾਰ ਦਿੱਤਾ। ਤਰਜਮਾਨ ਨੇ ਕਿਹਾ, ‘ਹਾਂਗਕਾਂਗ ਦੇ ਮਾਮਲੇ ‘ਚ ਜੀ-7 ਦੇਸ਼ਾਂ ਦੇ ਬਿਆਨ ਸਖ਼ਤ ਇਤਰਾਜ਼ ਪ੍ਰਗਟਾਉਂਦੇ ਹੋਏ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਕੌਮਾਂਤਰੀ ਕਾਨੂੰਨ ਤੇ ਕੌਮਾਂਤਰੀ ਸਬੰਧਾਂ ਦੇ ਸਾਧਾਰਨ ਨਿਯਮਾਂ ਮੁਤਾਬਕ ਕਿਸੇ ਵੀ ਦੇਸ਼ ਨੂੰ ਚੀਨ-ਬਰਤਾਨੀਆ ਸਾਂਝੇ ਮਨੋਰਥ ਪੱਤਰ ਤਹਿਤ ਹਾਂਗਕਾਂਗ ਦੇ ਮਾਮਲੇ ‘ਚ ਦਖ਼ਲ ਦਾ ਅਧਿਕਾਰ ਨਹੀਂ ਹੈ।’